(ਪੀ. ਟੀ.)- ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਟਾਫ ਨੂੰ ਓਰਿਏਂਟੇਸ਼ਨ ਪ੍ਰੋਗਰਾਮ ਦੇ ਨਾਂ ’ਤੇ ਆਪਣੀਆਂ ਓਰਬਿਟ ਤੇ ਹੋਰਨਾਂ ਕੰਪਨੀਆਂ ਦੀਆਂ ਬੱਸ ਸਰਵਿਸਾਂ ਵਾਪਿਸ ਲੈਣ ਨਾਲ ਪਾਰਟੀ ਦਾ ਪੱਖ ਸਾਬਤ ਹੋ ਗਿਆ ਹੈ ਕਿ ਇਨ੍ਹਾਂ ਕੰਪਨੀਆਂ ’ਚ ਬਦਮਾਸ਼ਾਂ ਨੂੰ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ’ਚ ਕਾਨੂੰਨ ਤੇ ਵਿਵਸਥਾ ਪ੍ਰਤੀ ਕੋਈ ਆਦਰ ਨਹੀਂ ਹੈ, ਕਿਉਂਕਿ ਇਨ੍ਹਾਂ ਨੂੰ ਸਿਆਸੀ ਸ਼ੈਅ ਪ੍ਰਾਪਤ ਹੈ।ਇਸ ਲੜੀ ਹੇਠ ਕਾਂਗਰਸ ਵੱਲੋਂ 4 ਮਈ ਨੂੰ ਮੋਹਾਲੀ ਵਿਖੇ ਓਰਬਿਟ ਬੱਸਾਂ ਦਾ ਘੇਰਾਓ ਕਰਨ ਦੇ ਸੱਦੇ ਨੂੰ ਵਾਪਿਸ ਲੈ ਲਿਆ ਗਿਆ ਹੈ, ਕਿਉਂਕਿ ਹੁਣ ਇਹ ਚੱਲ ਨਹੀਂ ਰਹੀਆਂ। ਬਾਜਵਾ ਨੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ, ਬੀਬੀ ਰਜਿੰਦਰ ਕੌਰ ਭੱਠਲ, ਰਾਕੇਸ਼ ਪਾਂਡੇ ਐਮ.ਐਲ.ਏ,
ਦਰਸ਼ਨ ਸਿੰਘ ਬਰਾੜ, ਇੰਦਰਜੀਤ ਸਿੰਘ ਜੀਰਾ, ਮਨਜੀਤ ਸਿੰਘ ਮਾਨ, ਕੁਲਬੀਰ ਸਿੰਘ ਜੀਰਾ ਤੇ ਹੋਰਨਾਂ ਆਗੂਆਂ ਸਮੇਤ ਤਿੰਨ ਘੰਟਿਆਂ ਤੱਕ ਸਿਵਲ ਹਸਪਤਾਲ ਮੋਗਾ ’ਤੇ ਧਰਨਾ ਦਿੱਤਾ।ਆਗੂਆਂ ਨੇ ਵੱਡੀ ਗਿਣਛੀ ’ਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਮ੍ਰਿਤਕਾ ਅਰਸ਼ਦੀਪ ਦੇ ਪਰਿਵਾਰਕ ਮੈਂਬਰ ਵੀ ਸਨ।ਉਨ੍ਹਾਂ ਨੇ ਕਿਹਾ ਕਿ ਧਾਰਾ 304 ਏ ਹੇਠ ਸੁਖਬੀਰ ਨੂੰ ਨਾਮਜ਼ਦ ਕਰਨ ਦਾ ਮਾਮਲਾ ਮਜ਼ਬੂਤ ਹੋਣ ਨਾਲ ਉਹ ਖੁਦ ਨੂੰ ਮੁਸ਼ਕਿਲ ’ਚ ਸਮਝਣ ਲੱਗੇ ਹਨ।ਇਨ੍ਹਾਂ ਬੱਸਾਂ ਦੀ ਪਰਮਿਟ ਵੀ ਜਾਂਚੀ ਜਾਣੀ ਚਾਹੀਦੀ ਹੈ, ਕਿਉਂਕਿ ਕਈ ਬੱਸਾਂ ਇਕ ਦੂਜੇ ਦੀ ਪਰਮਿਟ ’ਤੇ ਚੱਲ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਬੱਸਾਂ ਨੂੰ ਸਿਰਫ ਕੱਚੇ ਤੌਰ ’ਤੇ ਲੋਕਾਂ ਦੇ ਗੁੱਸੇ ਤੋਂ ਬਚਾਉਣ ਖਾਤਿਰ ਤੇ ਸਮਾਜ ਦੇ ਹਰੇਕ ਵਰਗ ਦੇ ਵੱਧ ਰਹੇ ਦਬਾਅ ਕਾਰਨ ਹਟਾਇਆ ਗਿਆ ਹੈ।