ਫਿਰੋਜ਼ਪੁਰ, 20 ਮਈ (ਮਹਿੰਦਰ ਸਿੰਘ ਥਿੰਦ)- ਸ਼ਿਵ ਸੈਨਾ ਯੂਵਾ ਮੋਰਚਾ ਫਿਰੋਜ਼ਪੁਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਡੱਟ ਕੇ ਵਿਰੋਧ ਕੀਤਾ ਗਿਆ। ਪੈਟਰੋਲ ਅਤੇ ਡੀਜ਼ਲ਼ ਦੀਆਂ ਵਧੀਆਂ ਕੀਮਤਾਂ ਕਰਕੇ ਹਰ ਇਕ ਆਮ ਆਦਮੀ ਦੇ ਦਿਲ ਵਿਚ ਕਾਫੀ ਰੋਸ ਚੱਲ ਰਿਹਾ ਹੈ ਅਤੇ ਨਾਲ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਫਿਰ ਘੋੜੇ ਰੇਹੜੇ ਅਤੇ ਉਠਾਂ ਦੀ ਸਵਾਰੀ ਹਰ ਭਾਰਤ ਵਾਸੀ ਨੂੰ ਕਰਨੀ ਪੈ ਸਕਦੀ ਹੈ। ਸ਼ਿਵ ਸੈਨਾ ਯੂਵਾ ਮੋਰਚਾ ਦੇ ਜ਼ਿਲਾ ਚੇਅਰਮੈਨ ਮਿੰਕੂ ਚੌਧਰੀ ਨੇ ਕਿਹਾ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਹੇ ਹਨ ਕਿ ਅੱਛੇ ਦਿਨ ਆਉਣ ਵਾਲੇ ਹਨ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਦੇਸ਼ ਦੀ ਜਨਤਾ ਵਾਸਤੇ ਅੱਛੇ ਦਿਨ ਹਨ। ਭਾਰਤ ਦੇਸ਼ ਵਿਚ ਵਪਾਰ ਪੂਰੀ ਤਰ੍ਹਾਂ ਬੰਦ ਪਿਆ ਹੈ ਅਤੇ ਪੜ੍ਹਿਆ ਲਿਖਿਆ ਨੌਜਵਾਨ ਬੇ ਰੁਜ਼ਗਾਰ ਹੋ ਰਿਹਾ ਹੈ। ਜਿਸ ਕਰਕੇ ਦੇਸ਼ ਦੀ ਬੇ-ਰੋਜ਼ਗਾਰ ਜਵਾਨੀ ਨੂੰ ਨਸ਼ੇ ਦੀ ਲੱਤ ਲੱਗ ਰਹੀ ਹੈ
। ਮੋਦੀ ਸਰਕਾਰ ਦੇਸ਼ ਵਿਚ ਗਰੀਬੀ ਹਟਾਉਣ ਦੀ ਬਜਾਏ ਗਰੀਬਾਂ ਨੂੰ ਹਟਾਉਣ ‘ਤੇ ਲੱਗੇ ਹੋਏ ਹਨ ਅਤੇ ਚੋਣਾਵਾਂ ਤੋਂ ਪਹਿਲਾਂ ਮੋਦੀ ਸਰਕਾਰ ਦੁਆਰਾ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਦੇਸ਼ ਦੇ ਹਰ ਨਾਗਰਿਕ ਦੇ ਖਾਤੇ ਵਿਚ 15 ਲੱਖ ਰੁਪਏ ਦਿੱਤੇ ਜਾਣਗੇ ਅਤੇ ਦੇਸ਼ ਵਿਚ ਮੋਦੀ ਸਰਕਾਰ ਨੂੰ ਬਣੇ ਨੂੰ 1 ਸਾਲ ਤੋਂ ਉਪਰ ਹੋ ਗਿਆ ਅਤੇ ਹੁਣ ਤੱਕ ਭਾਰਤ ਦੇਸ਼ ਦੇ ਨਾਗਰਿਕਾ ਦੇ ਖਾਤੇ ਵਿਚ ਕੋਈ ਪੈਸਾ ਤੱਕ ਨਹੀਂ ਆਇਆ ਹੈ। ਉਪਰੋਂ ਰੋਜ਼ਾਨਾ ਵਰਤੋਂ ‘ਚ ਲਿਆਂਦੇ ਜਾਣ ਵਾਲੇ ਪੈਟਰੋਲ, ਡੀਜ਼ਲ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਆਦਿ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ। ਜਿਸ ਨਾਲ ਗਰੀਬ ਜਨਤਾ ਦਾ ਬੂਰਾ ਹਾਲ ਹੈ। ਇਸ ਮੌਕੇ ‘ਤੇ ਮਿੰਕੂ ਚੌਧਰੀ ਜ਼ਿਲਾ ਚੇਅਰਮੈਨ, ਗੁਲਸ਼ਨ ਬਜਾਜ ਸੀਨੀਅਰ ਮੈਂਬਰ, ਪੁਨੀਤ ਕੁਮਾਰ ਵਾਰਡ ਪ੍ਰਧਾਨ, ਦਿਨੇਸ਼ ਰਮੋਲਾ, ਵਿਕਰਾਂਤ ਸ਼ਰਮਾ, ਅਮਨ ਸ਼ਰਮਾ, ਕਬੀਰ ਸ਼ਿਕਾਰੀ , ਮੁੰਮਤ ਝਾਬ, ਭੂਪਿੰਦਰ ਅਰੋੜਾ ਆਦਿ ਹਾਜ਼ਰ ਸਨ।