ਬਟਾਲਾ, 5 ਅਗਸਤ (ਸਰਵਣ ਸਿੰਘ ਘੁਮਾਣ,ਪਵਨ ਤ੍ਰੇਹਨ) ਕਾਲਾ ਕੱਛੇ ਗਿਰੋਹ ਦੀਆਂ ਅਫਵਾਹਾਂ ਤੋਂ ਬਾਅਦ ਡੀ.ਸੀ ਗੁਰਦਾਸਪੁਰ ਵੱਲੋਂ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਉਣ ਵਾਸਤੇ ਦਿੱਤੀਆਂ ਹਦਾਇਤਾਂ ਤੋਂ ਬਾਅਦ ਕੁਝ ਗੈਰ ਸਮਾਜੀ ਤੱਤਾਂ ਵੱਲੋਂ ਠੀਕਰੀ ਪਹਿਰੇ ਦੀ ਆੜ ਵਿੱਚ ਲੋਕਾਂ ਵਿੱਚ ਦਹਿਸ਼ਤ ਬਣਾਉਣ ਤੋਂ ਬਾਅਦ ਲੁੱਟਾਂ ਖੋਹਾਂ ਕਾਰਨ ਦੀਆਂ ਘਟਨਾਵਾਂ ਹੋਣ ਦਾ ਸਨਸਨੀ ਖੇਜ ਖੁਲਾਸਾ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਤੁਲਸੀ ਰਾਮ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਟਾਲਾ ਨੇ ਖਚਾ ਖੱਚ ਭਰੀ ਕਾਨਫਰੰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਵਲ ਲਾਇਨ ਬਟਾਲਾ ਪੁਲਿਸ ਵੱਲੋਂ ਠੀਕਰੀ ਪਹਿਰੇ ਦੀ ਆੜ ਵਿੱਚ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸ਼ਿਲ ਕੀਤੀ ਹੈ।
ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦੇਦਿਆ ਉਨਾਂ ਦੱਸਿਆ ਕਿ ਕੱਲ ਰਾਤ ਕਰੀਬ ੧:੩੦ ਵਜੇ ਇੱਕ ਟੈਲੀਫੋਨ ਥਾਣਾ ਸਿਵਲ ਲਾਇਨ ਬਟਾਲਾ ਮੋਸੂਲ ਹੋਇਆ ਕਿ ਗੁਰਸਾਦਪੁਰ ਰੋਡ ਨਜ਼ਦੀਕ ਰੋਡ ਸਿਨੇਮਾ ਗਾਂਧੀ ਕੈਂਪ ਨੌਜਵਾਨ ਦਾਤਰਾਂ,ਬੇਸ, ਬਾਲਾ ਨਾਲ ਮੁਸੱਲਾ ਹਨ ਅਤੇ ਆਪਣੇ ਆਪ ਨੂੰ ਠੀਕਰੀ ਪਹਿਰੇ ਵੱਲੇ ਦੱਸ ਕੇ ਆਉਦੇਂ ਜਾਂਦੇ ਰਾਹਗੀਰਾਂ ਨੂੰ ਲੁੱਟ ਰਹੇ ਹਨ । ਜਿਸ ਤੇ ਏ.ਐਸ.ਆਈ ਪ੍ਰਭਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕਾ ਤੇ ਪੁੱਜੀ ਤਾਂ ਮੋਕਾ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਦੌੜਦੇ ਵਿਅਕਤੀਆਂ ਵਿੱਚੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ, ਜਿਸਨੇ ਆਪਣਾ ਨਾਮ ਸਿਕੰਦਰ ਕੁਮਾਰ ਪੁੱਤਰ ਕੇਵਲ ਕਿਸ਼ਨ ਵਾਸੀ ਗਾਂਧੀ ਕੈਂਪ ਬਟਾਲਾ, ਬੱਦਰੀ ਪੁੱਤਰ ਬਹਾਦਰ ਵਾਸੀ ਗਾਂਧੀ ਕੈਂਪ ਬਟਾਲਾ, ਮੰਗਾ ਪੁੱਤਰ ਸੋਨਾ ਵਾਸੀ ਗਾਂਧੀ ਕੈਪ ਬਟਾਲਾ ਦੱਸਿਆ ਤਾਂ ਮੋਕਾ ਤੇ ਖੜ੍ਹੇ ਇੱਕ ਟਰੱਕ ਨੰਬਰੀ-ਆਰ.ਜੇ-01 ਜੀ.ਏ-8177 ਦੇ ਡਰਾਇਵਰ ਗੁਲਸ਼ਨ ਕੁਮਾਰ ਪੁੱਤਰ ਓੋਮ ਪ੍ਰਕਾਸ ਵਾਸੀ ਜੁਗਦਬਾਦੀ ਜਿਲ੍ਹਾ ਪਠਾਨਕੋਟ ਨੇ ਕਾਬੂ ਕੀਤੇ ਸਿਕੰਦਰ ਕੁਮਾਰ ਦੀ ਪਹਿਚਾਣ ਕਰਦਿਆਂ ਦੱਸਿਆ ਕਿ ਇਸ ਨੌਜਵਾਨ ਨੇ ਸਮੇਤ 6-7 ਨੌਜਵਾਨਾਂ ਜਿੰਨ੍ਹਾਂ ਕੋਲ ਦਾਤਰ ਅਤੇ ਬੇਸਬਾਲ ਸਨ ਨੇ ਉਸਦੇ ਟਰੱਕ ਨੂੰ ਰੋਕ ਕੇ ਡਰਾ-ਧਮਕਾ ਕੇ ਉਸ ਪਾਸੋਂ 4000 ਹਜ਼ਾਰ ਰੁ ਖੋਹ ਲਏ ਹਨ, ਜਿਸ ਤੇ ਏ.