ਬੈਂਗਲੁਰੂ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬੈਂਗਲੁਰੂ ਖੇਤਰ ‘ਚ ਪੁਲਿਸ ਨੇ ਇਕ ਘਰ ‘ਚ ਛਾਪਾ ਮਾਰਿਆ ਜਿਥੇ ਯੁਗਾਂਡਾ ਦੀਆਂ 11 ਲੜਕੀਆਂ ਨੂੰ ਦੇਹ ਵਪਾਰ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਇਕ ਖੁਫੀਆ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਘਰ ‘ਚ ਛਾਪਾ ਮਾਰਿਆ ਜਿਥੋਂ ਲੜਕੀਆਂ ਨੂੰ ਬਚਾਇਆ ਗਿਆ ਅਤੇ 2 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਹ ਦੋਵੇਂ ਵੀ ਯੁਗਾਂਡਾ ਦੇ ਨਾਗਰਿਕ ਹਨ। ਪੁਲਿਸ ਮੁਤਾਬਿਕ ਇਨ੍ਹਾਂ ਲੜਕੀਆਂ ਨੂੰ ਚੰਗੀਆਂ ਨੌਕਰੀਆਂ ਦਿਵਾਉਣ ਦੀ ਵਾਅਦਾ ਕਰਕੇ ਇਥੇ ਲਿਆਂਦਾ ਗਿਆ ਸੀ ਅਤੇ ਫਿਰ ਉਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਸੀ। ਉਸ ਘਰ ਤੋਂ 3,000 ਰੁਪਏ ਨਕਦ, 7 ਮੋਬਾਈਲ ਫੋਨ ਅਤੇ 1.25 ਲੱਖ ਰੁਪਏ ਕੀਮਤ ਦੀ ਸ਼ਰਾਬ ਜਬਤ ਕੀਤੀ ਗਈ ਹੈ।