April 28, 2026 10:19 am

‘ਆਪ’ ਦੇ ਪੰਜਾਬ ਯੂਨਿਟ ’ਚ ਘਮਾਸਾਨ ਛੋਟੇਪੁਰ ਨੂੰ ਹਟਾਉਣ ਦੀ ਕੀਤੀ ਸਿਫਾਰਿਸ਼

ਜਲੰਧਰ, 11 ਮਈ (ਪੀ. ਟੀ.)- ਆਮ ਆਦਮੀ ਪਾਰਟੀ ਨੂੰ ਦਿ¤ਲੀ ਤੋਂ ਬਾਅਦ ਪੰਜਾਬ ਵਿਚ ਮਜ਼ਬੂਤ ਕਰਨ ‘ਚ ਪਿਛਲੇ ਕਾਫੀ ਸਮੇਂ ਤੋਂ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਪਰ ਪਾਰਟੀ ਇਸ ਵਿਚ ਸਫਲ ਨਹੀਂ ਹੋ ਪਾ ਰਹੀ ਹੈ ਜਿਸ ਦੇ ਚ¤ਲਦੇ ਪਾਰਟੀ ਦੇ ਸੂਬਾ ਕਨਵੀਨਰ ਸੁ¤ਚਾ ਸਿੰਘ ਛੋਟੇਪੁਰ ’ਤੇ ਗਾਜ ਡਿ¤ਗੀ ਹੈ ਅਤੇ ਸੂਬੇ ਦੀ ਕਾਰਜਕਾਰਨੀ ਤੋਂ ਉਨ੍ਹਾਂ ਦੀ ਛੁ¤ਟੀ ਕਰ ਦਿ¤ਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਇਸ ਸੁਝਾਅ ਨੂੰ ਪਾਸ ਕਰਕੇ ਰਾਸ਼ਟਰੀ ਕਾਰਜਕਾਰਨੀ ਕੋਲ ਭੇਜ ਦਿ¤ਤਾ ਗਿਆ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸੂਬਾ ਕਾਰਜਕਾਰਨੀ ਦੇ 8 ’ਚੋਂ 5 ਆਗੂਆਂ ਨੇ ਸੁ¤ਚਾ ਸਿੰਘ ਛੋਟੇਪੁਰ ’ਤੇ ਇਕ ਫੈਸਲਾ ਲਿਆ ਹੈ ਅਤੇ ਇਸ ਨੂੰ ਕੇਂਦਰੀ ਅਗਵਾਈ ਕੋਲ ਭੇਜ ਦਿ¤ਤਾ ਗਿਆ ਹੈ।ਦਿ¤ਲੀ ’ਚ ਸ਼ਨੀਵਾਰ ਸ਼ਾਮ ਨੂੰ ਹੋਈ ਬੈਠਕ ਵਿਚ ਪੰਜਾਬ ਤੋਂ 3 ਸਾਂਸਦ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਹਰਿੰਦਰ ਸਿੰਘ ਖਾਲਸਾ ਅਤੇ ਪੰਜਾਬ ਤੋਂ ਕਾਰਜਕਾਰਨੀ ਮੈਂਬਰ ਡਾ. ਦਲਜੀਤ ਸਿੰਘ ਅਤੇ

ਯਾਮਿਨੀ ਗੋਮਰ ਨੇ ਛੋਟੇਪੁਰ ਖਿਲਾਫ ਇਹ ਪ੍ਰਸਤਾਅ ਪਾਸ ਕੀਤਾ ਹੈ।ਸੂਤਰ ਦ¤ਸਦੇ ਹਨ ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਮੋਹਾਲੀ ‘ਚ ਪੰਜਾਬ ਆਮ ਆਦਮੀ ਪਾਰਟੀ ਦੀ ਬੈਠਕ ‘ਚ ਖੁਦ ਸੰਜੇ ਸਿੰਘ ਮੌਜੂਦ ਸਨ ਜਿਸ ਵਿਚ ਸੂਬੇ ‘ਚ ਪਾਰਟੀ ਦੀ ਬੁਰੀ ਹਾਲਤ ’ਤੇ ਕਾਫੀ ਹੰਗਮਾ ਹੋਇਆ ਸੀ। ਬੈਠਕ ’ਚ ਸਾਫ ਤੌਰ ‘ਤੇ ਸੁ¤ਚਾ ਸਿੰਘ ਛੋਟੇਪੁਰ ’ਤੇ ਸੂਬੇ ਦੇ ਸਾਰੇ ਜ਼ਿਲਿਆਂ ’ਚ ਪਾਰਟੀ ਅੰਦਰ ਗੁ¤ਟਬਾਜ਼ੀ ਪੈਦਾ ਕਰਨ ਤ¤ਕ ਦੇ ਦੋਸ਼ ਲ¤ਗੇ ਸਨ। ਇਹੀ ਨਹੀਂ, ਪ੍ਰਸਤਾਅ ਪਾਸ ਕਰਕੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਭੇਜ ਦਿ¤ਤਾ ਗਿਆ ਹੈ ਜਿਸ ਵਿਚ ਛੋਟੇਪੁਰ ਦੇ ਸਥਾਨ ’ਤੇ ਕਿਸੇ ਹੋਰ ਨੂੰ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ।

Send this to a friend