ਪੰਜਗਰਾਈਂ ਕਲਾਂ, 27 ਅਪ੍ਰੈਲ (ਬਲਕਾਰ ਸਿੰਘ )-ਅੱਜ ਸਵੇਰੇ ਲਗਪਗ 10 ਵਜੇ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਲੱਗੀ ਅੱਗ ਨਾਲ਼ 2 ਏਕੜ ਕਣਕ ਦਾ ਨਾੜ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਪੁੱਤਰ ਬੂਟਾ ਸਿੰਘ ਦੇ ਖੇਤ ਵਿਚਕਾਰ ਦੀ ਲੰਘਦੀਆਂ 11ਕੇ.ਵੀ. ਤਾਰਾਂ ’ਚੋਂ ਹੋਈ ਸਪਾਰਕਿੰਗ ਨਾਲ਼ ਖੇਤ ਵਿਚਲੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਜਿਸ ਨਾਲ਼ ਉਕਤ ਕਿਸਾਨ ਦਾ 1 ਏਕੜ ਤੇ 1 ਏਕੜ ਸੁਖਚੈਨ ਸਿੰਘ ਪੁੱਤਰ ਬੱਗਾ ਸਿੰਘ ਦਾ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਪਤਾ ਲਗਦਿਆਂ ਹੀ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਕਾਫ਼ੀ ਜਦੋ-ਜਹਿਦ ਬਾਅਦ ਅੱਗ ਤੇ ਕਾਬੂ ਪਾ ਲਿਆ।