April 28, 2026 9:06 am

ਜੰਡਿਆਲਾ ਗੁਰੂ ’ਚ ਗੁੰਡਾਗਰਦੀ ਦਾ ਨੰਗਾ ਨਾਚ: ਦਿਨ ਦਿਹਾੜੇ ਚਲਾਈਆਂ ਗੋਲੀਆਂ

ਜੰਡਿਆਲਾ ਗੁਰੂ, 11 ਮਈ         (ਵਰੁਨ ਸੋਨੀ)- ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕਲ੍ਹ ਦੇਰ ਸ਼ਾਮ ਕਰੀਬ 9 ਵਜੇ ਜੰਡਿਆਲਾ ਗੁਰੂ ਨੇੜੇ ਘਾਹ ਮੰਡੀ ਚੋਂਕ ਗਲੀ ਪੁਰਾਣਾ ਗੇਟ ਵਿੱਚ ਅੰਨੇਵਾਹ ਫਾਇਰਿੰਗ ਨੇ ਪੂਰੇ ਜੰਡਿਆਲਾ ਗੁਰੂ ਵਿੱਚ ਦਹਿਸ਼ਤ ਵਾਲਾ ਮਾਹੋਲ ਬਣਾ ਦਿੱਤਾ। ਐਤਵਾਰ ਦਾ ਦਿਨ ਹੋਨ ਕਰਕੇ ਘਟਨਾ ਸਥਾਨ ਉ¤ਪਰ ਆਵਾਜਾਈ ਘੱਟ ਸੀ ਜਦਕਿ ਇਸ ਜਗਾਂ ਤੇ ਜਨਤਾ ਦੀ ਆਵਾਜਾਈ ਲੱਗੀ ਰਹਿੰਦੀ ਹੈ।ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਨੂੰ ਦਿੱਤੇ ਬਿਆਨਾਂ ਅਨੁਸਾਰ ਗੁਰਵਿੰਦਰ ਸਿੰਘ ਉਰਫ ਗਿੰਦੂ ਉਮਰ ਕਰੀਬ 23 ਸਾਲ ਵਾਸੀ ਪਿੰਡ ਜਾਣੀਆਂ ਨੇ ਦੱਸਿਆ ਕਿ ਮੈਂ ਅਤੇ ਮੇਰੇ ਦੋਸਤ ਨਵਰੂਪ ਸੇਠੀ, ਕਿਰਪਾਲ ਸਿੰਘ ਮਲਹੋਤਰਾ ਉਰਫ ਗੋਬਿੰਦ ਅਪਨੇ ਦੋਸਤ ਅਕਾਸ਼ਦੀਪ ਸਿੰਘ ਉਰਫ ਵਿਲੀਅਮ ਦੇ ਘਰ ਪੁਰਾਨਾ ਗੇਟ ਦੇ ਬਾਹਰ ਖੜੇ ਸੀ ਕਿ ਦੋ ਕਾਰਾਂ ਵਿੱਚ ਸਵਾਰ 8-10 ਲੜਕੇ ਉਤਰੇ ਅਤੇ ਅਰਸ਼ਦੀਪ ਸਿੰਘ ਉਰਫ ਕੰਗ ਮੁਹੱਲਾ ਸ਼ੇਖੂਪੁਰਾ, ਗੁਰਪ੍ਰੀਤ ਸਿੰਘ ਵਾਸੀ ਪਿੰਡ ਅਲੀਆ

ਨੇੜੇ ਨਾਗੋਕੇ ਨੇ ਸਾਨੂੰ ਦੇਖਕੇ ਸਾਡੇ ਉ¤ਪਰ ਜਾਨੋਂ ਮਾਰਨ ਦੀ ਕੋਸ਼ਿਸ਼ ਨਾਲ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਅਸੀਂ ਗਲੀ ਵਿੱਚ ਹੀ ਖੜੀ ਇੱਕ ਕਾਰ ਦੇ ਪਿੱਛੇ ਲੁਕਕੇ ਆਪਣੀ ਜਾਨ ਬਚਾਈ ਪਰ ਫਿਰ ਵੀ ਹਮਲਾਵਰ ਗੋਲੀਆਂ ਚਲਾਉਂਦੇ ਰਹੇ। ਗੋਲੀਆਂ ਦੀ ਆਵਾਜ਼ ਸੁਣਕੇ ਜਦ ਮੁਹੱਲੇ ਵਾਲੇ ਇੱਕਠੇ ਹੋਏ ਤਾਂ ਸਾਰੇ ਹਮਲਾਵਰ ਭੱਜ ਗਏ। ਇਨ੍ਹਾਂ ਦੋਹਾਂ ਗਰੁੱਪਾਂ ਦੇ ਵਿੱਚ 4-5 ਦਿਨ ਪਹਿਲਾਂ ਵੀ ਤਕਰਾਰਬਾਜੀ ਹੋਈ ਸੀ ਪਰ ਅੱਜ ਇਹ ਤਕਰਾਰਬਾਜ਼ੀ ਗੋਲੀਬਾਰੀ ਵਿੱਚ ਬਦਲ ਗਈ। ਇਸ ਗੋਲਾਬਾਰੀ ਦੌਰਾਨ ਤਿੰਨ ਰਾਹਗੀਰ ਚਮਨ ਲਾਲ, ਜਗਤਾਰ ਸਿੰਘ ਅਤੇ ਸੰਦੀਪ ਸਿੰਘ ਜਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ। ਮੋਕਾ ਵਾਰਦਾਤ ਤੇ ਤੁਰੰਤ ਡੀ ਐਸ ਪੀ ਜੰਡਿਆਲਾ ਭਗਵੰਤ ਸਿੰਘ, ਐਸ ਐਚ ਉ ਜੰਡਿਆਲਾ ਸ਼ਿਵਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਹੋਏ ਸਨ। ਅੱਜ ਸਵੇਰੇ ਐਸ ਐਸ ਪੀ ਜਸਦੀਪ ਸਿੰਘ, ਐਸ ਪੀ ਇੰਵੈਸਟੀਗੇਸ਼ਨ ਮਨੋਹਰ ਲਾਲ ਵੀ ਮੋਕਾ ਵਾਰਦਾਤ ਤੇ ਪਹੁੰਚੇ ਅਤੇ ਮੁਆਇਨਾ ਕੀਤਾ। ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਪਰਚਾ ਨੰਬਰ 120 ਧਾਰਾ 307, 427, 148, 149, ਆਈ ਪੀ ਸੀ 25, 27, 54, 59 ਆਰਮਡ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Send this to a friend