ਵਰਜੀਨੀਆ, 29 ਅਪ੍ਰੈਲ (ਗਿੱਲ)- ਵਿਸਾਖੀ ਮੇਲੇ ਅਕਸਰ ਵਿਦੇਸ਼ਾਂ ਵਿੱਚ ਕਰਵਾਏ ਜਾਂਦੇ ਹਨ ਪਰ ਵਾਸ਼ਿੰਗਟਨ ਡੀਸੀ ਦਾ ਵਿਸਾਖੀ ਮੇਲਾ ਅਜਿਹੀ ਛਾਪ ਛੱਡ ਗਿਆ ਜਿਸ ਦੀ ਚਰਚਾ ਪੂਰੇ ਅਮਰੀਕਾ ਵਿੱਚ ਬਾਖੂਬ ਹੋ ਰਹੀ ਹੈ। ਬੁਲ ਰਨ ਪਾਰਕ ਦਾ ਸੱਭਿਆਚਾਰਕ ਮੇਲਾ ਜਿੱਥੇ ਸਿੱਖਾਂ ਦੀ ਪਹਿਚਾਣ, ਸੱਭਿਅਕ ਕਾਰਗੁਜ਼ਾਰੀ ਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਦਾ ਪ੍ਰਤੀਕ ਬਣਿਆ ਹੈ, ਉਥੇ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁਲਤ ਕਰਨ ਦਾ ਵੀ ਅਥਾਹ ਰੰਗ ਬੰਨਿਆ। ਇਸ ਮੇਲੇ ਦਾ ਉਦਘਾਟਨ ਸ. ਤਰਨਜੀਤ ਸਿੰਘ ਸੰਧੂ ਅੰਬੈਸਡਰ ਭਾਰਤ, ਵਾਸ਼ਿੰਗਟਨ ਡੀਸੀ ਸਥਿਤ ਨੇ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਸੱਭਿਆਚਾਰਕ ਪੰਜਾਬੀਆਂ ਦੀ ਖੁਰਾਕ ਹੈ ਅਤੇ ਇਸ ਦੇ ਸਹਾਰੇ ਹੀ ਉਹ ਆਪਣੇ ਵਿਚਾਰਾਂ ਨੂੰ ਮਜ਼ਬੂਤ ਕਰਨ ਲਈ ਅਜਿਹੇ ਇਕੱਠਾਂ ਵਿੱਚ ਸ਼ਾਮਿਲ ਹੁੰਦੇ ਹਨ। ਅੱਜ ਦਾ ਇਕੱਠ ਸਮੂਹ ਪੰਜਾਬੀਆਂ ਦੀ ਪਹਿਚਾਣ ਅਤੇ ਭਾਈਚਾਰਕ ਸਾਲ ਦੀ ਵਡਮੁੱਲੀ
ਹਾਜ਼ਰੀ ਹੈ ਜੋ ਦੂਰ ਦੁਰਾਢੇ ਤੱਕ ਪੰਜਾਬੀ ਸਾਹਿਤ ਨੂੰ ਖਿਲਾਰਨ ਲਈ ਇੱਕਜੁਟਤਾ ਦੇ ਭਾਈਵਾਲ ਬਣੇ ਹਨ। ਜਿੱਥੇ ਮੇਲੇ ਦੇ ਪ੍ਰਬੰਧਕਾਂ ਵੱਲੋਂ ਤਰਨਜੀਤ ਸਿੰਘ ਸੰਧੂ ਅੰਬੈਸਡਰ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਗੁਰਿੰਦਰ ਸਿੰਘ ਪੰਨੂ, ਡਾ. ਸੁਖਪਾਲ ਧਨੋਆ, ਹਰਜੀਤ ਸਿੰਘ ਹੁੰਦਲ ਸੀਨੀਅਰ ਅਕਾਲੀ ਨੇਤਾ ਅਮਰੀਕਾ, ਲਖਬੀਰ ਜੋਹਲ, ਰਾਜ ਨਿੱਝਰ ਅਤੇ ਗਾਇਕਾਂ ਦੀ ਹਾਜ਼ਰੀ ਸੀ। ਮੇਲੇ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਗਈ ਅਤੇ ਉਪਰੰਤ ਸਭਿਅਕ ਰੰਗ ਬੰਨਣ ਵਿੱਚ ਕੰਠ ਕਲੇਰ, ਲਖਵਿੰਦਰ ਵਡਾਲੀ ਅਤੇ ਰਣਜੀਤ ਬਾਵਾ ਨੇ ਅਥਾਹ ਯੋਗਦਾਨ ਪਾਇਆ। ਗੀਤਾਂ ਦੀ ਬੁਛਾੜ ਨੇ ਪੰਜਾਬੀਆਂ ਦੇ ਮਨਾਂ ਨੂੰ ਮੋਹ ਲਿਆ ਪਰ ਸਮੁੱਚੇ ਤੌਰ ’ਤੇ ਵਡਾਲੀ ਅਤੇ ਰਣਜੀਤ ਬਾਵਾ ਇਸ ਮੇਲੇ ਵਿੱਚ ਛਾਏ ਰਹੇ। ਇੱਕ ਤੋਂ ਇੱਕ ਵਧ ਸੁਰੀਲਾ ਗੀਤ ਲੋਕਾਂ ਦੀਆਂ ਭਾਵਨਾਵਾਂ ਤੇ ਪੂਰਨ ਉਤਰਿਆ ਅਤੇ ਮੇਲੇ ਦੇ ਹਾਣੀਆਂ ਨੂੰ ਖੂਬ ਨਚਾਉਣ ਵਿੱਚ ਕਾਮਯਾਬ ਹਰ ਗੀਤ ਲੋਕ ਮਹਿਫਲ ਦਾ ਸ਼ਿੰਗਾਰ ਬਣਿਆ।
ਅਜਿਹਾ ਮੇਲਾ ਜਿੱਥੇ ਸਾਰਿਆਂ ਦਾ ਸ਼ਿੰਗਾਰ ਬਣ ਕੇ ਵਿਰਸੇ ਦੇ ਹਾਣੀ ਵਜੋਂ ਨਿਬੜਿਆ ਉ¤ਥੇ ਇਹ ਮੇਲਾ ਇੱਕ ਵੱਖਰਾ ਇਤਹਾਸ ਸਿਰਜ ਗਿਆ ਜਿਸ ਦੇ ਚਰਚੇ ਦੂਰ ਦੁਰਾਡੇ ਤੱਕ ਪਾਕ ਪਾਈ ਗੀਤਾਂ ਨੂੰ ਗੁਣਗੁਨਾਉਣ ਲਈ ਮਜਬੂਰ ਕਰਦਾ ਇਹ ਮੇਲਾ ਹਰ ਜ਼ੁਬਾਨ ’ਤੇ ਵਧੀਆ ਕਾਰਗੁਜ਼ਾਰੀ ਦਾ ਜਾਹੋ ਜਲਾਲ ਬਣਿਆ ਰਿਹਾ।
ਲੋਕਾਂ ਦੀ ਹਾਜ਼ਰੀ ਭਾਰੀ ਇਸ ਕਰਕੇ ਵੀ ਸੀ ਕਿ ਲੋਕ ਗਾਇਕ ਸਭਿਅਕ ਅਤੇ ਵਿਰਸੇ ’ਤੇ ਭਾਰੂ ਰਹੇ। ਸਮੁੱਚੇ ਤੌਰ ’ਤੇ ਪ੍ਰਬੰਧਕ ਅਤੇ ਸਪਾਂਸਰ ਵਧਾਈ ਦੇ ਪਾਤਰ ਬਣੇ ਅਤੇ ਭਵਿੱਖ ਵਿੱਚ ਇਸ ਮੇਲੇ ਨੂੰ ਹੋਰ ਵੀ ਸ਼ਾਨੋ-ਸ਼ੌਕਤ ਨਾਲ ਕਰਵਾਉਣ ਦਾ ਵਾਅਦਾ ਕੀਤਾ ਗਿਆ।