4 ਮਈ ਨੂੰ ਜ਼ਿਲ੍ਹਾ ਹੈ¤ਡਕੁਆਰਟਰਾਂ ਉਤੇ ਰੋਸ ਧਰਨੇ ਦਿੱਤੇ ਜਾਣ : ਮਾਨ
ਫ਼ਤਹਿਗੜ੍ਹ ਸਾਹਿਬ, 1 ਮਈ (ਪੀ. ਟੀ.)- ‘‘ਕਿਸੇ ਵੀ ਮੁਲਕ, ਸੂਬੇ ਦਾ ਅਮਨ-ਚੈਨ ਅਤੇ ਉਥੋ ਦੀਆਂ ਜ਼ਮਹੂਰੀਅਤ ਕਦਰਾ-ਕੀਮਤਾਂ ਦਾ ਕਾਇਮ ਰਹਿਣਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਸ ਮੁਲਕ ਜਾਂ ਸੂਬੇ ਦੇ ਨਿਜ਼ਾਮੀ ਪ੍ਰਬੰਧ ਉਤੇ ਉ¤ਚੇ-ਸੁੱਚੇ ਇਖ਼ਲਾਕ ਵਾਲੇ ਸਿਆਸਤਦਾਨਾਂ ਦੀ ਹਕੂਮਤ ਹੈ ਜਾਂ ਫਿਰ ਲੁਟੇਰਿਆਂ, ਸਮਗਲਰਾਂ ਜਾਂ ਅਯਾਸ਼ ਬਿਰਤੀ ਵਾਲੇ ਹੁਕਮਰਾਨਾਂ ਦੀ। ਜੋ ਬੀਤੇ ਕਾਫ਼ੀ ਲੰਮੇ ਸਮੇ ਤੋਂ ਪੰਜਾਬ ਦੀ ਪਵਿੱਤਰ ਧਰਤੀ ਉਤੇ ਨਸ਼ੀਲੀਆਂ ਵਸਤਾਂ ਅਫ਼ੀਮ, ਭੁੱਕੀ, ਹੈਰੋਇਨ, ਚਰਸ, ਗਾਂਜਾ ਆਦਿ ਦੀ ਖੁੱਲ੍ਹੇਆਮ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਕਰੀ ਹੁੰਦੀ ਆ ਰਹੀ ਹੈ, ਜ਼ਮੀਨਾਂ-ਜਾਇਦਾਦਾਂ ਉਤੇ ਹਕੂਮਤੀ ਨਸ਼ੇ ਅਧੀਨ ਸਿਆਸਤਦਾਨ ਨਜਾਇਜ਼ ਕਬਜ਼ੇ ਕਰਕੇ ਆਪੋ-ਆਪਣੇ ਗੈਰ-ਕਾਨੂੰਨੀ ਧੰਦਿਆਂ ਨੂੰ ਫੈਲਾਅ ਰਹੇ ਹਨ, ਰੇਤਾ-ਬੱਜਰੀ ਮਾਫੀਆ ਵੱਲੋਂ ਵੱਡੇ ਪੱਧਰ ਉਤੇ
ਅਜ਼ਾਰੇਦਾਰੀ ਦੀ ਸਮਾਜ ਵਿਰੋਧੀ ਸੋਚ ਅਧੀਨ ਰੇਤਾ-ਬਜਰੀ ਨੂੰ ਬਾਦਲ ਪਰਿਵਾਰ ਆਪਣੇ ਕਬਜ਼ੇ ਵਿਚ ਲੈਕੇ ਆਪਣੀ ਮਰਜ਼ੀ ਦੀਆਂ ਕੀਮਤਾਂ ਜਨਤਾ ਤੋਂ ਵਸੂਲ ਕਰਨ ਵਿਚ ਮਸ਼ਰੂਫ ਹੈ, ਸਰਕਾਰੀ ਨੌਕਰੀਆਂ ਅਤੇ ਹੋਰ ਕੰਮਾਂ ਵਿਚ ਵੱਡੇ ਪੱਧਰ ’ਤੇ ਵੱਡੀਆਂ ਰਿਸ਼ਵਤਾਂ ਲੈ ਕੇ ਕੰਮ ਹੋ ਰਹੇ ਹਨ। ਹਰ ਵਿਭਾਗ ਅਤੇ ਅਦਾਰੇ ਵਿਚ ਗੈਰ-ਇਖ਼ਲਾਕੀ ਲੋਕਾਂ ਦਾ ਬੋਲਬਾਲਾ ਹੋ ਰਿਹਾ ਹੈ, ਅਫ਼ਸਰਸ਼ਾਹੀ ਮਨਮਾਨੀਆਂ ਕਰ ਰਹੀ ਹੈ। ਕਿਸੇ ਵੀ ਪੰਜਾਬ ਦੇ ਬਸ਼ਿੰਦੇ ਨੂੰ ਨਾ ਤਾਂ ਇਨਸਾਫ਼ ਮਿਲ ਰਿਹਾ ਹੈ ਅਤੇ ਨਾ ਹੀ ਅਣਖ਼, ਇੱਜ਼ਤ ਨਾਲ ਜ਼ਿੰਦਗੀ ਬਸਰ ਕਰਨ ਦਾ ਪ੍ਰਬੰਧ ਹੈ। ਅਜਿਹੇ ਮਾਹੌਲ ਵਿਚ ਜੇਕਰ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੰਡਾਲ ਚੌਕੜੀ ਆਪਣੇ ਧਨ-ਦੌਲਤਾਂ ਅਤੇ ਜਾਇਦਾਦਾਂ ਦੇ ਖਜ਼ਾਨਿਆਂ ਨੂੰ ਭਰਪੂਰ ਕਰਨ ਵਿਚ ਮਸ਼ਰੂਫ ਹੋ ਕੇ ਅਜਿਹੇ ਗੈਰ-ਕਾਨੂੰਨੀ ਅਨਸਰਾਂ ਦੀ ਸਰਪ੍ਰਸਤੀ ਕਰਨ ’ਤੇ ਲੱਗੀ ਹੋਈ ਹੈ, ਜਿਸ ਨਾਲ ਪੰਜਾਬ ਸੂਬੇ ਦੀ ਕਾਨੂੰਨੀ ਵਿਵਸਥਾ, ਨਿਜ਼ਾਮੀ ਪ੍ਰਬੰਧ ਅਤੇ ਇਨਸਾਫ਼ ਬਿਲਕੁਲ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਜੋ ਬੀਤੇ ਦਿਨੀਂ ਸ. ਸੁਖਬੀਰ ਸਿੰਘ ਬਾਦਲ ਦੀ ਔਰਬਿਟ ਟਰਾਂਸਪੋਰਟ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਇਕ ਬੀਬੀ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੀ ਦੁੱਖਦਾਇਕ ਘਟਨਾ ਵਾਪਰੀ ਹੈ, ਉਸ ਲਈ ਬਾਦਲ ਪਰਿਵਾਰ ਦੀਆਂ ਸਵਾਰਥੀ ਅਤੇ ਗੈਰ-ਇਖ਼ਲਾਕੀ ਨੀਤੀਆਂ ਅਤੇ ਸੋਚ ਮੁੱਖ ਤੌਰ ’ਤੇ ਜ਼ਿੰਮੇਵਾਰ ਹਨ।ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨ ਦੀ ਹੋਈ ਅਤਿ ਸ਼ਰਮਨਾਕ ਘਟਨਾ ਉਤੇ ਰੋਸ ਭਰਿਆ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕੀਤੇ। ਉਨ੍ਹਾਂ ਕਿਹਾ ਕਿ ਜਦੋ ਹੁਕਮਰਾਨ ਤਾਕਤ ਤੇ ਧਨ-ਦੌਲਤਾਂ ਦੇ ਨਸ਼ੇ ਵਿਚ ਮਲੀਨ ਹੋ ਜਾਵੇ ਤਾਂ ਜਨਤਾ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਣਾ ਸੁਭਾਵਿਕ ਹੈ । ਉਥੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ, ਜਿਸ ਨਾਲ ਇਕ ਸਮਾਂ ਅਜਿਹਾ ਆ ਜਾਂਦਾ ਹੈ ਕਿ ਜਨਤਾ ਇਨਸਾਫ਼ ਪ੍ਰਾਪਤ ਕਰਨ ਅਤੇ ਹੁਕਮਰਾਨਾਂ ਦੇ ਜੁਲਮਾਂ ਦਾ ਜੁਆਬ ਦੇਣ ਲਈ ਖੁਦ ਡੱਟਕੇ ਖੜ੍ਹੀ ਹੋ ਜਾਦੀ ਹੈ। ਅਜਿਹੇ ਸਮੇਂ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀ ਦਾ ਖਾਤਮਾ ਅਵੱਸ਼ ਹੁੰਦਾ ਹੈ। ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕਿਹਾ ਕਿ ਭਾਵੇ ਮੈਂ ਆਪਣੇ ਸਰੀਰਕ ਬਿਮਾਰੀ ਤੇ ਤਕਲੀਫ ਕਾਰਨ ਜੇਰੇ ਇਲਾਜ ਹਾਂ, ਪਰ ਬੀਤੇ ਦਿਨ ਦੀ ਓਰਬਿਟ ਬੱਸ ਦੀ ਹੋਈ ਅਤਿ ਸ਼ਰਮਨਾਕ ਘਟਨਾ ਨੇ ਮੇਰੇ ਮਨ ਅਤੇ ਆਤਮਾ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ ਅਤੇ ਮੈਂ ਪੰਜਾਬ ਦੇ ਬਸ਼ਿੰਦਿਆਂ ਨੂੰ ਇਖ਼ਲਾਕੀ ਤੌਰ ’ਤੇ ਸੱਦਾ ਦਿੰਦਾ ਹਾਂ ਕਿ ਉਹ ਪੰਜਾਬ ਵਿੱਚ ਨਸ਼ੀਲੀਆਂ ਵਸਤਾਂ ਦਾ ਦਰਿਆ ਚਲਾਉਣ ਵਾਲੇ ਸਮੱਗਲਰਾਂ, ਗੈਰ-ਕਾਨੂੰਨੀ ਕਾਰਵਾਈਆਂ ਵਿਚ ਸ਼ਾਮਿਲ ਸਮੱਗਲਰਾਂ, ਮੁਜ਼ਰਿਮਾਂ ਜਿਨ੍ਹਾਂ ਨੂੰ ਉਪਰੋਕਤ ਬਾਦਲ ਪਰਿਵਾਰ ਦੀ ਸਰਪ੍ਰਸਤੀ ਹਾਸਿਲ ਹੈ, ਅਜਿਹੀ ਹਕੂਮਤ ਦਾ ਖਾਤਮਾ ਕਰਨ ਅਤੇ ਇਥੇ ‘‘ਹਲੀਮੀ ਰਾਜੂ ਦੀ ਸਥਾਪਨਾ ਕਰਨ ਲਈ ਕਮਰਕੱਸੇ ਕਰ ਲੈਣ, ਤਾਂ ਕਿ ਕਿਸੇ ਵੀ ਇਨਸਾਨ ਨੂੰ, ਧੀ-ਭੈਣ ਨੂੰ ਸਮਾਜ ਵਿਚ ਵਿਚਰਦੇ ਹੋਏ ਗੁੰਡਾ ਅਨਸਰ ਦਾ ਕਿਸੇ ਤਰ੍ਹਾਂ ਦਾ ਡਰ-ਭੈ ਨਾ ਹੋਵੇ ਅਤੇ ਹਰ ਨਾਗਰਿਕ ਆਪਣੀ ਆਜ਼ਾਦੀ ਤੇ ਅਣਖ਼ ਨਾਲ ਆਪਣੀ ਜ਼ਿੰਦਗੀ ਜਿਊ ਸਕੇ।
ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ, ਪਾਰਟੀ ਵਰਕਰਾਂ ਦੇ ਨਾਲ-ਨਾਲ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਬੀਤੇ ਦਿਨ ਦੀ ਓਰਬਿਟ ਬੱਸ ਦੀ ਹੋਈ ਮੰਦਭਾਗੀ ਘਟਨਾ ਵਿਰੁੱਧ 4 ਮਈ ਨੂੰ ਆਪੋ-ਆਪਣੇ ਜ਼ਿਲ੍ਹਾ ਹੈ¤ਡ ਕੁਆਰਟਰਾਂ ਉਤੇ ਉਪਰੋਕਤ ਘਟਨਾ ਵਿਰੁੱਧ ਰੋਸ ਧਰਨੇ ਦਿੰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਯਾਦ-ਪੱਤਰ ਦਿੰਦੇ ਹੋਏ ਉਪਰੋਕਤ ਬਾਦਲ ਪਰਿਵਾਰ ਦੀ ਚੰਡਾਲ ਚੌਕੜੀ ਨੂੰ ਚੁਣੌਤੀ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ ਪੰਜਾਬ ਸੂਬੇ ਵਿਚ ਧੀਆਂ-ਭੈਣਾਂ ਨਾਲ ਅਜਿਹੀਆਂ ਸ਼ਰਮਨਾਕ ਕਾਰਵਾਈਆਂ ਜਾਂ ਪੰਜਾਬੀਆਂ ਨੂੰ ਨਸ਼ਿਆਂ ਵਿਚ ਗਲਤਾਨ ਕਰਕੇ ਆਪਣੇ ਗੈਰ-ਕਾਨੂੰਨੀ ਧੰਦਿਆਂ ਨੂੰ ਵਧਾਉਣ ਅਤੇ ਪੰਜਾਬ ਵਿਚਲੇ ਅਮਨ-ਚੈਨ ਅਤੇ ਜ਼ਮਹੂਰੀਅਤ ਨੂੰ ਭੰਗ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇਗੀ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਮੇਰੀ ਗੈਰ-ਹਾਜ਼ਰੀ ਵਿਚ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਜਨਰਲ ਸ. ਜਸਵੰਤ ਸਿੰਘ ਮਾਨ ਦੀ ਅਗਵਾਈ ਵਿਚ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਦੇ ਹੋਏ ਆਪਣੇ ਸਮਾਜਿਕ ਤੇ ਇਨਸਾਨੀ ਫਰਜ਼ਾਂ ਦੀ ਪੂਰਤੀ ਕਰਨਗੇ, ਉਥੇ ਪੰਜਾਬ ਸੂਬੇ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਲਾਮਬੰਦ ਕਰਨ ਅਤੇ ਕਿਸੇ ਤਰ੍ਹਾਂ ਦੀ ਵੀ ਬੇਇਨਸਾਫ਼ੀ ਸਹਿਣ ਨਾ ਕਰਨ ਦੀ ਜ਼ਿੰਮੇਵਾਰੀ ਨਿਭਾਉਦੇ ਰਹਿਣਗੇ।