April 28, 2026 10:21 am

ਦਿੱਲੀ ’ਚ ਬੱਸ ਡਰਾਈਵਰ ਦੀ ਹੱਤਿਆ ਦੇ ਵਿਰੋਧ ’ਚ ਡੀਟੀਸੀ ਬੱਸਾਂ ਦੀ ਹੜਤਾਲ

ਨਵੀਂ ਦਿੱਲੀ, 11 ਮਈ (ਪੀ. ਟੀ.)- ਰਾਸ਼ਟਰੀ ਰਾਜਧਾਨੀ ‘ਚ ਐਤਵਾਰ ਨੂੰ ਆਪਣੇ ਇੱਕ ਸਾਥੀ ਦੀ ਕੁੱਟ-ਕੁੱਟ ਕੇ ਹੱਤਿਆ ਦੇ ਵਿਰੋਧ ’ਚ ਦਿੱਲੀ ਟਰਾਂਸਪੋਰਟ ਨਿਗਮ (ਡੀਟੀਸੀ) ਦੀਆਂ ਬੱਸਾਂ ਦੇ ਚਾਲਕ ਸੋਮਵਾਰ ਨੂੰ ਹੜਤਾਲ ‘ਤੇ ਹਨ, ਜਿਸਦੇ ਕਾਰਨ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸਕਰ ਸਵੇਰੇ ਦਫ਼ਤਰ ਜਾਣ ਲਈ ਡੀਟੀਸੀ ਬੱਸਾਂ ਦੀ ਸੇਵਾਵਾਂ ਲੈਣ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀ ਹੋਈ। ਹੜਤਾਲ ਦੇ ਚੱਲਦੇ ਦਿੱਲੀ ਦੀਆਂ ਸੜਕਾਂ ਤੋਂ ਬੱਸਾਂ ਗ਼ਾਇਬ ਰਹੀਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

Send this to a friend