ਨਵੀਂ ਦਿੱਲੀ, 18 ਮਈ (ਪੀ. ਟੀ.)- ਆਈਸੀਐਸਈ ਦੀ ਜਮਾਤ 10 ਤੇ ਆਈਐਸਸੀ ਦੀ ਜਮਾਤ 12 ਦੇ ਅੱਜ ਘੋਸ਼ਿਤ ਨਤੀਜਿਆਂ ’ਚ ਲੜਕੀਆਂ ਨੇ ਇੱਕ ਵਾਰ ਫਿਰ ਤੋਂ ਲੜਕਿਆਂ ਨੂੰ ਪਿੱਛੇ ਛੱਡ ਦਿੱਤਾ। ਆਈਸੀਐਸਈ ਦੀ ਜਮਾਤ 10 ਦੀ ਪਰੀਖਿਆ ’ਚ 98. 49 ਪਰੀਖਿਆਰਥੀ ਤੇ ਆਈਐਸਸੀ ਦੀ ਜਮਾਤ 12 ਦੀ ਪਰੀਖਿਆ ’ਚ 96. 28 ਫੀਸਦੀ ਵਿਦਿਆਰਥੀ ਸਫਲ ਹੋਏ ਹਨ। ਜਮਾਤ 10 ’ਚ ਲੜਕੀਆਂ ਦੇ ਨਤੀਜੇ ਲੜਕਿਆਂ ਦੀ ਤੁਲਨਾ ’ਚ ਬਿਹਤਰ ਰਹੇ ਹਨ।ਇਸ ਪਰੀਖਿਆ ’ਚ 98. 95 ਫੀਸਦੀ ਲੜਕੀਆਂ ਪਾਸ ਹੋਈਆਂ ਜਦੋਂ ਕਿ ਲੜਕਿਆਂ ਦੇ ਸਫਲ ਹੋਣ ਦਾ ਫ਼ੀਸਦੀ 98. 12 ਰਿਹਾ। ਜਮਾਤ 12 ’ਚ ਇਹ ਅੰਤਰ ਦੋ ਫੀਸਦੀ ਤੋਂ ਜ਼ਿਆਦਾ ਦਾ ਹੈ। ਇੱਥੇ ਲੜਕੀਆਂ ਦੇ ਪਾਸ ਹੋਣ ਦਾ ਫ਼ੀਸਦੀ 97. 49 ਰਿਹਾ ਹੈ ਜਦੋਂ ਕਿ 95. 27 ਫੀਸਦੀ ਲੜਕੇ ਹੀ ਸਫਲ ਰਹੇ ਹਨ। ਦਸਵੀਂ ਦੀ ਪਰੀਖਿਆ ’ਚ ਤਿੰਨ ਪਰੀਖਿਆਰਥੀ ਸੰਯੁਕਤ ਰੂਪ ਤੋਂ ਪਹਿਲੇ ਸਥਾਨ ’ਤੇ ਰਹੇ ਹਨ।ਇਨ੍ਹਾਂ ‘ਚ ਕੋਲਕਾਤਾ ਦੇ
ਸੌਗਤ ਚੌਧਰੀ, ਮੁੰਬਈ ਦੀ ਅਨੰਨਿਆ ਹਰਸ਼ਦ ਪਟਵਰਧਨ ਤੇ ਤੇਜਨ ਪਪਨ ਸਾਹੂ ਸ਼ਾਮਿਲ ਹਨ।ਇਨ੍ਹਾਂ ਸਾਰਿਆਂ ਨੇ 99. 20 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਦੂਜੇ ਪਾਸੇ ਜਮਾਤ 12 ਦੀ ਪਰੀਖਿਆ ’ਚ ਕੋਲਕਾਤਾ ਦੇ ਆਰਕਿਆ ਚੈਟਰਜੀ ਨੇ 99. 75 ਫ਼ੀਸਦੀ ਅੰਕ ਪ੍ਰਾਪਤ ਕਰ ਦੇਸ਼ ਭਰ ‘ਚ ਪਹਿਲਾ ਸਥਾਨ ਹਾਸਲ ਕੀਤਾ।