ਮੈਰੀਲੈਂਡ, 19 ਮਈ (ਗਿੱਲ/ਧੰਨੋਆ)- ਵਰਜੀਨੀਆ ਸਟੇਟ ਦੀ ਮਨਾਸਿਸ, ਵੁਡਬ੍ਰਿਜ ਸੀਟ ਦੇ ਮੁੱਖ ਦਾਅਵੇਦਾਰ ਆਤਿਫ ਕਰਨੀ ਲਈ ਪੰਜਾਬੀ ਭਾਈਚਾਰੇ ਸਾਂਝੇ ਪੰਜਾਬ ਵੱਲੋਂ ਇੱਕ ਫੰਡ ਰੇਜਿੰਗ ਇਕੱਠ ਦਾ ਆਯੋਜਨ ਸੈਂਟਰ ਫਾਰ ਸੋਸ਼ਲ ਚੇਂਜ ਦੇ ਹਾਲ ਵਿੱਚ ਸਾਜਿਦ ਤਰਾਰ ਦੀ ਪਹਿਲ ਕਦਮੀ ਦਾ ਸਾਥ ਦਿੰਦਿਆਂ ਸਾਊਥ ਏਸ਼ੀਅਨ ਕਮਿਸ਼ਨ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੇ ਉਦਮ ਸਦਕਾ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਸ਼ਿਰਕਤ ਕੀਤੀ। ਪਾਕਿਸਤਾਨੀ ਮੂਲ ਦੇ ਅਮਰੀਕੀ ਨੌਜਵਾਨ ਆਤਿਫ ਕਰਨੀ ਯੂਐਸ ਮਰੀਨ ਵਜੋਂ ਵੀਮਨ ਵਿੱਚ ਸੇਵਾ ਨਿਭਾਉਣ ਮਗਰੋਂ ਵਰਜੀਨੀਆ ਦੇ ਵੁਡਬ੍ਰਿਜ ਸਕੂਲ ਵਿੱਚ ਟੀਚਰ ਵਜੋਂ ਸੇਵਾ ਨਿਭਾ ਰਹੇ ਹਨ।
ਪਿਛਲੀਆਂ ਚੋਣਾਂ ਵਿੱਚ ਸਿਰਫ ਥੋੜੇ ਜਿਹੇ ਫਰਕ ਨਾਲ ਉਹ ਇਹ ਸੀਟ ਤੋਂ ਪੱਛੜ ਗਏ ਸਨ ਪਰ ਇਸ ਵਾਰੀ ਉਨ੍ਹਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ ਕਿਉਂਕਿ ਡੈਮੋਕਰੈਟਸ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੀ ਹਰੀ ਝੰਡੀ ਉਮੀਦਵਾਰ ਵਜੋਂ ਦੇ ਦਿੱਤੀ ਹੈ ਅਤੇ ਉਹ ਚੋਣ ਮੁਹਿੰਮ ਵਿੱਚ ਜੁਟ ਗਏ ਹਨ। ਉਹ 7 ਜੂਨ ਦੀ ਪ੍ਰਾਇਮਰੀ ਚੋਣ ਉਹ ਪਹਿਲਾਂ ਹੀ ਪਾਸ ਕਰ ਚੁੱਕੇ ਹਨ। ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਖੁੱਲ੍ਹ ਕੇ ਹਮਾਇਤ ਕੀਤੀ ਅਤੇ ਫੰਡ ਦਿੱਤਾ ਤਾਂ ਜੋ ਉਹ ਇਹ ਸੀਟ ਆਸਾਨੀ ਨਾਲ ਪ੍ਰਾਪਤ ਕਰ ਸਕਣ। ਕਮਿਉਨਿਟੀ ਵਿੱਚ ਆਤਿਫ ਲਈ ਭਾਰੀ ਉਤਸ਼ਾਹ ਹੈ।