June 17, 2026 9:15 pm

ਸਕੂਲੀ ਵਿਦਿਆਰਥੀਆਂ ਵਿੱਚ ਕਾਨੂੰਨੀ ਸਾਖਰਤਾ ਪੈਦਾ ਕਰਨ ਲਈ ਕੈਂਪ

ਨਵਾਂਸ਼ਹਿਰ 05 ਅਗਸਤ (ਸਨਪ੍ਰੀਤ ਮਾਂਗਟ) ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਜਸਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸਤਵਿੰਦਰ ਸਿੰਘ ਚਾਹਲ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਅਤੇ ਪੇਂਡੂ ਲੋਕਾਂ ਵਿੱਚ ਕਾਨੂੰਨੀ ਸਾਖਰਤਾ ਪੈਦਾ ਕਰਨ ਲਈ ਮੁਫ਼ਤ ਕਾਨੂੰਨੀ ਸੇਵਾਵਾਂ ਦੇ ਪ੍ਰਚਾਰ ਵਾਸਤੇ ਜਿਲੇ ਭਰ ਵਿੱਚ ਥਾ-ਥਾਂ ਕੈਪ ਲਗਾਏ ਜਾ ਰਹੇ ਹਨ। ਜਿਲੇ ਵਿੱਚ ਇਾਕ ਹਫਤੇ ਲਈ ਆਈ ਮੋਬਾਈਲ ਵੈਨ ਅਸੇ ਕੜੀ ਨੂੰ ਅੱਗੇ ਕੋਰਨ ਲਈ ਅੱਜ ਕਸਬਾ ਰਾਹੋਂ ਦੇ ਸਰਕਾਰੀ ਕੰਨਿਆ ਸਕੂਲ ਪੁੱਜੀ। ਜਿੱਥੇ ਕੈਪ ਦੌਰਾਨ +1 ਤੇ +2 ਦੀਆ ਵਿਦਿਆਰਥਣਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਆਏ ਪੈਰਾ ਲੀਗਲ ਵਲੰਟੀਆਰਾਂ ਤੇ ਵਕੀਲਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਨਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਔਰਤਾਂ, ਬੱਚਿਆਂ, ਬੇਗਾਰ ਦੇ ਮਾਰਿਆਂ, ਕਾਮਿਆਂ ਅਤੇ 1.5 ਲੱਖ ਰੁਪਏ ਤੋ ਘੱਟ ਦੀ ਸਲਾਨਾ ਆਮਦਨ ਵਾਲੇ ਵਿਅਕਤੀਆਂ ਆਦਿ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜਿਸ ਦਾ ਲਾਭ ਲੈਣ ਲਈ ਉਨਾਂ ਨੂੰ ਸਿਰਫ ਇੱਕ ਅਰਜੀ ਦੇਣੀ ਪੈਦੀ ਹੈ ਤੇ ਤੁਹਾਨੂੰ ਬਿਨਾਂ ਫੀਸ ਦਿੱਤੇ ਵਕੀਲ ਮੁਹਿਈਆ ਕਰਵਾਈ ਜਾਂਦਾ ਹੈ। ਇਸ ਮੌਕੇ ਤੇ ਐਡਵੋਕੇਟ ਰੀਸ਼ਵ ਅਹੂਜਾ ਨੇ ਲੜਕੀਆ ਨੂੰ ਆਪਣੇ ਹੱਕਾਂ ਲਈ ਲੜਨ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਅੱਜਕੱਲ ਪੈਡੂ ਲੜਕੀਆ ਦੇ ਮੁਕਾਵਲੇ ਸ਼ਹਿਰੀ ਲੜਕੀਆ ਜਿਆਦਾ ਜਾਗਰੂਕ ਹਨ ਤੇ ਉਹ ਸੁਹਰੇ ਘਰ ਹੋਈ ਕਿਸੇ ਵੀ ਵਧੀਕੀ ਲਈ ਆਪਣੇ ਵਕੀਲ ਨਾਲ ਸਲਾਹ ਕਰਕੇ ਕੇਸ ਫਾਇਲ ਕਰਦੀਆ ਹਨ। ਉਨਾਂ ਕਿਹਾ ਕਿ ਸਰਕਾਰ ਨੇ ਕਾਨੂੰਨ ਕਾਫੀ ਬਣਾਏ ਹਨ, ਜਿਵੇ ਕਿ ਸੁਹਰੇ ਪਰਿਵਾਰ ਵਿੱਚ ਹੋਈ ਵਧੀਕੀ ਤੋ ਬਾਅਦ ਤੁਸੀ ਕੋਰਟ ਵਿੱਚ ਅਰਜੀ ਦੇ ਸਕਦੇ ਹੋ ਜਿਸ ਤੋ ਬਾਅਦ ਪਤੀ-ਪਤਨੀ ਦੀ ਕਾਉਸਲੀਗ ਕੀਤੀ ਜਾਂਦੀ ਹੈ, ਜੇਕਰ ਫਿਰ ਵੀ ਸਮਝੋਤਾ ਨਾ ਹੋਵੇ ਤਾਂ ਤਲਾਕ ਦਾ ਕੇਸ ਜੱਜ ਸਾਹਿਬ ਅੱਗੇ ਭੇਜ ਦਿੱਤਾ ਜਾਂਦਾ ਹੈ, ਇਸੇ ਦੌਰਾਨ ਲੜਕੀ ਸੁਹਰੇ ਪਰਿਵਾਰ ਤੋ ਮਹੀਨਾ ਵਾਰ ਜਿਨਾਂ ਖਰਚਾ ਲੈਣਾ ਚਾਹੇ ਤਾਂ ਉਹ ਖਰਚੇ ਦਾ ਕੇਸ ਵੀ ਕੋਰਟ ਵਿੱਚ ਲਗਾ ਸਕਦੀ ਹੈ। ਵਕੀਲ ਸਾਹਿਬ ਦੀਆ ਗੱਲਾਂ ਸੁਣ ਕੇ ਕੁਝ ਲੜਕੀਆ ਸ਼ਰਮਾ ਰਹੀਆ ਸਨਤੇ ਕੁਝ ਕੁ ਨੂੰ ਨੀਂਦ ਆ ਰਹੀ ਸੀ।  ਇਸ ਮੌਕੇ ਤੇ ਨਾਨੂੰ ਰਾਮ ਸਰਕਾਰੀ ਲੀਗਲ ਅਥਾਰਟੀ, ਪੈਰਾ ਵੀਗਲ ਵਲਾਟੀਅਰ ਬਹਾਦਰ ਚੰਦ ਅਰੋੜਾ, ਗੁਰਨੇਕ ਸਿੰਘ, ਪਰਮਜੀਤ ਸਿੰਘ, ਤਰਸੇਮ ਸਿੰਘ ਪੱਲੀਆ ਖੁਰਦ, ਗੁਰਮੀਤ ਸਿੰਘ, ਅਮਰੀਕ ਬੈਸ, ਮੈਡਮ ਨੀਰੂ ਬਾਲਾ ਆਦਿ ਸਮੇਤ ਹੋਰ ਸਟਾਫ ਵੀ ਹਾਜਰ ਸੀ।

Send this to a friend