April 27, 2026 4:22 am

ਪੰਜਾਬ ਪੁਲਿਸ ਦਾ ਥਾਣੇਦਾਰ ਦੋ ਹੌਲਦਾਰਾਂ ਨਾਲ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

ਫ਼ਾਜ਼ਿਲਕਾ, 3 ਮਈ (ਪੀ. ਟੀ.)- ਪੰਜਾਬ ਪੁਲਿਸ ਦਾ ਇਕ ਥਾਣੇਦਾਰ ਅਤੇ ਦੋ ਹੌਲਦਾਰਾਂ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਕਾਬੂ ਕੀਤਾ ਹੈ। ਐੱਸ.ਐੱਸ.ਪੀ. ਦਫ਼ਤਰ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਵਿਚ ਦੱਸਿਆ ਗਿਆ ਕਿ ਥਾਣਾ ਸਿਟੀ ਦੇ ਮੁਖੀ ਨੂੰ ਇਤਲਾਹ ਮਿਲੀ ਕਿ ਚੌਧਰੀ ਢਾਬੇ ਦੇ ਨੇੜੇ ਇਕ ਗੱਡੀ ਵਿਚ ਬੈਠ ਕੇ ਤਿੰਨ ਕਰਮਚਾਰੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਸਨ ਜਦ ਪੁਲਿਸ ਪਾਰਟੀ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਸਿਲਵਰ ਪੇਪਰ ‘ਤੇ ਹੈਰੋਇਨ ਮਿਲੀ ਜਦਕਿ ਹੌਲਦਾਰ ਰਾਜ ਕੁਮਾਰ ਪਾਸੋਂ ਕੁੱਝ ਅਫ਼ੀਮ ਬਰਾਮਦ ਹੋਈ ਅਤੇ ਹੌਲਦਾਰ ਅਮਰਜੀਤ ਸਿੰਘ ਜੋ ਮੌਕੇ ਤੇ ਮੌਜੂਦ ਸੀ ਕੋਲੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ।

ਥਾਣਾ ਸਿਟੀ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਧਾਰਾ 18, 22, 27, ਐਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਲੈਣੀ ਚਾਹੀ ਤਾਂ ਐੱਸ.ਐੱਸ.ਪੀ. ਫ਼ਾਜ਼ਿਲਕਾ ਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਟਾਲ ਮਟੋਲ ਕਰ ਗਏ। ਮਾਮਲੇ ਦੀ ਜਾਂਚ ਏ.ਐੱਸ.ਆਈ. ਬਲਬੀਰ ਚੰਦ ਕਰ ਰਿਹਾ ਹੈ।

Send this to a friend