ਚੰਡੀਗੜ੍ਹ, 18 ਮਈ (ਪੀ. ਟੀ.)- ਵਿਜੀਲੈਂਸ ਬਿਊਰੋ ਨੇ ਅੱਜ ਇਕ ਹੋਰ ਕਾਰਵਾਈ ਕਰਦਿਆਂ ਨਗਰ ਨਿਗਮ ਬਠਿੰਡਾ ਦੇ ਦਫਤਰ ਜਨਮ ਤੇ ਮੌਤ ਵਿੱਚ ਤਾਇਨਾਤ ਕਲਰਕ ਵਿਨੇ ਕੁਮਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਬਠਿੰਡਾ ਯੂਨਿਟ ਦੇ ਡੀ.ਐਸ.ਪੀ. ਭੁਪਿੰਦਰ ਸਿੰਘ ਨੇ ਵਿਨੇ ਕੁਮਾਰ ਨੂੰ ਸ਼ਿਵ ਰਾਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਏਕੇ ਕਲਾਂ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਵ ਰਾਜ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਭੈਣ ਦੇ ਜਨਮ ਸਰਟੀਫਿਕੇਟ ਦੇਣ ਬਦਲੇ ਮੁਲਜ਼ਮ ਵਿਨੇ ਕੁਮਾਰ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕਰਦਾ ਸੀ। ਬਾਅਦ ਵਿੱਚ ਇਹ ਸੌਦਾ ਤੈਅ ਹੋਇਆ ਕਿ 10 ਹਜ਼ਾਰ ਰੁਪਏ ਨਗਦ ਅਤੇ 40 ਹਜ਼ਾਰ ਰੁਪਏ ਚੈਕ ਰਾਹੀਂ ਦਿੱਤੇ ਜਾਣ। ਵਿਜੀਲੈਂਸ ਬਿਊਰੋ ਦੇ ਬਠਿੰਡਾ ਯੂਨਿਟ ਦੇ ਡੀ.ਐਸ.ਪੀ. ਭੁਪਿੰਦਰ ਸਿੰਘ ਨੇ ਮੁਲਜ਼ਮ ਕਲਰਕ ਵਿਨੇ ਕੁਮਾਰ ਨੂੰ ਸ਼ਿਵ ਰਾਜ ਸਿੰਘ ਕੋਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ।ਟ