April 26, 2026 2:21 am

ਸਿੱਖਿਆ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਅਪ੍ਰੈਲ ਮਹੀਨੇ ਤਨਖਾਹਾਂ ਵਿੱਚ ਦੇਰੀ ਦਾ ਮਾਮਲਾ ਪੱਕੇ ਤੌਰ ’ਤੇ ਹੋਇਆ ਹੱਲ

ਚੰਡੀਗੜ੍ਹ, 27 ਅਪ੍ਰੈਲ (ਪੀ. ਟੀ.)- ਪੰਜਾਬ ਸਿੱਖਿਆ ਵਿਭਾਗ ਨੇ ਹਰ ਸਾਲ ਡੀ.ਡੀ.ਓਜ਼ ਸ਼ਕਤੀਆਂ ਨਵੇਂ ਸਿਰੇ ਤੋਂ ਜਾਰੀ ਕਰਨ ਕਾਰਨ ਅਪ੍ਰੈਲ ਮਹੀਨੇ ਤਨਖਾਹਾਂ ਮਿਲਣ ਵਿੱਚ ਹੁੰਦੀ ਦੇਰੀ ਦੇ ਮਾਮਲੇ ਨੂੰ ਪੱਕੇ ਤੌਰ ’ਤੇ ਹੱਲ ਕਰ ਲਿਆ ਹੈ,  ਜਿਸ ਨਾਲ ਪਿਛਲੇ 67 ਸਾਲ ਤੋਂ ਲਟਕਿਆ ਆ ਰਿਹਾ ਇਹ ਮਾਮਲਾ ਹੱਲ ਹੋ ਗਿਆ ਹੈ। ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਅਕਾਊਟੈਂਟ ਜਨਰਲ (ਏ.ਜੀ.) ਦਫਤਰ ਨੇ ਸਿੱਖਿਆ ਵਿਭਾਗ ਲਈ ਡੀ.ਡੀ.ਓਜ਼ ਸ਼ਕਤੀਆਂ ਪੱਕੇ ਤੌਰ ’ਤੇ ਜਾਰੀ ਕਰ ਦਿੱਤੀਆਂ ਹਨ। ਇਸ ਨਾਲ ਹੁਣ ਹਰ ਸਾਲ ਡੀ.ਡੀ.ਓਜ਼ ਸ਼ਕਤੀਆਂ ਨਵੇਂ ਸਿਰੇ ਤੋਂ ਜਾਰੀ ਨਹੀਂ ਕਰਵਾਉਣੀਆਂ ਪੈਣਗੀਆਂ। ਇਹ ਜਾਣਕਾਰੀ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਡਾ.ਚੀਮਾ ਨੇ ਕਿਹਾ ਕਿ ਇਸ ਸਾਲ ਲਈ

ਡੀ.ਡੀ.ਓਜ਼ ਸ਼ਕਤੀਆਂ ਨੂੰ ਨਵੇਂ ਸਿਰੇ ਤੋਂ ਜਾਰੀ ਕਰਦਿਆਂ ਇਸ ਨੂੰ ਪੱਕੇ ਤੌਰ ’ਤੇ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਹੁਣ ਵਿਭਾਗ ਦੇ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਜਲਦ ਹੀ ਮਿਲ ਜਾਵੇਗੀ ਉਥੇ ਹਰ ਸਾਲ ਅਪਰੈਲ ਮਹੀਨੇ ਹੋਣ ਵਾਲੀ ਦੇਰੀ ਤੋਂ ਬਚਿਆ ਜਾਵੇਗਾ।ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿੱਤ ਵਿਭਾਗ ਰਾਹੀਂ ਏ.ਜੀ. ਦਫਤਰ ਨੂੰ ਡੀ.ਡੀ.ਓ. ਸ਼ਕਤੀਆਂ ਜਾਰੀ ਕਰਨ ਬਾਰੇ ਕੇਸ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਏ.ਜੀ. ਦਫਤਰ ਨੇ ਪੱਕੇ ਤੌਰ ’ਤੇ ਡੀ.ਡੀ.ਓਜ਼ ਸ਼ਕਤੀਆਂ ਜਾਰੀ ਕਰ ਦਿੱਤੀਆਂ ਹਨ। ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਨੇ ਕਿਹਾ ਕਿ ਅੱਜ ਡੀ.ਡੀ.ਓਜ਼ ਸ਼ਕਤੀਆਂ ਜਾਰੀ ਹੋਣ ਨਾਲ ਜਲਦ ਹੀ ਤਨਖਾਹਾਂ ਮਿਲ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਸਾਲ ਵਿਭਾਗ ਵੱਲੋਂ ਡੀ.ਡੀ.ਓਜ਼ ਸ਼ਕਤੀਆਂ ਨਵੇਂ ਸਿਰੇ ਤੋਂ ਜਾਰੀ ਕਰਨ ਲਈ ਕੇਸ ਬਣਾ ਕੇ ਵਿੱਤ ਵਿਭਾਗ ਨੂੰ ਭੇਜਿਆ ਜਾਂਦਾ ਸੀ ਅਤੇ ਇਸ ਕੰਮ ਵਿੱਚ ਸਮਾਂ ਲੱਗਣ ਕਾਰਨ ਹਰ ਸਾਲ ਅਪਰੈਲ ਮਹੀਨੇ ਕਰੀਬ ਇਕ ਮਹੀਨਾ ਤਨਖਾਹ ਮਿਲਣ ਵਿੱਚ ਦੇਰੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਪੱਕੇ ਹੱਲ ਨਾਲ ਵਿਭਾਗ ਵੱਲੋਂ ਹਰ ਸਾਲ ਕੇਸ ਬਣਾਉਣ ਲਈ ਖਰਚ ਹੁੰਦਾ ਸਮਾਂ ਵੀ ਬਚੇਗਾ।

Send this to a friend