April 21, 2026 1:19 pm

ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਵਿਖੇ ਖੂਨਦਾਨ ਕੈਂਪ

ਬਠਿੰਡਾ, 5 ਮਈ (ਇੰਦਰਜੀਤ ਨਥਾਣਾ)- ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਵਿਖੇ ਪਿਛਲੇ ਦਿਨੀਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸ਼੍ਰੀ ਦੇਸ ਰਾਜ, ਐਸ.ਪੀ. ਸਿਟੀ ਬਠਿੰਡਾ ਨੇ ਕੀਤਾ। ਇਸ ਮੌਕੇ ਕਾਲਜ ਦੇ ਪਿੰ੍ਰਸੀਪਲ ਯਾਦਵਿੰਦਰ ਸਿੰਘ ਨੇ ਖੂਨਦਾਨ ਦੀ ਮਹੱਤਤਾ ਤੇ ਚਾਨਣਾ ਪਾਇਆ।  ਉਨ੍ਹਾਂ ਦੱਸਿਆ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਜਿਸ ਨਾਲ ਕਿੰਨੀਆਂ ਹੀ ਕੀਮਤੀ ਮਨੁੱਖੀ ਜਾਨਾ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖੂਨਦਾਨ ਕਰਦੇ ਰਹਿਣ ਲਈ ਪ੍ਰੇਰਿਆ। ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੇ ਡਾ. ਵੀਨਤ ਅਤੇ ਸ਼੍ਰੀ ਰੇਸ਼ਮ ਸਿੰਘ ਦੀ ਅਗਵਾਈ ਹੇਠ ਪਹੁੰਚ ਕੇ ਇਸ ਖੂਨਦਾਨ ਕੈਂਪ ਨੂੰ ਨੇਪਰੇ ਚਾੜਿਆ। ਇਸ ਕੈਂਪ ਦੌਰਾਨ 70 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਸਟਾਫ ਵਿੱਚੋਂ ਸ਼੍ਰੀ ਐਸ.ਪੀ.ਰਾਣਾ ਮੁਖੀ ਵਿਭਾਗ, ਸ਼੍ਰੀ ਮਨਜੀਤ

ਸਿੰਘ ਭੁੱਲਰ ਮੁਖੀ ਵਿਭਾਗ ਅਤੇ ਸ਼੍ਰੀ ਦਰਸ਼ਨ ਸਿੰਘ ਢਿੱਲੋਂ ਨੇ ਖੂਨਦਾਨ ਕਰਕੇ ਵਿਦਿਆਰਥੀਆਂ ਨੂੰ ਇਸ ਉਤੱਮ ਕਾਰਜ ਪ੍ਰਤੀ ਉਤਸ਼ਾਹਿਤ ਕੀਤਾ। ਇਹ ਕੈਂਪ ਕਨਵੀਨਰ ਐਸ.ਆਰ.ਸੀ. ਮੈਡਮ ਅਨੂਜਾ ਗੋਪਾਲ, ਸ਼੍ਰੀ ਸੰਜੀਵ ਗੋਇਲ ਸਕੱਤਰ ਐਸ.ਆਰ.ਸੀ ਅਤੇ ਪ੍ਰੋਗਰਾਮ ਅਫਸਰ ਐਨ.ਐਸ.ਐਸ. ਸ੍ਰੀ ਪਵਨ ਕੁਮਾਰ ਦੀ ਦੇਖਰੇਖ ਹੇਠ ਸਫਲਤਾ ਪੂਰਵਕ ਨੇਪਰੇ ਚਾੜਿਆ।

Send this to a friend