ਹੁਣ ਹਰਸਿਮਰਤ ਕੌਰ ਬਾਦਲ ਕੋਲ ਖਤਰਨਾਕ ਅਪਰਾਧ ’ਚ ਸ਼ਾਮਿਲ ਬੱਸ ਦੀ ਮਲਕਿਅਤ ਦਾ ਸਬੂਤ ਸੀ, ਕਿਉਂਕਿ ਇਸਦਾ ਮਾਲਿਕ ਕੋਈ ਹੋਰ ਨਹੀਂ ਉਸਦੇ ਪਤੀ ਹਨ। ਉਨ੍ਹਾਂ ਨੇ ਹਰਸਿਮਰਤ ਨੂੰ ਯਾਦ ਦਿਲਾਇਆ ਕਿ ਉਹ ਕਦੇ ਕੰਪਨੀ ਦੀ ਸ਼ੇਅਰ ਹੋਲਡਰ ਸਨ। ਉਨ੍ਹਾਂ ਕੋਲ ਕੇਂਦਰੀ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਕਿਉਂਕਿ ਉਹ ਕੌੜੀ ਸੱਚਾਈ ਦਾ ਸਾਹਮਣਾ ਕਰਨ ਤੋਂ ਡਰ ਰਹੀ ਹਨ।ਬਾਦਲ ਪਰਿਵਾਰ ਦੀਆਂ ਜ਼ਿਆਦਾਤਰ ਬੱਸਾਂ ਦੇ ਸ਼ੀਸ਼ੇ ਕਾਲੇ ਹਨ ਅਤੇ ਖਿੜਕੀਆਂ ’ਤੇ ਪਰਦੇ ਲੱਗੇ ਹਨ, ਜੋ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ।ਉਹ ਵਿਅਕਤੀ ਜਿਸਦੀ ਜ਼ਿੰਮੇਵਾਰੀ ਕਾਨੂੰਨ ਨੂੰ ਲਾਗੂ ਕਰਨਾ ਹੈ, ਉਹ ਖੁੱਲ੍ਹੇਆਮ ਉਸਦੀ ਉਲੰਘਣਾ ਕਰ ਰਿਹਾ ਹੈ ਅਤੇ ਇਸਦਾ ਨਤੀਜਾ ਇਕ ਨੌਜਵਾਨ ਦਲਿਤ ਲੜਕੀ ਅਰਸ਼ਦੀਪ ਕੌਰ ਦੀ ਬੇਰਹਿਮ ਮੌਤ ਵਜੋਂ ਸਾਮਹਣੇ ਆਇਆ ਹੈ, ਜਿਸਨੂੰ ਓਰਬਿਟ ਬੱਸ ਦੇ ਸਟਾਫ ਵੱਲੋਂ ਚੱਲਦੀ ਬੱਸ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਇਹ ਗੈਰ ਮਨੁੱਖੀ ਹੈ। ਬਾਜਵਾ ਨੇ ਕਿਹਾ ਕਿ ਸਪੱਸ਼ਟ ਹੋ ਚੁੱਕਾ ਹੈ ਕਿ ਭਰਤੀ ਕੀਤੇ ਗਏ ਲੋਕਾਂ ਦਾ ਇਤਿਹਾਸ ਕਦੇ ਨਹੀਂ ਜਾਂਚਿਆ ਗਿਆ, ਜੋ ਕਾਨੂੰਨ ਦੀ ਉਲੰਘਣਾਂ ਹੈ।ਮਾਲਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭਰਤੀ ਵੇਲੇ ਮੁਲਾਜ਼ਮਾਂ ਦਾ ਇਤਿਹਾਸ ਜਾਣੇ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਦਾ ਅੰਦੋਲਨ ਧਾਰਾ 304 ਏ ਹੇਠ ਮਾਮਲਾ ਦਰਜ਼ ਹੋਣ, ਉਨ੍ਹਾਂ ਦੀਆਂ ਬੱਸਾਂ ਦੀਆਂ ਪਰਮਿਟਾਂ ਪੂਰੀ ਤਰ੍ਹਾਂ ਰੱਦ ਹੋਣ ਅਤੇ ਗਰੀਬ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਜਾਰੀ ਰਹੇਗਾ।