ਅੰਮ੍ਰਿਤਸਰ, 3 ਮਈ (ਜੈਦੀਪ ਸਿੰਘ ਜਿੰਮੀ)- ਅੱਜ ਪ੍ਰੈਸ ਨੋਟ ਰਾਹੀ ਮਨਜੀਤ ਸਿੰਘ ਖਾਲਸਾ ਜਿਲ੍ਹਾ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਨੇ ਕਿਹਾ ਕਿ ਆਰਬਿਟ ਬੱਸ ਕੰਪਨੀ ਦੇ ਮਾਲਕ ਮੋਜੂਦਾ ਸਰਕਾਰ ਦੇ ਉੱਪਰ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਜੀ ਹਨ। ਅੱਜ ਉਸ ਵੇਲੇ ਬੱਸ ਕਾਂਡ ਨੇ ਨਵਾ ਮੋੜ ਲਿਆ ਜਦੋ ਮੁਲਾਜਮ ਦੀ ਸ਼ਨਾਖਤ ਲਈ ਲੜਕੀ ਦੇ ਭਰਾ ਨੂੰ ਲਿਆਂਦਾ ਗਿਆ। ਪਰ ਭਰਾ ਨੂੰ ਮੁਜਰਮ ਦਿਖਾਏ ਨਹੀ ਗਏ। ਉਸ ਕੋਲੋਂ ਸਿਰਫ ਬਿਆਨ ਲਿਆ ਗਿਆ ਅਤੇ ਇਸ ਘਟਨਾ ਕ੍ਰਮ ਨੇ ਨਵੇ ਸਵਾਲ ਖੜੇ ਕਰ ਦਿੱਤੇ ਹਨ ਕਿ ਇਸ ਕੇਸ ਵਿੱਚ ਸ਼ਨਾਖਤ ਪਰੇਡ ਦੀ ਕੀ ਲੋੜ ਸੀ। ਖਾਲਸਾ ਜੀ ਨੇ ਕਿਹਾ ਬੱਸ ਮਾਲਕ ਜਾਂ ਬੱਸ ਕੰਪਨੀ ਦੇ ਮੈਨੇਜਰ ਨੂੰ ਕਿ ਇਹ ਪਤਾ ਨਹੀ ਸੀ। ਕਿ ਇਸ ਬੱਸ ਦਾ ਡਰਾਈਵਰ, ਕੰਡਕਟਰ ਅਤੇ ਹੈਲਪਰ ਕੋਣ ਹਨ । ਇਹ ਸਾਰਾ ਡਰਾਮਾ ਲੋਕਾ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਕੀਤਾ ਗਿਆ ਹੈ। ਮਨੁੱਖੀ ਅਧਿਕਾਰ ਮੰਚ ਦੇ ਜਿਲ੍ਹਾ
ਚੇਅਰਮੈਨ ਨੇ ਇਹ ਖਦਸ਼ਾ ਜਾਹਿਰ ਕੀਤਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਛੋਟੇ ਬਾਦਲ ਸਾਹਿਬ ਆਪਣੀ ਇਸ ਬੱਸ ਕੰਪਨੀ ਦੀ ਮਲਕੀਅਤ ਤੋਂ ਹੀ ਨਾ ਮੁੱਕਰ ਜਾਣ। ਕਿੳਂਕਿ ਇਸ ਵਕਤ ਉਕਤ ਦੁਰਘਟਨਾ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਦੇ ਆਰਬਿਟ ਬੱਸ ਦੇ ਮੁਲਾਜਮਾ ਨੇ ਕੀਤੀ ਹੈ ਸੋ ਅਸੀ ਮਨੁੱਖੀ ਅਧਿਕਾਰ ਮੰਚ ਦੇ ਅੰਮ੍ਰਿਤਸਰ ਜਿਲ੍ਹੇ ਦੇ ਅਹੁਦੇਦਾਰ ਮੰਗ ਕਰਦੇ ਹਾਂ ਕਿ ਗਰੀਬ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਕਤ ਮੁਲਾਜਮ ਜਿਨ੍ਹਾ ਨੇ ਇਸ ਘਟਨਾ ਨੂੰ ਅਨਜਾਮ ਦਿੱਤਾ ਹੈ ਉਨ੍ਹਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਕਰਨ ਲੱਗਿਆ ਡਰੇ।