ਮੋਗਾ, 1 ਮਈ (ਪੀ. ਟੀ. ਲਾਇਵ)- ਬਠਿੰਡਾ ਰੇਂਜ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਡੀ.ਆਈ.ਜੀ. ਬਠਿੰਡਾ ਰੇਂਜ ਏ.ਐ¤ਸ. ਚਾਹਲ ਨੇ ਸਿਵਲ ਹਸਪਤਾਲ ਮੋਗਾ ਵਿਖੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਦ¤ਸਿਆ ਕਿ ਬੀਤੀ ਸ਼ਾਮ ਓਰਬਿਟ ਬ¤ਸ ਵਿਚ ਹੋਈ ਦਰਦਨਾਕ ਘਟਨਾ ਦੇ ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਉਨ੍ਹਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦ¤ਸਿਆ ਕਿ ਇਸ ਕਾਂਡ ਦੀ ਇਨਕੁਆਰੀ ਕਰਨ ਲਈ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਨੇ ਏ.ਡੀ.ਜੀ.ਪੀ. ਕ੍ਰਾਈਮ ਇਕਬਾਲ ਸਹੋਤਾ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਦ¤ਸਿਆ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਹ ਘਟਨਾ ਅਤਿ ਨਿੰਦਣਯੋਗ ਅਤੇ ਮੰਦਭਾਗੀ ਹੈ। ਇਸ ਲਈ ਇਸ ਮਾਮਲੇ ’ਤੇ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਖ਼ੁਦ ਨਜ਼ਰ ਰ¤ਖ ਰਹੇ ਹਨ। ਉਨ੍ਹਾਂ ਦ¤ਸਿਆ ਕਿ ਦੋਸ਼ੀਆਂ ਉ¤ਪਰ ਜਿ¤ਥੇ
ਐ¤ਸ.ਟੀ.ਐ¤ਸ.ਸੀ. ਧਾਰਾ ਲਗਾਈ ਗਈ ਹੈ ਉ¤ਥੇ ਨਾਲ ਹੀ 3/4 ਪ੍ਰੋਵੈਨਸ਼ਨ ਆਫ਼ ਚਿਲਡਰਨ ਸ਼ੈਕਸੂਅਲ ਐਕਟ ਵੀ ਲਗਾਇਆ ਗਿਆ ਹੈ। ਉਨ੍ਹਾਂ ਦ¤ਸਿਆ ਕਿ ਸਰਕਾਰ ਵ¤ਲੋਂ ਪੀੜਤ ਔਰਤ ਦਾ ਇਲਾਜ ਵੀ ਆਪਣੇ ਖ਼ਰਚੇ ‘ਤੇ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਮ੍ਰਿਤਕ ਲੜਕੀ ਦੀ ਲਾਸ਼ ਸਿੰਘਾਂਵਾਲਾ ਦੇ ਮ੍ਰਿਤਕ ਦੇਹ ਸੰਭਾਲ ਘਰ ਵਿਚ ਰ¤ਖੀ ਗਈ ਹੈ ਤੇ ਪਰਿਵਾਰ ਨੂੰ ਪੋਸਟ ਮਾਰਟਮ ਕਰਨ ਲਈ ਵੀ ਮਨਾਇਆ ਜਾ ਰਿਹਾ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਨਾਲ ਨਾਲ ਉਨ੍ਹਾਂ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ ਤੇ ਬ¤ਸ ਨੂੰ ਥਾਣੇ ਵਿਚ ਬੰਦ ਕਰ ਦਿ¤ਤਾ ਗਿਆ ਹੈ। ਉਨ੍ਹਾਂ ਦ¤ਸਿਆ ਕਿ ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਤੋਂ ਇਹ ਕਾਰਾ ਕਰਨ ਬਾਰੇ ਸਖ਼ਤੀ ਨਾਲ ਪੁ¤ਛਗਿ¤ਛ ਕੀਤੀ ਜਾਵੇਗੀ ਤੇ ਕਿਸੇ ਦਾ ਵੀ ਸਿਆਸੀ ਦਬਾਅ ਨਹੀਂ ਮੰਨਿਆ ਜਾਵੇਗਾ।
