ਨਵੀਂ ਦਿੱਲੀ, 18 ਮਈ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਮੁੱਖ ਸਕੱਤਰ ਅਨਿਦੋ ਮਜੁਮਦਾਰ ਦੇ ਦਫਤਰ ਵਿਚ ਤਾਲਾ ਲਾ ਕੇ ਉਸ ਨੂੰ ਸੀਲ ਕਰਨ ਨਾਲ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਾਲੇ ਜਾਰੀ ਜੰਗ ਤੇਜ਼ ਹੋ ਗਈ ਹੈ । ਅਸਲ ਵਿਚ ਦਿੱਲੀ ਸਰਕਾਰ ਨੇ ਮਜੁਮਦਾਰ ਦਾ ਤਬਾਦਲਾ ਕਰ ਦਿੱਤਾ ਹੈ ਪਰ ਉਪ ਰਾਜਪਾਲ ਨਜੀਬ ਜੰਗ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਹੈ। ਇੱਥੇ ਵਰਣਨਯੋਗ ਹੈ ਕਿ ਕੁਝ ਸਮੇਂ ਤੋਂ ਉਪ ਰਾਜਪਾਲ ਨਜੀਬ ਜੰਗ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਪ੍ਰਸ਼ਾਸਨਿਕ ਨਿਯੁਕਤੀਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਮਜੁਮਦਾਰ ਹੀ ਉਹ ਅਧਿਕਾਰੀ ਹਨ ਜਿਨ੍ਹਾਂ ਨੇ ਉਪ ਰਾਜਪਾਲ ਦੇ ਕਹਿਣ ਉ¤ਤੇ ਸ਼ਕੁੰਤਲਾ ਗੈਮਲਿਨ ਨੂੰ ਕਾਰਜਕਾਰੀ ਮੁੱਖ ਸਕੱਤਰ ਨਿਯੁਕਤ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਸੀ। ਮੀਡੀਆ ਵਿਚ ਜਾਰੀ ਹੋਈ ਖਬਰ ਅਨੁਸਾਰ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗਡ ਨੇ ਅਨਿਦੋ ਮਜੂਮਦਾਰ ਨੂੰ
ਪ੍ਰਿੰਸੀਪਲ ਸਕੱਤਰ ਬਣਾਇਆ ਤਾਂ ਦਿੱਲੀ ਸਰਕਾਰ ਨੇ ਉਨ੍ਹਾਂ ਦੀ ਥਾਂ ਰਾਜੇਂਦਰ ਕੁਮਾਰ ਨੂੰ ਨਵਾਂ ਪ੍ਰਿੰਸੀਪਲ ਸਕੱਤਰ ਨਿਯੁਕਤ ਕਰ ਦਿੱਤਾ। ਐਲ ਜੀ ਦਫਤਰ ਨੇ ਰਜਿੰਦਰ ਕੁਮਾਰ ਦੀ ਨਿਯੁਕਤੀ ਰੱਦ ਕਰਦੇ ਹੋਏ ਕੇਜਰੀਵਾਲ ਨੂੰ ਭੇਜੀ ਚਿੱਠੀ ਵਿਚ ਕਿਹਾ ਹੈ ਕਿ ਰਾਜੇਂਦਰ ਕੁਮਾਰ ਦੀ ਨਿਯੁਕਤੀ ਨਿਯਮਾਂ ਮੁਤਾਬਕ ਸਹੀ ਨਹੀਂ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਵੀ ਚਿੱਠੀ ਮਿਲਣ ਦੀ ਜਾਣਕਾਰੀ ਨਹੀਂ ਹੈ। ਇਹ ਕੇਵਲ ਮੀਡੀਆ ਦੇ ਜ਼ਰੀਏ ਪਤਾ ਲੱਗ ਰਿਹਾ ਹੈ। ਹਾਲਾਂਕਿ ਕੁਝ ਦੇਰ ਬਾਅਦ ਉਨ੍ਹਾਂ ਨੇ ਸਵਾਲ ਉਠਾਉਂਦੇ ਹੋਏੇ ਇਕ ਟਵੀਟ ਕਰਕੇ ਚਿੱਠੀ ਮਿਲਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ 2.35 ਮਿੰਟ ਉ¤ਤੇ ਐਲ ਜੀ ਦੀ ਚਿੱਠੀ ਮਿਲੀ ਹੈ ਅਤੇ ਉਸ ਤੋਂ ਪਹਿਲਾਂ ਹੀ ਮੀਡੀਆ ਵਿਚ ਖਬਰਾਂ ਆ ਗਈਆਂ। ਚਿੱਠੀ ਦਾ ਲੀਕ ਹੋਣਾ ਗੈਰ ਕਾਨੂੰਨੀ ਹੈ।