ਨਿਸ਼ਾਨੀਆਂ ਦੀ ਯਾਤਰਾ ’ਚ ਵਧ ਚੜ੍ਹ ਕੇ ਭਾਗ ਲਵੇਗਾ
ਚੰਡੀਗੜ੍ਹ 5 ਮਈ (ਪੀ. ਟੀ.)- ਅੱਜ ਇਸਤਰੀ ਅਕਾਲੀ ਦਲ ਦੀ ਮੀਟਿੰਗ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ 5 ਮੂਲ ਮੰਤਰੀ ਦੇ ਪਾਠ ਕਰਕੇ ਇਸਤਰੀ ਅਕਾਲੀ ਦਲ ਪਟਿਆਲਾ ਦੀ ਪ੍ਰਧਾਨ ਬੀਬੀ ਜਸਪਾਲ ਕੌਰ ਧਾਰਨੀ ਅਤੇ ਉਹਨਾਂ ਦੇ ਨੌਂਜਵਾਨ ਸਪੁੱਤਰ ਦੀ ਹੋਈ ਅਚਨਚੇਤ ਅਤੇ ਦਰਦਨਾਕ ਮੌਤ ਤੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਬੀਬੀ ਸਤਵਿੰਦਰ ਕੌਰ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ ਨੇ ਮੀਟਿੰਗ ਵਿੱਚ ਮਤੇ ਰੱਖੇ। ਜਿਹਨਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਧੂਰੀ ਵਿਧਾਨ ਸਭਾ ਦੀ ਉਪ ਚੋਣ
ਜਿੱਤਣ ਤੇ ਮੁਬਰਾਕਬਾਦ ਦਿੱਤੀ। ਉਹਨਾਂ ਸਮੂਹ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰ ਸਹਿਬਾਨ ਬੀਬੀਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਚੋਣ ਵਿੱਚ ਭਾਗ ਲਿਆ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜੁੂਨ ਮਹੀਨੇ ਵਿੱਚ ਮਨਾਏ ਜਾ ਰਹੇ ਖਾਲਸਾ ਪੰਥ ਦੇ 350 ਸਾਲਾ ਸਥਾਪਨਾ ਦਿਵਸ ਤੇ ਇੱਕ ਬਹੁਤ ਭਾਰੀ ਇਸਤਰੀ ਸੰਮੇਲਨ ਵੀ ਕਰਵਾਏਗਾ। ਅੱਜ ਦੀ ਮੀਟਿੰਗ ਵਿੱਚ ਜਿਹੜੀਆਂ ਬੀਬੀਆਂ ਹਾਜਰ ਸਨ ਉਹਨਾਂ ਵਿੱਚ ਬੀਬੀ ਸਤਵੰਤ ਕੌਰ ਸੰਧੂ, ਬੀਬੀ ਵਨਿੰਦਰ ਕੌਰ ¦ੂਬਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਗੁਰਦੇਵ ਕੌਰ ਸੰਘਾ, ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਅਨੂਪਇੰਦਰ ਕੌਰ ਸੰਧੂ, ਬੀਬੀ ਸੀਮਾ ਸ਼ਰਮਾ, ਬੀਬੀ ਸੁਖਦੇਵ ਕੌਰ ਸੱਲਾਂ, ਬੀਬੀ ਦਰਸ਼ਨ ਕੌਰ ਰਿਟਾ ਡੀ.ਪੀ.ਆਈ, ਬੀਬੀ ਕਰਮਜੀਤ ਕੌਰ ਸਮਾਉਂ, ਬੀਬੀ ਪਰਮਜੀਤ ਕੌਰ ਵਿਰਕ, ਬੀਬੀ ਕਿਰਨ ਸ਼ਰਮਾ, ਬੀਬੀ ਬੇਅੰਤ ਕੌਰ ਖਹਿਰਾ, ਬੀਬੀ ਜਸਵਿੰਦਰ ਕੌਰ ਸ਼ੇਰਗਿੱਲ, ਬੀਬੀ ਰੂੁਪਾ ਸੈਣੀ, ਬੀਬੀ ਵੀਰਪਾਲ ਕੌਰ ਤਰਮਾਲਾ ਅਤੇ ਹੋਰ ਅਹੁਦੇਦਾਰ ਅਤੇ ਜਿਲਾ ਜਥੇਦਾਰ ਬੀਬੀਆਂ ਸ਼ਾਮਲ ਸਨ।