20 ਮਈ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣਗੇ ਦਸਮ ਪਾਤਸ਼ਾਹ ਦੇ ਸ਼ਸਤਰ ਸੁਸ਼ੋਬਿਤ, ਡਾ: ਚੀਮਾ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੈਬਨਿਟ ਮੰਤਰੀ ਤੇ ਪੰਥ ਦੀਆਂ ਮਹਾਨ ਹਸਤੀਆਂ ਸਮਾਗਮ ਵਿੱਚ ਹੋਣਗੀਆਂ ਸ਼ਾਮਿਲ
ਸ੍ਰੀ ਅਨੰਦਪੁਰ ਸਾਹਿਬ , 1 ਮਈ- ਖਾਲਸੇ ਦੀ ਜਨਮ ਭੂਮੀ ਅਨੰਦਪਰੁ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 20 ਮਈ ਨੂੰ ਸੁਸ਼ੋਬਿਤ ਹੋਣਗੇ। ਇਸ ਮੋਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਸਮੂਹ ਲੋਕ ਸਭਾ ਮੈਂਬਰ ਪੰਜਾਬ ਸਰਕਾਰ ਦੇ ਸਮੂਹ ਕੈਬਿਨਟ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅਨੰਦਪੁਰ ਸਾਹਿਬ ਵਿਖੇ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅਨੰਦਪੁਰ ਸਾਹਿਬ ਵਿਖੇ ਕੋਮੀ ਪੱਧਰ ਤੇ ਮਨਾਏ ਜਾ 350 ਸਾਲਾ ਸਮਾਗਮਾਂ ਦੇ ਲਈ ਵੀ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਵੱਲੋ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਤੇ ਸੰਗਤਾਂ ਦੇ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਵੱਲੋ ਸੰਗਤਾਂ ਦੀ ਸੁਵੀਧਾ ਲਈ ਪੀ ਡਬਯੂ ਡੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੜਕਾਂ ਦੀ ਮੁਰੰਮਤ ਤੇ ਸੁਧਾਰ ਕਰਕੇ ਰਿਪੋਰਟ ਦੇਣ ਇਸ ਦੇ ਲਈ ਪੰਜਾਬ ਦੇ ਸਮੂਹ ਡੀ ਸੀ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਹਨਾ ਦੱਸਿਆ ਕਿ 350 ਸਾਲਾ ਸਮਾਗਮਾ ਤੇ ਦੇਸ਼ ਦੀਆ ਉਘੀਆਂ ਸ਼ਖਸ਼ੀਅਤਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ।ਇਸ ਮੋਕੇ ਉਹਨਾ ਦੇ ਨਾਲ ਜਿਲ੍ਹਾ ਰੋਪੜ ਦੇ ਡੀ ਸੀ ਤਨੂੰ ਕਸ਼ਯਪ, ਡੀ ਐਸ ਪੀ ਸੰਤ ਸਿੰਘ ਧਾਲੀਵਾਲ,ਐਸ ਡੀ ਐਮ ਅਨੰਦਪੁਰ ਸਾਹਿਬ ਅਮਰਜੀਤ ਬੈਸ , ਪੀ ਡਬਲਿਯੂ ਡੀ ਦੇ ਐਕਸਇਨ ਇੰਦਰਜੀਤ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਕੌਂਸਲ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਵਾਲੀਆ, ਐਸ ਪੀ ਸੀ ਮੈਬਰ ਅਮਰਜੀਤ ਸਿੰਘ ਚਾਵਲਾ,ਪਰਮਜੀਤ ਸਿੰਘ ਮਾਕੜ, ਮਨਜਿੰਦਰ ਸਿੰਘ ਬਰਾੜ,ਜਗੀਰ ਸਿੰਘ, ਜਥੇ:ਸੰਤੋਖ ਸਿੰਘ,ਅਮਨਦੀਪ ਸਿੰਘ ਮੀਤ ਮੈਨੇਜਰ, ਤਹਿਸੀਲਦਾਰ ਸੁਰਿੰਦਰ ਪਾਲ,ਕਾਰਜ ਸਾਧਕ ਅਫਸਰ ਦੀਪੇਸ਼ ਕੁਮਾਰ,ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ ਆਦਿ ਹਾਜਰ ਸਨ।