ਲਾਲੜੂ, 18 ਮਈ (ਵਿਨੇ ਕੁਮਾਰ ਜੈਨ)- ਭਗਵਾਸੀ ਦੀ ਪਚਾਇਤ ’ਤੇ ਕਰੋੜਾਂ ਦੀ ਸ਼ਾਮਲਾਤ ਜ਼ਮੀਨ ਨੂ ਖੁਰਦ-ਬੁਰਦ ਕਰਨ ਦਾ ਕਥਿਤ ਤੌਰ ’ਤੇ ਦੋਸ਼ ਲੱਗਾ ਹੈ। ਇਹ ਦੋਸ਼ ਪਿੰਡ ਦੇ ਦੋ ਸਾਬਕਾ ਸਰਪੰਚਾਂ, ਕਈ ਪੰਚਾਂ ਨੇ ਲਗਾਉਂਦੇ ਹੋਏ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਮੰਗ ਕੀਤੀ ਹੈ। ਉ¤ਧਰ ਪਿੰਡ ਦੇ ਮੌਜੂਦਾ ਸਰਪੰਚ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਸ਼ਿਕਾਇਤਕਰਤਾ ’ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਪਿੰਡ ਭਗਵਾਸੀ ਦੇ ਸਾਬਕਾ ਸਰਪੰਚ ਬੰਸੀ ਲਾਲ ਮਹਿਤਾ, ਗੁਰਮੀਤ ਕੌਰ, ਸਾਬਕਾ ਪੰਚ ਰਾਮ ਮੂਰਤੀ, ਰਣਜੀਤ ਸਿੰਘ, ਸੁਸ਼ੀਲ ਕੁਮਾਰ, ਚੌਕੀਦਾਰ ਹਰੀ ਰਾਮ ਆਦਿ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪਿੰਡ ਭਗਵਾਸੀ ਦੀ ਸ਼ਾਮਲਾਤ ਜ਼ਮੀਨ ਦਾ ਕੇਸ ਏ.ਡੀ. ਸੀ. (ਡੀ) ਦੀ ਅਦਾਲਤ ’ਚ ਸੈਕਸ਼ਨ 11 ਦੇ ਤਹਿਤ ਚਲ ਰਿਹਾ ਸੀ। 31 ਦਸੰਬਰ 2012 ਨੂੰ ਗ੍ਰਾਮ ਪੰਚਾਇਤ ਦੇ ਹੱਕ ਵਿਚ ਇਸ ਕੇਸ ਦਾ ਫੈਸਲਾ ਹੋ ਗਿਆ
ਸੀ, ਇਸ ਤੋਂ ਬਾਅਦ ਪੰਚਾਇਤ ਦੀ ਖੁਰਦ-ਬੁਰਦ ਹੋਈ ਜ਼ਮੀਨ ਪੰਚਾਇਤ ਨੂੰ ਦੁਬਾਰਾ ਹਾਸਿਲ ਹੋ ਗਈ। ਉਸ ਸਮੇਂ ਦੀ ਪੰਚਾਇਤ ਨੇ ਸਮੇਂ ’ਤੇ ਕਾਰਵਾਈ ਕਰਦੇ ਹੋਏ ਇਸ ਸ਼ਾਮਲਾਤ ਜ਼ਮੀਨ ਦਾ ਲਾਭ ਪੰਚਾਇਤ ਨੂੰ ਮਿਲ ਗਿਆ ਸੀ ਲੇਕਿਨ ਇਸ ਦੌਰਾਨ ਪਿੰਡ ’ਚ ਸਾਲ 2013 ’ਚ ਨਵੀਂ ਪੰਚਾਇਤ ਬਣ ਗਈ।
ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਕਿ ਬੈਬਿਸਕਾ ਨੰਬਰ: 1353 ਤੋਂ 1354 ਖਸਰਾ ਨੰਬਰ: 315,316,317 ਕੁਲ ਰਕਬਾ 17 ਬਿਘੇ-5ਬਿਸਵੇ ਜ਼ਮੀਨ ਪਿੰਡ ਦੀ ਨਵੀਂ ਬਣੀ ਪੰਚਾਇਤ ਦੀ ਕਥਿਤ ਮਿਲੀਭੁਗਤ ਨਾਲ ਵੇਚ ਦਿੱਤੀ ਗਈ। ਇਹ ਪੂਰਾ ਖੇਡ ਇਕ ਸੋਚੀ ਸਮਝੀ ਸਾਜਿਸ ਦੇ ਤਹਿਤ ਕੀਤਾ ਗਿਆ। ਵੇਚੀ ਗਈ ਜ਼ਮੀਨ ਦੀ ਬਾਜ਼ਾਰੀ ਕੀਮਤ 3 ਕਰੋੜ ਰੁਪਏ ਦੇ ਲਗਭਗ ਹੈ। ਇਸ ਤੋਂ ਇਲਾਵਾ ਸ਼ਿਕਾਇਤ ਵਿਚ ਉਨ੍ਹਾਂ ਪੰਚਾਇਤ ’ਤੇ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨਾਲ ਮਿਲੀਭੁਗਤ ਕਰਦਿਆਂ 8-8 ਫੁੱਟ ਮਿੱਟੀ ਵੇਚ ਦੇਣ ਦਾ ਵੀ ਦੋਸ਼ ਲਗਾਇਆ।
ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਨਾਜਾਇਜ਼ ਰੂਪ ਨਾਲ ਕਬਜ਼ਾ ਕਰਨ ਵਾਲਿਆਂ ਵਲੋਂ ਜ਼ਮੀਨ ਦੀ ਮਿੱਟੀ ਦਾ ਸੌਦਾ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੀ ਪੰਚਾਇਤ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ 16 ਫਰਵਰੀ 2012 ਨੂੰ ਇਸ ਜ਼ਮੀਨ ’ਤੇ ਸਟੇਅ ਆਰਡਰ ਕਰਵਾ ਲਿਆ ਸੀ।