April 27, 2026 8:51 am

ਸਮਾਣਾ ’ਚ ਸਕੂਲੀ ਬੱਚਿਆਂ ਵੱਲੋਂ ਭੁਚਾਲ ਪੀੜਤਾਂ ਲਈ ਫੰਡ

ਸਮਾਣਾ, 5 ਮਈ (ਬਲਜੀਤ ਸਿੰਘ ਦੋਦੜਾ)- ਨੇਪਾਲ ਵਿਚ ਆਏ ਭੁਚਾਲ ਅਤੇ ਉਥੇ ਹੋਈ ਬਰਬਾਦੀ ਨੁੰ ਦੇਖਦੇ ਹੋਏ ਸਮਾਣਾ ਵਿਖੇ ਸਕੂਲੀ ਵਿਦਿਆਰਥਣਾ ਵਲੋ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਅੱਜ ਸਮਾਣਾ ਸਬ-ਡਵੀਜਨ ਵਿਚ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਮਾਣਾ ਦੇ ਐਸ.ਡੀ.ਐਮ ਅਮਰੇਸਵਰ ਸਿੰਘ ਵਲੋ ਕੈਂਪ ਵਿਚ ਜਾ ਕੇ ਫੰਡ ਦਿੱਤਾ ਅਤੇ ਉਨਾ ਸਕੂਲੀ ਵਿਦਿਆ੍ਰਥਣਾ ਦਾ ਹੋਸ਼ਲਾ ਵੀ ਅਫਜਾਈ ਵੀ ਕੀਤੀ ਅਤੇ ਇਸ ਕੈਂਪ ਦੀ ਸਲਾਗਾ ਵੀ ਕੀਤੀ ਉਨਾ ਦਸਿਆ ਕਿ ਨੇਪਾਲ ਵਿਚ ਲੋਕਾ ਦਾ ਬਹੁਤ ਬੂਰਾ ਹਾਲ ਹੈ ਅਤੇ ਇਹਨਾ ਬਚਿੱਆ ਵਲੋ ਇਹ ਫੰਡ ਇੱਕਠਾ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਅਤੇ ਮੈ ਵੀ ਸਮਾਣਾ ਵਾਸੀਆ ਨੂੰ ਦਿਲੋ ਅਪੀਲ ਕਰਦਾ ਹਾਂ ਕਿ ਵੱਧ ਤੋ ਵੱਧ ਸਹਿਯੋਗ ਦੇਣ ਜਿਸ ਨਾਲ ਨੇਪਾਲ ਚ ਆਈ ਬਰਬਾਦੀ ਅਤੇ ਇਸ ਸਦਮੇ ਤੋ ਨੇਪਾਲ ਨੂੰ ਬਾਹਰ ਕਢਿਆ ਜਾਵੇ ਅਤੇ ਇਸ ਸੰਬਧੀ ਜਦੋ ਸਕੂਲੀ ਵਿਦਿਆ੍ਰਥਣ ਨਾਲ ਗੱਲ ਕੀਤੀ ਤਾਂ ਉਨੇ ਦਸਿਆ ਕਿ ਅਸੀ ਨੇਪਾਲ ਵਾਸੀਆ ਲਈ ਦਿਲੋ ਚੰਦਾ ਇਕੱਠਾ ਕਰ ਰਹੇ ਹਾਂ ਅਤੇ ਸਬ ਨੂੰ ਆਪਣੀ ਨੇਕ ਕਮਾਈ ਚੋ ਚੰਦਾ ਦੇਣਾ ਚਾਹੀਦਾ ਹੈ ਜਿਸ ਨਾਲ ਨੇਪਾਲ ਦੀ ਦੁਖ ਦੀ ਘੜੀ ਵਿਚ ਉਨਾ ਦੀ ਸੇਵਾ ਹੋ ਸੱਕੇ।

Send this to a friend