ਐਸ.ਆਈ ਪ੍ਰਭਪਾਲ ਸਿੰਘ ਨੇ ਮੌਕਾ ਤੇ ਪਹੁੰਚ ਕੇ ਤਰੁੰਤ ਕਾਰਵਾਈ ਕਰਦਿਆ ਧਾਰਾ 341, 392, 506, 148, 149 ਭ:ਦ ਥਾਣਾ ਸਿਵਲ ਲਾਇਨ ਬਟਾਲਾ ਦਰਜ਼ ਕਰਕੇ ਦੋਸ਼ੀ ਸਿਕੰਦਰ ਕੁਮਾਰ ਦੀ ਨਿਸਾਨਦੇਹੀ ਤੇ ਉਕਤ ਦੋਸ਼ੀਆਨ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਖੋਹੀ ਹੋਈ ਰਕਮ ਵਿੱਚੋਂ 1795 ਰੁਪਏ ਬਰਾਮਦ ਕੀਤੇ ਗਏ ਹਨ ਅਤੇ ਦੋਸੀ ਬਦਰੀ ਬਹਾਦਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 950 ਗ੍ਰਾਮ, 50 ਨਸ਼ੀਲੇ ਟੀਕੇ ਅਤੇ 5 ਵਾਇਲਾਂ ਬਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਵਲ ਲਾਇਨ ਵੀ ਦਰਜ ਰਜਿਸਟਰ ਕੀਤਾ ਹੈ ਅਤੇ ਗ੍ਰਿਫਤਾਰ ਕੀਤੇ ਗਏ ਦੋਸੀਆਨ ਪਾਸੋਂ ਵਾਰਦਾਤ ਸਮੇਂ ਵਰਤੇ ਗਏ ਦਾਤਰ ਅਤੇ ਬੇਸਬਾਲ ਵੀ ਬ੍ਰਾਮਦ ਕੀਤੇ ਗਏ ਹਨ । ਮੁਢਲੀ ਤਫਤੀਸ ਤੋਂ ਇਹ ਗਿਰੋਹ ਨਸ਼ਾ ਖਾਣ, ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਬਾਰੇ ਗੱਲ ਸਾਹਮਣੇ ਆਈ ਹੈ। ਜੋ ਇੰਨਾਂ ਪਾਸੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਅਹਿਮ ਇੰਕਸ਼ਾਫ ਸਾਹਮਣੇ ਆ ਸਕਦੇ ਹਨ।ਉਪਰੋਕਤ ਘਟਨਾ ਸਾਹਮਣੇ ਆਉਣ ਤੋਂ ਬਾਅਦ ਐਸ.ਪੀ ਹੈੱਡ ਕੁਆਟਰ ਨੇ ਦੱਸਿਆ ਕਿ ਪੁਲਿਸ ਜਿਲਾਂ ਬਟਾਲਾ ਅੰਦਰ ਧਾਰਾ 144 ਦੇ ਤਹਿਤ ਰਾਤ ਨੂੰ ਠੀਕਰੀ ਪਹਿਰੇ ਨੂੰ ਤਰੁੰਤ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਦੇ ਸੰਬੰਧ ਵਿੱਚ ਸਾਰੇ ਥਾਣੇ ਦੇ ਐਸ.ਐੱਚ ਓ. ਨੂੰ ਤਰੁੰਤ ਆਦੇਸ਼ ਦਿੱਤੇ ਹਨ ਕਿ ਪਿੰਡਾਂ ਦੇ ਸਾਰੇ ਸਰਪੰਚਾਂ ਦੀ ਮੀਟਿੰਗ ਬੁਲਾਕੇ ਤੁਰੰਤ ਠੀਕਰੀ ਪਹਿਰੇ ਬੰਦ ਕਰਾਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅਗਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਉਸ ਵਿਰੁੱਧ ਤੁਰੰਤ ਮਾਮਲਾ ਦਰਜ ਕੀਤਾ ਜਾਵੇਗਾ। ਲੋਕਾਂ ਦੇ ਜਾਨਮਾਲ ਦੀ ਰਾਖੀ ਲਈ ਪੂਰੇ ਜਿਲੇ ਦੀ ੧੪ ਪ੍ਰਤੀਸ਼ਤ ਪੁਲਿਸ ਪਾਰਟੀ ਦੇ ੧੩੭ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ । ਸ਼ਹਿਰ ਅੰਦਰ ਉਪਰੋਕਤ ਪੁਲਿਸ ਤੋਂ ਇਲਾਵਾਂ ਪੀ.ਸੀ.ਆਰ ਦੇ ਸਾਰੇ ਜਵਾਨਾਂ ਨੂੰ ਰਾਤ ਵੇਲੇ ਗਸ਼ਤ ਤੇ ਤਾਇਨਾਤ ਕੀਤਾ ਗਿਆ ਹੈ ।