April 28, 2026 10:19 am

ਸਕੂਲ ਮੁਖੀ ਉ¤ਤੇ ਨਾਜ਼ਾਇਜ ਤੌਰ ’ਤੇ ਫੀਸਾਂ ਵਸੂਲਣ ਦੇ ਮਾਪਿਆਂ ਲਾਏ ਦੋਸ਼

ਫਿਰੋਜ਼ਪੁਰ , 11 ਮਈ (ਮਹਿੰਦਰ ਸਿੰਘ ਥਿੰਦ)- ਮਾਹਮੂ ਜੋਈਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਰਸੀਪਲ ’ਤੇ ਵਿਦਿਆਰਥੀਆਂ ਕੋਲੋ ਨਾਜ਼ਾਇਜ ਤੌਰ ’ਤੇ ਫੀਸਾਂ ਵਸੂਲਣ ਦੇ ਬੱਚਿਆ ਦੇ ਮਾਪਿਆ ਵਲੋਂ ਦੋਸ਼ ਲਗਾਉਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਇਸ ਸਬੰਧ ਵਿੱਚ ਸਕੂਲ ਮੈਨਜਮੇਂਟ ਕਮੇਟੀ ਮੈਂਬਰ ਬਲਦੇਵ ਰਾਜ, ਹਰਭਜਨ ਲਾਲ, ਭੀਮ ਕੁਮਾਰ ਸਾਬਕਾ ਸਰਪੰਚ, ਹਰਮੀਤ ਸਿੰਘ ਸਾਬਕਾ ਸਰਪੰਚ, ਸਵਰਨ ਕੁਮਾਰ, ਅਰਜਿੰਦਰ ਕੁਮਾਰ, ਰਾਜ ਕੁਮਾਰ, ਰਾਕੇਸ਼ ਕੁਮਾਰ, ਸੁਭਾਸ਼ ਕੁਮਾਰ ਆਦਿ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਮਾਹਮੂ ਜੋਈਆਂ ਦੇ ਸਕੂਲ ਦੇ ਪਿੰ੍ਰਸੀਪਲ ਦੁਆਰਾ 6ਵੀਂ ਜਮਾਤ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਕੋਲੋ 200-200 ਰੁਪਏ, 9ਵੀਂ ਜਮਾਤ ਤੋਂ 10ਵੀਂ ਜਮਾਤ ਤੱਕ 1100-1100 ਰੁਪਏ ਅਤੇ 11ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਕੋਲੋ 1300 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਪੈਸੇ ਵਸੂਲ ਕੀਤੇ ਗਏ ਹਨ। ਇਸੇ

ਤਰ੍ਹਾਂ ਹੀ ਉਨ੍ਹਾਂ ਵਲੋਂ ਇਕ ਰਿਸਾਲਾ ਸੁਗੰਧੀਆਂ ਨੂੰ ਵੀ ਛਪਵਾਉਣ ਉਪਰੰਤ ਪ੍ਰਤੀ ਵਿਦਿਆਰਥੀ ਕੋਲੋ 100 ਰੁਪਏ ਹੋਰ ਵਸੂਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਫੀਸਾਂ ਇਨ੍ਹਾਂ ਵਿਦਿਆਰਥੀਆਂ ਕੋਲੋ ਲੈਣ ਤੋਂ ਬਾਅਦ ਵਿਦਿਆਰਥੀਆਂ ਦੇ ਮਾਪੇ ਪਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਵਾਰ ਵਾਰ ਪ੍ਰੇਸ਼ਾਨ ਕਰਨ ਕਰਕੇ ਸਾਡੇ ਬੱਚਿਆ ਦਾ ਭਵਿੱਖ ਡੂਬਦੇ ਹਨੇਰੇ ਵੱਲ ਜਾ ਰਿਹਾ ਹੈ ਪਰ ਇਸ ਪ੍ਰਿੰਸੀਪਲ ਨੂੰ ਕਿਸੇ ਦਾ ਕੋਈ ਡਰ ਖੌਫ ਨਹੀਂ ਹੈ, ਜਿਸ ਕਰਕੇ ਆਪ ਹੁਦਰੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਇਕ ਪਾਸੇ ਤਾਂ ਸਰਕਾਰੀ ਸਕੂਲਾਂ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫਤ ਪੜਾਉਣ ਅਤੇ ਹੋਰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਲੇਕਿਨ ਉਕਤ ਸਕੂਲ ਮੁਖੀ ਬੱਚਿਆਂ ਕੋਲੋ ਨਾਜ਼ਾਇਜ ਤੌਰ ’ਤੇ ਫੀਸਾਂ ਵਸੂਲ ਕਰ ਰਿਹਾ ਹੈ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਸਿੱਖਿਆ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਕੋਲੋ ਮੰਗ ਕੀਤੀ ਕਿ ਇਨ੍ਹਾਂ ਵਿਦਿਆਰਥੀਆਂ ਕੋਲੋ ਫੀਸਾਂ ਵਸੂਲਣ ਵਾਲੇ ਮਾਮਲੇ ਦੀ ਨਿਰਪੁੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲੀਅਤ ਜਨਤਾ ਦੇ ਸਾਹਮਣੇ ਆ ਸਕੇ। ਦੂਸਰੇ ਪਾਸੇ ਇਸ ਸਬੰਧ ਵਿੱਚ ਉਕਤ ਸਕੂਲ ਦੇ ਪਿੰ੍ਰਸੀਪਲ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਸੰਪਰਕ ਨਹੀਂ ਹੋ ਸੱਕਿਆ। ਇਸ ਸਬੰਧ ਵਿੱਚ ਡੀ.ਈ.ਓ. ਫਾਜਿਲਕਾ ਸੁਖਵੀਰ ਸਿੰਘ ਬੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਲਿੱਖਿਆ ਜਾਵੇਗਾ।

Send this to a friend