ਕਾਬੁਲ, 14 ਮਈ (ਪੀ. ਟੀ.)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਹਮਲਾਵਰਾਂ ਨੇ ਵਿਦੇਸ਼ੀਆਂ ਵਿਚਕਾਰ ਹਰਮਨ ਪਿਆਰੇ ਇਕ ਗੈਸਟ ਹਾਊਸ ‘ਤੇ ਹਮਲਾ ਕਰ ਦਿੱਤਾ।ਇਸ ‘ਚ ਚਾਰ ਭਾਰਤੀਆਂ ਤੇ ਇਕ ਅਮਰੀਕੀ ਨਾਗਰਿਕ ਸਮੇਤ 15 ਲੋਕਾਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਪੁਲਿਸ ਨੇ ਇਕ ਹਮਲਾਵਰ ਨੂੰ ਵੀ ਮਾਰ ਦਿੱਤਾ ਹੈ। ਪੁਲਿਸ ਮੁਤਾਬਿਕ ਗੈਸਟ ਹਾਊਸ ਦੇ ਅੰਦਰ ਫਸੇ 44 ਲੋਕਾਂ ਨੂੰ ਪੁਲਿਸ ਤੇ ਵਿਸ਼ੇਸ਼ ਬਲਾਂ ਵਲੋਂ ਬਚਾਇਆ ਗਿਆ। ਹਮਲਾਵਰਾਂ ਨੇ ਇਹ ਸੋਚ ਕੇ ਹਮਲਾ ਕੀਤਾ ਸੀ ਕਿ ਭਾਰਤੀ ਰਾਜਦੂਤ ਵੀ ਉਥੇ ਮੌਜੂਦ ਹਨ।