June 18, 2026 6:33 am

ਅਣਮਨੁੱਖੀ ਤਸੀਹਿਆਂ ਦੇ ਸ਼ਿਕਾਰ ਦਲਿਤ ਨੌਜਵਾਨ ਨੂੰ ਇਨਸਾਫ ‘ਚ ਦੇਰੀ ‘ਤੇ ਐਸ.ਸੀ.ਐਸ.ਟੀ. ਕਮਿਸ਼ਨ ਵੱਲੋਂ ਸਖਤੀ

ਮਲੋਟ, 4 ਅਗਸਤ (ਹਰਦੀਪ ਸਿੰਘ ਖਾਲਸਾ) ਪੁਲਿਸ ਦੇ ਕਹਿਰ ਦਾ ਸਿਕਾਰ, ਪਿੰਡ ਦਾਨੇਵਾਲਾ ਦੇ ਪੀੜਤ ਦਲਿਤ ਨੌਜਵਾਨ ਨੂੰ ਇਨਸਾਫ ਮਿਲਨ ਵਿਚ ਹੋ ਰਹੀ ਦੇਰੀ ਤੇ ਐਸ ਸੀ ਐਸ ਟੀ ਕਮਿਸ਼ਨ ਨੇ ਸਖਤ ਰੁਖ ਅਪਣਾਇਆ ਹੈ। ਕਮਿਸ਼ਨ ਦੇ ਉਪ ਚੈਅਰਮੈਨ ਰਾਜ ਕੁਮਾਰ ਵੇਰਕਾ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਪੁਲਿਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਨੂੰ ਦਿੱਲੀ ਤਲਬ ਕੀਤਾ ਹੈ। ਪਿਛਲੇ ਦਿਨੀ ਪੀੜਤ ਨੇ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਸਰਪੰਚ ਜੇਲ ਵਿਚ ਹੈ ਚੋਣ ਜਿੱਤਣ ਤੋਂ ਬਾਅਦ ਉਸ ਨੂੰ ਧਮਕੀਆਂ ਦੇ ਰਿਹਾ ਹੈ ਉਧਰਬ ਪੀੜਤ ਦੀ ਹਾਲਤ ਖਰਾਬ ਹੋ ਰਹੀ ਹੈ।
gurlal singh
ਇਸ ਤੇ ਐਸ ਸੀ ਐਸ ਟੀ ਕਮਿਸ਼ਨ ਨੇ ਸਖਤ ਰੁੱਖ ਅਪਨਾਉਦਿਆਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ  ਕਰੀਬ ਦੋ ਹਫਤੇ ਪਹਿਲਾਂ ਅਦੇਸ਼ ਦਿੱਤੇ ਸੀ ਕਿ ਉਕਤ ਮੁੱਖ ਦੋਸ਼ੀ ਸਰਪੰਚ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਜਾਵੇ , ਮੁਦਈ ਨੂੰ ਮਿਲ ਰਹੀਆਂ ਧਮਕੀਆਂ ਦੇ ਅਧਾਰ ਤੇ ਦੋਸ਼ੀ ਵਿਰੁੱਧ ਇਕ ਹੋਰ ਕੇਸ ਦਰਜ ਕੀਤਾ ਜਾਵੇ , ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਮੁਦਈ ਦੇ ਇਲਾਜ ਲਈ ਮਾਲੀ ਮਦਦ ਕੀਤੀ ਜਾਵੇ। ਉਧਰ ਪੀੜਤ ਦੀ ਹਾਲਤ ਖਰਾਬ ਹੋਣ ਦੇ ਬਾਵਜੂਦ ਵੀ ਕਮਿਸ਼ਨ ਦੇ ਇਹਨਾਂ ਸਾਰੇ ਅਦੇਸ਼ਾਂ ਤੇ ਪੁਲਿਸ ਪ੍ਰਸਾਸ਼ਨ ਦੀ ਢਿੱਲੀ ਕਾਰਗੁਜਾਰੀ ਤੋਂ ਖਫ਼ਾ ਪੀੜਤ ਗੁਰਲਾਲ ਸਿੰਘ ਨੇ 3 ਅਗਸਤ ਨੂੰ ਫਿਰ ਐਸ ਸੀ ਐਸ ਟੀ ਕਮਿਸ਼ਨ ਦਾ ਦਰਵਾਜਾ ਖੜਕਾਇਆ। ਇਸ ਸਬੰਧੀ ਪੀੜਤ ਗੁਰਲਾਲ ਸਿੰਘ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਕਮਿਸ਼ਨ ਵੱਲੋਂ ਹੁਣ ਸਖਤ ਰੁਖ ਅਨਪਾਉਦਿਆਂ 12 ਅਗਸਤ ਨੂੰ ਜ਼ਿਲਾ ਪੁਲਿਸ ਅਤੇ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਦਿੱਲੀ ਪੇਸ਼ ਹੋਣ ਦਾ ਆਦੇਸ਼ ਜਾਰੀ ਕੀਤਾ ਸੀ। ਪਰ ਉਕਤ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਰੱਖੇ ਗਏ ਪ੍ਰੋਗਰਾਮਾਂ ਦਾ ਹਵਾਲਾ ਦਿੰਦਿਆਂ ਕੁਝ ਸਮਾਂ ਹੋਰ ਦਿੱਤੇ ਜਾਣ ਦੀ ਮੰਗ ਕੀਤੀ ਸੀ। ਜਿਸ ਨੂੰ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਰਾਜ ਕੁਮਾਰ ਵੇਰਕਾ ਨੇ ਪ੍ਰਵਾਨ ਕਰਦਿਆਂ ਹੁਣ 21 ਅਗਸਤ ਨੂੰ ਦਿੱਲੀ ਵਿਖੇ ਕਮਿਸ਼ਨ ਅੱਗੇ ਆਪਣਾ ਪੱਖ ਰੱਖਣ ਲਈ ਤਲਬ ਕੀਤਾ ਹੈ। ਪੀੜਤ ਦੇ ਹਮਾਇਤੀਆਂ ਦਾ ਕਹਿਣਾ ਹੈ ਦੋਸ਼ੀ ਪ੍ਰਭਾਵਸ਼ਾਲੀ ਹਨ ਅਤੇ ਉਹਨਾਂ ਨੂੰ ਰਾਜੀਨਾਮੇ ਲਈ ਜੋਰ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ 15 ਮਈ 2013 ਸਿਟੀ ਮਲੋਟ ਪੁਲਿਸ ਦੇ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੱਲੋਂ  ਸਥਾਨਕ ਆਗੂ ਦੀ ਕਥਿਤ ਸ਼ਹਿ ਤੇ ਪਿੰਡ ਦਾਨੇਵਾਲਾ ਦੇ ਦਲਿਤ ਲੜਕੇ ਗੁਰਲਾਲ ਸਿੰਘ ਨੂੰ ਕੁੱਟਮਾਰ ਕੀਤੀ ਸੀ ਅਤੇ ਉਸ ਤੇ ਅਣਮਨੁੱਖੀ ਤਸੀਹੇ ਦਿੰਦਿਆਂ ਨੌਜਵਾਨ ਦੇ ਗੁਪਤ ਅੰਗ ਵਿਚ ਡੰਡਾ ਪਾਇਆ ਗਿਆ ਸੀ। ਇਸ ਮਾਮਲੇ ਵਿਚ ਇਨਸਾਫ ਲਈ ਭਟਕ ਰਹੇ ਦਲਿਤ ਨੌਜਵਾਨ ਵੱਲੋਂ 15 ਜੂਨ 2013 ਨੂੰ ਐਸ ਸੀ , ਐਸ ਟੀ ਕਮਿਸ਼ਨ ਦੇ ਉਪ ਚੈਅਰਮੈਨ ਰਾਜ ਕੁਮਾਰ ਵੇਰਕਾ ਇਨਸਾਫ ਲਈ ਪਹੁੰਚ ਕੀਤੀ ਸੀ। ਕਮਿਸ਼ਨ ਵੱਲੋਂ ਇਸ ਸਬੰਧੀ 21 ਜੂਨ ਨੂੰ ਜਵਾਬ ਦੇਣ ਲਈ ਜ਼ਿਲਾ ਪੁਲਿਸ ਅਧਿਕਾਰੀ ਨੂੰ ਤਲਬ ਕੀਤਾ ਸੀ। ਉਧਰ ਪੁਲਿਸ ਨੇ ਸਵਾ ਮਹੀਨਾਂ ਬਾਅਦ ਕਾਰਵਾਈ ਕਰਦਿਆਂ 19 ਜੂਨ ਨੂੰ ਸਿਟੀ ਮਲੋਟ ਦੇ ਇਸੰਪੈਕਟਰ ਰਮੇਸ਼ਵਰ ਸਿੰਘ ਅਤੇ ਪਿੰਡ ਦਾਨੇਵਾਲਾ ਦੇ ਅਕਾਲੀ ਆਗੂ ਸੁਖਪਾਲ ਸਿੰਘ ਸਮੇਤ ਅੱਧੀ ਦਰਜਨ ਦੇ ਲੱਗਭੱਗ ਪੁਲਿਸ ਕਰਮਚਾਰੀਆਂ ਵਿਰੁੱਧ ਮੁਕਦਮਾਂ ਦਰਜ ਕੀਤਾ ਸੀ। ਉਧਰ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਾ ਹੋਣ ਅਤੇ ਕਥਿੱਤ ਮੁੱਖ ਦੋਸ਼ੀ ਸੁਖਪਾਲ ਸਿੰਘ ਵੱਲੋਂ ਪੁਲਿਸ ਪ੍ਰਸਾਸ਼ਨ ਦੀ ਹਾਜਰੀ ਵਿਚ 22 ਜੂਨ ਨੂੰ ਸਰਪੰਚੀ ਦੇ ਕਾਗਜ ਦਾਖਿਲ ਕੀਤੇ। ਇਸ ਮਾਮਲੇ ਨੂੰ ਮੀਡੀਆਂ ਨੇ ਪ੍ਰਮੁੱਖਤਾ ਨਾਲ ਛਾਪਿਆਂ ਜਿਸ ਤੇ ਪੁਲਿਸ ਵੱਲੋਂ ਅਗਲੇ ਦਿਨ ਸੁਬਹ ਸੁਖਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਧਰ ਸੁਖਪਾਲ ਸਿੰਘ ਵੱਲੋਂ ਜੇਲ ਵਿਚ ਹੀ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਮੁਦਈ ਨੇ ਸ਼ਿਕਾਇਤ ਕੀਤੀ ਸੀ ਕਿ ਉਕਤ ਦੋਸ਼ੀ ਉਹਨਾਂ ਨੂੰ ਧਮਕੀਆਂ ਦੇ ਰਿਹਾ ਹੈ।

Send this to a friend