ਸ੍ਰੀ ਅਨੰਦਪੁਰ ਸਾਹਿਬ, 29 ਅਪ੍ਰੈਲ (ਅੰਕੁਸ਼ ਕੁਮਾਰ, ਦਵਿੰਦਰਪਾਲ ਸਿੰਘ)- ਪੰਜਾਬ ਦੇ ਮੁ¤ਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਸਮਾਗਮਾਂ ਵਿ¤ਚ ਪ੍ਰਧਾਂਨ ਮੰਤਰੀ ਸਮੇਤ ਦੇਸ਼ ਵਿਦੇਸ਼ ਦੀਆਂ ਉਘੀਆਂ ਹਸਤੀਆਂ ਨੂੰ ਸ਼ਾਮਲ ਕਰਨ ਤੇ ਜੋਰ ਦਿ¤ਤਾ ਹੈ। ਮੁ¤ਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਅਤੇ ਫਲਸਫੇ ਨੂੰ ਸਹੀ ਢੰਗ ਨਾਲ ਪੇਸ਼ ਕਰਨ ਅਤੇ ਇਥੇ ਸਰਬ ਧਰਮ ਸੰਵਾਦ ਸੰਮੇਲਨ ਕਰਵਾਉਣ ਤੇ ਵੀ ਜੋਰ ਦਿ¤ਤਾ ਹੈ। ਉਹਨਾਂ ਨੇ ਇਹਨਾਂ ਸਮਾਗਮਾਂ ਵਿਚ ਵ¤ਖ ਵ¤ਖ ਧਰਮਾਂ ਦੇ ਆਗੂਆਂ ਅਤੇ ਪ੍ਰਮੁ¤ਖ ਧਾਰਮਿਕ ਸਖਸ਼ੀਅਤਾ ਨੂੰ ਸ਼ਾਮਲ ਕਰਨ ਤੇ ਵੀ ਜੋਰ ਦਿ¤ਤਾ ਹੈ। ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅ¤ਜ ਇਥੇ ਇਕ ਵਿਸੇਸ ਗ¤ਲਬਾਤ ਦੋਰਾਨ ਕੀਤਾ। ਉਹਨਾਂ ਨੇ ਕਿਹਾ ਕਿ ਜੂਨ ਮਹੀਨੇ ਵਿਚ 350ਵਾਂ ਸਥਾਪਨਾ ਦਿਵਸ ਮਨਾਉਣ ਲਈ ਪ੍ਰਬੰਧਾ ਬਾਰੇ ਮੁ¤ਖ ਮੰਤਰੀ ਦੀ ਪ੍ਰਧਾਨਗੀ ਵਿਚ
ਅ¤ਜ ਮੀਟਿੰਗ ਹੋ ਚੁ¤ਕੀ ਹੈ। ਮੁ¤ਖ ਮੰਤਰੀ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਧਰਤੀ ਦਾ ਸਿ¤ਖ ਇਤਿਹਾਸ ਵਿਚ ਮਹ¤ਤਵਪੂਰਨ ਸਥਾਨ ਹੈ। ਇਸ ਲਈ ਜੂਨ ਮਹੀਨੇ 17 ਤੋਂ 19 ਜੂਨ ਤ¤ਕ ਹੋਣ ਵਾਲੇ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਸਮੇਤ ਦੇਸ਼ ਵਿਦੇਸ਼ ਦੀਆਂ ਪ੍ਰਮੁ¤ਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸ਼ਖਸ਼ੀਅਤਾ ਨੂੰ ਸ਼ਾਮਲ ਹੋਣ ਦਾ ਸ¤ਦਾ ਦਿ¤ਤਾ ਜਾਵੇਗਾ। ਉਹਨਾ ਨੇ ਕਿਹਾ ਕਿ ਸਾਂਝੀ ਵਾਰਤਾ ਦੇ ਪ੍ਰਤੀਕ ਇਸ ਸਥਾਨ ਤੇ ਪੰਜਾਬ ਸਰਕਾਰ ਵ¤ਲੋ ਇ¤ਕ ਯਾਦਗਾਰੀ ਸਮਾਰਕ ਵੀ ਉਸਾਰਿਆ ਜਾਵੇਗਾ ਜੋ ਕਿ ਮਨੁ¤ਖੀ ਹ¤ਕਾ ਦੀ ਰਾਖੀ,ਮਾਨਵਤਾ ਦਾ ਭਲਾ ਅਤੇ ਸਾਝੀ ਵਾਰਤਾ ਦਾ ਪ੍ਰਤੀਕ ਹੋਵੇਗਾ।ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁ¤ਖ ਮੰਤਰੀ ਨੇ ਇਹਨਾਂ ਸਮਾਗਮਾ ਦੀਆਂ ਤਿਆਰੀਆਂ ਲਈ ਵ¤ਖ ਵ¤ਖ ਕਮੇਟੀਆ ਦਾ ਗਠਨ ਵੀ ਕਰ ਦਿ¤ਤਾ ਹੈ। ਦਿ¤ਲੀ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ 1999 ਦੇ ਖਾਲਸਾ ਸਿਰਜਣਾ ਦਿਵਸ ਸਮਾਗਮਾਂ ਦੀ ਤਰ੍ਹਾਂ ਸਫੇਦ ਰੰਗ ਵਿਚ ਰੰਗ ਦਿ¤ਤਾ ਜਾਵੇਗਾ। ਜਿਸਦੇ ਲਈ ਦਿ¤ਲੀ ਤੋਂ 2 ਮੈਂਬਰੀ ਟੀਮ ਸ੍ਰੀ ਅਨੰਦਪੁਰ ਸਾਹਿਬ ਪੁ¤ਜ ਗਈ ਹੈ। ਮੁ¤ਖ ਮੰਤਰੀ ਵ¤ਲੋ ਵੀ ਸ਼੍ਰੀ ਅਨੰਦਪੁਰ ਸਾਹਿਬ ਦੀ ਚਮਕ ਦਮਕ ਨੂੰ ਨਿਖਾਰਨ ਤੇ ਜੋਰ ਦਿ¤ਤਾ ਜਾ ਰਿਹਾ ਹੈ। ਮਈ ਮਹੀਨੇ ਦੋਰਾਨ ਸ੍ਰੀ ਅਨੰਦਪੁਰ ਸਾਹਿਬ ਵਿਚ ਸਫੇਦ ਰੰਗ ਨਾਲ ਰੰਗਣ ਦਾ ਕੰਮ ਸੁਰੂ ਹੋ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਾਲ 1999 ਚ ਮਨਾਏ ਗਏ 300 ਸਾਲਾ ਖਾਲਸਾ ਸਿਰਜਣਾ ਦਿਵਸ ਵਾਂਗ ਹੀ ਮਨਮੋਹਕ ਲਾਈਟਿੰਗ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਇਕ ਹਫਤੇ ਲਈ ਰੋਸ਼ਨਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਜੋਰਾਂ ਸੋਰਾ ਨਾਲ ਮਨਾਉਣ ਦਾ ਐਲਾਨ ਕਰ ਦਿ¤ਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਸਮਾਗਮਾਂ ਜੋਰਾ ਸੋਰਾਂ ਨਾਲ ਮਨਾ?ਉਣ ਲਈ ਫੰਡਾ ਦੀ ਕੋਈ ਘਾਟ ਨਹੀ. ਆਵੇਗੀ। ਅ¤ਜ ਮੁ¤ਖ ਮੰਤਰੀ ਸ.ਬਾਦਲ ਨੇ ਸ਼੍ਰੀ ਅਨੰਦਪੁਰ ਸਾਹਿਬ ਦੀਆ ਸਾਰੀਆ ਅੰਦਰੂਨੀ ਸੜਕਾ ਗ¤ਲੀਆ ਤੇ ਨਾਲੀਆ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀਆ ਆਲੇ ਦੁਆਲੇ ਦੀਆ ਸਾਰੀਆ ਸੜਕਾ ਵੀ ਤੁਰੰਤ ਮੁਰੰਮਤ ਕਰਨ ਦੇ ਨਿਰਦੇਸ ਦੇ ਦਿ¤ਤੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੂਨ ਮਹੀਨੇ ਵਿਚ ਹੋਣ ਵਾਲੇ ਸਮਾਗਮਾਂ ਵਿਚ ਸਾਂਝੀ ਵਾਰਤਾ, ਮਾਨਵਤਾ ਦਾ ਭਲਾ ਅਤੇ ਮਨੁ¤ਖੀ ਹ¤ਕਾ ਦੀ ਰਾਖੀ ਵਿਸੇ ਉਤੇ ਸੈਮੀਨਾਰ ਵੀ ਕਰਵਾਏ ਜਾਣਗੇ। ਪੰਜਾਬ ਸਰਕਾਰ ਵਲੋਂ ਇਹਨਾਂ ਸਮਾਗਮਾਂ ਦੀ ਰੂਪ ਰੇਖਾ ਜਲਦੀ ਤੈਅ ਕਰਨ ਲਈ ਕਮੇਟੀਆ ਦਾ ਗਠਨ ਕਰ ਦਿ¤ਤਾ ਗਿਆ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ 20 ਮਈ ਨੂੰ ਗੁਰੂ ਸਾਹਿਬ ਦੇ ਸ਼ਸ਼ਤਰ ਸ਼੍ਰੀ ਅਨੰਦਪੁਰ ਸਾਹਿਬ ਵਿ¤ਚ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਲਿਆ ਕੇ ਸ਼ਸ਼ੋਬਿਤ ਕਰ ਦਿ¤ਤੇ ਜਾਣਗੇ। ਜਿਸ ਦੇ ਸਵਾਗਤ ਲਈ ਸਮੂ¤ਚਾ ਸ਼੍ਰੀ ਅਨੰਦਪੁਰ ਸਾਹਿਬ ਖੇਤਰ ਬਹੁਤ ਹੀ ਬੇਸਵਰੀ ਨਾਲ ਇੰਤਜਾਰ ਕਰ ਰਿਹਾ ਹੈ। ਜੂਨ ਮਹੀਨੇ ਆਉਣ ਵਾਲੇ 350 ਸਾਲਾ ਸਮਾਗਮਾ ਲਈ ਸ਼ਰਧਾਲੂਆ ਦੀ ਦੇਸ਼ ਭਰ ਤੋਂ ਹੋਣ ਵਾਲੀ ਵ¤ਡੀ ਗਿਣਤੀ ਵਿ¤ਚ ਆਮਦ ਨੂੰ ਧਿਆਨ ਵਿ¤ਚ ਰ¤ਖਦ ਹੋਏ ਕੇਦਰੀ ਰੇਲਵੇ ਮੰਤਰਾਲੇ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਦੇਸ਼ ਦੇ ਵ¤ਖ ਵ¤ਖ ਕੋਨਿਆ ਤੋਂ ਵਿਸ਼ੇਸ ਰੇਲ ਗ¤ਡੀਆ ਚਲਾਉਣ ਦੀ ਵੀ ਪ੍ਰਵਾਨਗੀ ਲਈ ਜਾਵੇਗੀ ।