April 28, 2026 7:18 pm

ਬਿਹਾਰ ’ਚ ਪੰਚਾਇਤ ਦੇ ਫ਼ਰਮਾਨ ਤੋਂ ਬਾਅਦ ਪ੍ਰੇਮੀ ਜੋੜੇ ਨੂੰ ਜਿਉਂਦਾ ਸਾੜਿਆ

ਗਯਾ, 14 ਮਈ (ਪੀ. ਟੀ.)- ਬਿਹਾਰ ਦੇ ਗਯਾ ’ਚ ਇਕ ਪ੍ਰੇਮੀ ਜੋੜੇ ਨੂੰ ਜਿਉਂਦਾ ਸਾੜੇ ਜਾਣ ਦਾ ਮਾਮਲੇ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੀ ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਬਾਅਦ ‘ਚ ਪੰਚਾਇਤ ਨੇ ਉਨ੍ਹਾਂ ਨੂੰ ਮੌਤ ਦਾ ਫ਼ਰਮਾਨ ਸੁਣਾਇਆ। ਜਿਸ ਤੋਂ ਬਾਅਦ ਦੋਵਾਂ ਨੂੰ ਪਿੰਡ ਵਾਲਿਆਂ ਨੇ ਜਿਉਂਦਾ ਸਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਅਜੇ ਨਾਬਾਲਗ ਸੀ ਜਦਕਿ ਲੜਕਾ 36 ਸਾਲ ਦੀ ਸੀ। ਲੜਕਾ ਪਹਿਲਾ ਤੋਂ ਹੀ ਸ਼ਾਦੀਸ਼ੁਦਾ ਸੀ ਤੇ ਤਿੰਨ ਬੱਚਿਆ ਦਾ ਬਾਪ ਸੀ। ਗਯਾ ਪੁਲਿਸ ਨੇ ਇਸ ਮਾਮਲੇ ‘ਚ 15 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ‘ਚ ਲੜਕੀ ਦਾ ਪਿਤਾ ਵੀ ਸ਼ਾਮਲ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤਾਂ ਦੋਵਾਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ, ਜਦੋਂ ਦੋਵੇਂ ਬੇਹੋਸ਼ ਹੋ ਗਏ ਤਾਂ ਦੋਵਾਂ ਨੂੰ ਚਿਤਾ ‘ਤੇ ਲੇਟਾ ਕੇ ਅੱਗ ਲਗਾ ਦਿੱਤੀ। ਜਦੋਂ ਪੁਲਿਸ ਪਹੁੰਚੀ ਤਾਂ ਉਸ ਵਕਤ ਤੱਕ ਚਿਤਾ ਦੀ ਅੱਗ ਠੰਢੀ ਹੋ ਚੁੱਕੀ ਸੀ।

Send this to a friend