April 24, 2026 9:13 pm

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਣੇ ਇੰਜੀ: ਅਜੀਤ ਸਿੰਘ

ਲੁਧਿਆਣਾ, 27 ਅਪ੍ਰੈਲ (ਮਨਿੰਦਰਪਾਲ ਸਿੰਘ ਮਿੱਡਾ)- ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਜਿਹੜੀ ਕਿ ਯੂਐਨਓ ਅਤੇ ਇੰਟਰਨੈਸ਼ਨਲ ਬਾਰ ਐਸੋਸੀਏਸ਼ਨ ਨਾਲ ਸਬੰਧਿਤ ਹੈ ਦੀ ‘ਪੰਜਾਬ ਸਟੇਟ ਕਮੇਟੀ’ ਦੀ ਮੀਟਿੰਗ ਇੱਥੇ ਹੋਈ,  ਜਿਸ ਵਿੱਚ ਇੰਜੀ: ਅਜੀਤ ਸਿੰਘ ਨੂੰ ਲੁਧਿਆਣਾ ਖੇਤਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਵਰਨਣਯੋਗ ਹੈ ਕਿ ਇੰਜੀ: ਅਜੀਤ ਸਿੰਘ ਇੱਕ ਦਹਾਕੇ ਦੇ ਵੱਧ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ ਅਤੇ ਮੌਜੂਦਾ ਸਮਾਜ ਸੇਵਾ ਦੇ ਕੰਮ ਕਰ ਰਹੀ ਸੰਸਥਾ ਜਿਸ ਦਾ ਨਾਮ ਪੀਪਲ ਫਾਰ ਜਸਟਿਸ (ਰਜਿ.) ਹੈ, ਨੂੰ ਵੀ ਬਤੌਰ ਚੇਅਰਮੈਨ ਚਲਾ ਰਹੇ ਹਨ ਜਿਹੜੀ ਕਿ ਸਮਾਜ ਵਿੱਚ ਫੈਲੀਆਂ ਸਮੱਸਿਆਵਾਂ ਜਿਵੇਂ ਕਿ ਅਨਪੜ੍ਹਤਾ, ਬਾਲ ਮਜ਼ਦੂਰੀ, ਔਰਤਾਂ ਦੇ ਅੱਤਿਆਚਾਰ, ਨਸ਼ਾ ਮੁਕਤ ਜਵਾਨੀ, ਰਿਸ਼ਵਤ ਰਹਿਤ ਸਮਾਜ ਆਦਿ ਦੇ ਲਈ ਕੰਮ ਕਰ ਰਹੀ ਹੈ। ਉਹ ਲੁਧਿਆਣੇ ਦੇ ਮੰਨੇ ਪ੍ਰਮੰਨੇ ਆਰ.ਟੀ.ਆਈ. ਐਕਟੀਵਿਸਟ ਅਤੇ ਸਮਾਜ ਸੇਵਕ ਵੀ ਹਨ।

ਇਸ ਮੌਕੇ ਸ. ਹਰਜੀਤ ਸਿੰਘ ਧਾਲੀਵਾਲ (ਹੈਰੀ), ਸਿਟੀਜ਼ਨ ਜੱਜ, ਕੈਨੇਡਾ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਮੈਡਮ ਕੈਪਟਨ ਰਮਾ ਆਰੀਆ (ਨੈਸ਼ਨਲ ਸੈਕਟਰੀ- ਆਈ.ਐਚ.ਆਰ.ਓ.) ਸ.  ਕਵਲਪ੍ਰੀਤ ਸਿੰਘ ਕਾਕੂ (ਸਟੇਟ ਪ੍ਰੈਜ਼ੀਡੈਂਟ-ਆਈ.ਐਚ.ਆਰ.ਓ.) ਅਤੇ ਸ੍ਰੀ ਹਰਿੰਦਰ ਸਿੰਘ ਭੋਲੂ (ਨੈਸ਼ਨਲ ਜਨਰਲ ਸੈਕਟਰੀ- ਆਈ.ਐਚ.ਆਰ.ਓ.) ਮਹਿਮਾਨ ਦੇ ਤੌਰ ’ਤੇ ਮੌਜੂਦ ਸਨ।
ਸ਼ੁਰੂਆਤ ਵਿੱਚ ਇੰਜੀ: ਐਸ ਐਸ ਮਾਵੀ ਜੋ ਕਿ ਲੁਧਿਆਣਾ ਦੇ ਇੱਕ ਸਮਾਜ ਸੇਵਕ ਹਨ, ਨੇ ਮੁੱਖ ਮਹਿਮਾਨ ਤੇ ਹੋਰ ਆਏ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਇੰਜੀ: ਅਜੀਤ ਸਿੰਘ ਵਰਗੇ ਇਮਾਨਦਾਰ, ਸਮਰਪਿਤ, ਜੋਸ਼ੀਲੇ ਤੇਜ਼ਤਰਾਰ ਸ਼ਖਸੀਅਤ ਵਾਲੇ ਵਿਅਕਤੀ ਨੂੰ ਆਈ.ਐਚ.ਆਰ.ਓ. ਦਾ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਸੂਬਾ ਪ੍ਰਧਾਨ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਸ. ਕਵਲਪ੍ਰੀਤ ਸਿੰਘ ਕਾਕੂ ਅਤੇ ਨੈਸ਼ਨਲ ਸੈਕਟਰੀ ਮੈਡਮ ਰਮਾ ਆਰੀਆ ਨੇ ਆਈ.ਐਚ.ਆਰ.ਓ. ਦੀ ਕਾਰਜ ਸ਼ੈਲੀ ਬਾਰੇ ਆਪਣੇ ਜ਼ਰੂਰੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਇੰਜੀ: ਅਜੀਤ ਸਿੰਘ ਨੂੰ ਲੁਧਿਆਣਾ ਜ਼ਿਲ੍ਹੇ ਦਾ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਬੰਧਿਤ ਸਰਟੀਫਿਕੇਟ ਅਤੇ ਟਰਾਫੀ ਪ੍ਰਦਾਨ ਕੀਤੀ। ਮੁੱਖ ਮਹਿਮਾਨ ਸ. ਹਰਜੀਤ ਸਿੰਘ ਧਾਲੀਵਾਲ, ਸਿਟੀਜ਼ਨ ਜੱਜ, ਕੈਨੇਡਾ ਨੇ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਇੰਜੀ: ਅਜੀਤ ਸਿੰਘ ਨੇ ਆਈ.ਐਚ.ਆਰ.ਓ. ਦੇ ਬੈਨਰ ਥੱਲੇ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਆਈ.ਐਚ.ਆਰ.ਓ. ਦੇ ਨੈਸ਼ਨਲ ਸਟੇਟ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣਾ ਸਾਰਾ ਧਿਆਨ ਜਨ ਸਮੂਹ ਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨ, ਅਪਣਾਉਣ ਅਤੇ ਉਤਸ਼ਾਹ ਦੇਣ ’ਤੇ ਦਿੱਤਾ।

Send this to a friend