ਸਾਦਿਕ, 3 ਮਈ (ਗੁਲਜ਼ਾਰ ਮਦੀਨਾ)- ਕਦੇ ਮੋਟਰ ਸੜ ਗਈ ਕਦੇ ਬੋਰ ਖੜ੍ਹ ਗਿਆ, ਕਦੇ ਪੈਂਦਾ ਸੋਕਾ ਕਦੇ ਸਭ ਕੁਝ ਹੜ੍ਹ ਗਿਆ, ਕਿਸਤਾਂ ਬੈਂਕ ਦੀਆਂ ਟੁੱਟ ਗਈਆਂ ਚੜ੍ਹ ਕੇ ਆ ਗਿਆ ਥਾਣਾ ਜੱਟ ਦੀ ਜੂਨ ਬੁਰੀ ਰਿੜਕ-ਰਿੜਕ ਮਰ ਜਾਣਾ, ਇਹੀ ਬੋਲ ਉਸ ਟਾਇਮ ਅੱਜ ਸੱਚ ਬਣ ਕਿ ਸਾਹਮਣੇ ਆਏ ਜਦੋ ਸਾਦਿਕ ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚ ਬਾਅਦ ਦੁਪਿਹਰ ਕਿਸੇ ਕਿਸਾਨ ਨੇ ਆਪਣੇ ਵਾਢੀ ਤੋਂ ਬਾਅਦ ਖੇਤਾਂ ਵਿੱਚ ਪਈ ਰਹਿੰਦ ਖੂੰਹਦ ਨੂੰ ਅੱਗ ਲਗਾ ਦਿਤੀ। ਹਵਾ ਜਿਆਦਾ ਹੋਣ ਕਾਰਨ ਅੱਗ ਚਾਰੇ ਪਾਸੇ ਤਕਰੀਬਨ 200 ਏਕੜ ਵਿੱਚ ਫੈਲ ਗਈ, ਜਿਸ ਦਾ ਧੂੰਆਂ ਦੂਰ-ਦੂਰ ਤੱਕ ਨਜਰ ਆਉਣ ਲੱਗਾ, ਜਿਸ ਨੂੰ ਪਿੰਡ ਦੇ ਲੋਕਾਂ ਅਤੇ ਆਸ-ਪਾਸ ਦੇ ਕਿਸਾਨਾਂ ਨੇ ਟਰੈਕਟਰਾਂ ਅਤੇ ਪਾਣੀ ਨਾਲ ਬੜੀ ਮੁਸਕਿਲ ਕਾਬੂ ਪਾਇਆ। ਅੱਗ ਇੰਨੀ ਜਿਆਦਾ
ਭਿਆਨਕ ਰੂਪ ਧਾਰ ਗਈ ਕਿ ਨਾਲ ਲੱਗਦੇ ਘਰਾਂ ਤੱਕ ਵੀ ਪਹੰਚ ਗਈ, ਕੋਈ ਜਾਨੀ ਨੁਕਸਾਨ ਹੋਣੇ ਤਾਂ ਬਚਾ ਹੋ ਗਿਆ ਪਰ ਬਾਹਰ ਖੇਤਾਂ ਵਿੱਚ ਪਈ ਤੂੜੀ ਸੜ ਕਿ ਸਵਾ ਹੋ ਚੁੱਕੀ ਸੀ, ਇਸ ਮੌਕੇ ਸਿਮਰਜੀਤ ਸਿੰਘ, ਬੱਗੜ ਸਿੰਘ, ਬਲਜਿੰਦਰ ਸਿੰਘ, ਕਾਕਾ ਸਿੰਘ, ਨਰਿੰਜਣ ਸਿੰਘ, ਰੂਪ ਸਿੰਘ ਢਿਲੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਲੇ ਲੋਕ ਅਤੇ ਕਿਸਾਨ ਬਲਦੀ ਅੱਗ ਤੇ ਕਾਬੂ ਪਾਉਂਦੇ ਰਹੇ।