June 17, 2026 10:20 pm

ਸੰਸਦ ‘ਚ ਨਜ਼ਰ ਆਏ ਸਚਿਨ ਤੇਂਦੂਲਕਰ

ਨਵੀਂ ਦਿੱਲੀ, 5 ਅਗਸਤ (ਵਿਸ਼ਵ ਵਾਰਤਾ) : ਕ੍ਰਿਕਟ ਮੈਦਾਨ ਤੋਂ ਬੜੇ ਲੰਬੇ ਸਮੇਂ ਤੋਂ ਗਾਇਬ ਰਹੇ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਅੱਜ ਸੰਸਦ ਵਿਚ ਨਜ਼ਰ ਆਏ। ਰਾਜ ਸਭਾ ਸੰਸਦ ਮੈਂਬਰ ਸਚਿਨ ਤੇਂਦੂਲਕਰ ਇਥੇ ਆਪਣੀ ਪਤਨੀ ਨਾਲ ਪਹੁੰਚੇ। ਜ਼ਿਕਰਯੋਗ ਹੈ ਕਿ ਅੱਜ ਤੋਂ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ। ਸਦਨ ਦੀ ਕਾਰਵਾਈ ਦੇ ਪਹਿਲੇ ਦਿਨ ਸਚਿਨ ਵਾਲੀ ਸੀਟ ‘ਤੇ ਪ੍ਰਸਿੱਧ ਗੀਤਕਾਰ ਜਾਵੇਦ ਅਖ਼ਤਰ ਬੈਠੇ ਸਨ, ਜਦੋਂ ਕਿ ਸਚਿਨ ਦੀ ਪਤਨੀ ਅੰਜਲੀ ਤੇਂਦੂਲਕਰ ਨੇਵਿਜ਼ੀਟਰਸ ਗੈਲਰੀ ਵਿਚ ਬੈਠ ਕੇ ਸਦਨ ਦੀ ਕਾਰਵਾਈ ਨੂੰ ਦੇਖਿਆ। ਇਸ ਦੌਰਾਨ ਅੱਜ ਸਦਨ ਦੀ ਕਾਰਵਾਈ ਦੌਰਾਨ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਕਾਰਵਾਈ ਨੂੰ 10 ਮਿੰਟ ਲਈ ਮੁਲਤਵੀ ਕਰਨਾ ਪਿਆ। ਇਸ ਦੌਰਾਨ ਕਈ ਸੰਸਦ ਮੈਂਬਰਾਂ ਨੇ ਸਚਿਨ ਕੋਲ ਆ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਬਾਅਦ ਸਚਿਨ ਤੇਂਦੂਲਕਰ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਹੱਥ ਮਿਲਾਇਆ।

Send this to a friend