April 30, 2026 12:18 am

42 ਸਾਲ ਤੋਂ ਕੋਮਾ ’ਚ ਪਈ ਅਰੁਣਾ ਸ਼ਾਨਬਾਗ ਦਾ ਦੇਹਾਂਤ

ਮੁੰਬਈ, 18 ਮਈ (ਪੀ. ਟੀ.)- ਕੇਈਐਮ ਹਸਪਤਾਲ ਦੀ ਸਾਬਕਾ ਨਰਸ ਅਰੂਣਾ ਸ਼ਾਨਬਾਗ ਦਾ ਅੱਜ ਇੱਥੇ ਦੇਹਾਂਤ ਹੋ ਗਿਆ।ਅਰੂਣਾ ‘ਤੇ 42 ਸਾਲ ਪਹਿਲਾਂ ਹਸਪਤਾਲ ਦੇ ਇੱਕ ਵਾਰਡ ਬੁਆਏ ਨੇ ਜਿਣਸੀ ਹਮਲਾ ਕੀਤਾ ਸੀ ਜਿਸਤੋਂ ਬਾਅਦ ਅਰੁਣਾ ਕੋਮਾ ’ਚ ਸੀ।ਕਿੰਗ ਏਡਵਰਡ ਮੈਮੋਰੀਅਲ ਯਾਨੀ ਕੇਈਐਮ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 66 ਸਾਲ ਦੀ ਅਰੂਣਾ ਨੂੰ ਨਿਮੋਨਿਆ ਹੋ ਗਿਆ ਸੀ ਤੇ ਉਹ ਜੀਵਨ ਰੱਖਿਅਕ ਪ੍ਰਣਾਲੀ ’ਤੇ ਸੀ।ਉਹ ਮੁੰਬਈ ਦੇ ਪਰੇਲ ਇਲਾਕੇ ’ਚ ਸਥਿਤ ਇਸ ਹਸਪਤਾਲ ਦੇ ਆਈਸੀਯੂ ’ਚ ਸੀ।ਕੇਈਐਮ ਹਸਪਤਾਲ ਦੇ ਡੀਨ ਡਾ. ਅਵਿਨਾਸ਼ ਸੁਪੇ ਨੇ ਦੱਸਿਆ ਕਿ ਹਾਲ ਹੀ ’ਚ ਉਸਨੂੰ ਨਿਮੋਨਿਆ ਹੋਣ ਦਾ ਪਤਾ ਲੱਗਾ ਸੀ ਤੇ ਉਸਨੂੰ ਜੀਵਨ ਰਖਿਅਕ ਪ੍ਰਣਾਲੀ ’ਤੇ ਰੱਖਿਆ ਗਿਆ ਸੀ।

Send this to a friend