ਗੋਨਿਆਣਾ ਮੰਡੀ, 23 ਅਪ੍ਰੈਲ (ਅੰਗਰੇਜ ਜੰਡਾਂਵਾਲਾ, ਬਲਜਿੰਦਰ ਬਰਾੜ)- ਵਰਲਡ ਕੈਂਸਰ ਕੇਅਰ ਆਰਗੇਨਾਈਜੇਸ਼ਨ ਯੂ ਕੇ ਵੱਲੋ ਸਰਪ੍ਰਸਤ ਸ੍ਰ. ਕੁਲਵੰਤ ਸਿੰਘ ਧਾਲੀਵਾਲ, ਚੇਅਰਮੈਨ ਸ੍ਰ.ਮਲਕੀਤ ਸਿੰਘ ਗਰੇਵਾਲ, ਵਾਈਸ ਚੇਅਰਮੈਨ ਸ੍ਰ. ਹਰਦੀਪ ਸਿੰਘ ਮਾਨ, ਸੈਕਟਰੀ ਸਿਕੰਦਰ ਸਿੰਘ ਬਰਾੜ ਯੂ.ਕੇ. (ਜੰਡਾਂਵਾਲਾ), ਅਫਿਸ ਸੈਕਟਰੀ ਸ੍ਰ. ਸ਼ਿਵਦੇਵ ਸਿੰਘ ਗਰੇਵਾਲ, ਸ੍ਰ. ਬਰਜਿੰਦਰ ਸਿੰਘ ਗਰੇਵਾਲ ਯੂ, ਕੇ ਵੱਲੋ ਵਰਲਡ ਕੈਂਸਰ ਕੇਅਰ ਆਰਗੇਨਾਈਜੇਸ਼ਨ ਯੂ ਕੇ(ਇਗਲੈਡ) ਤਿਆਰ ਕਰਕੇ ਲੋਕਾ ਦੀ ਸੇਵਾ ਨੂੰ ਸਮਰਪਿਤ ਕੀਤੀ।ਕੈਪਾਂ ਦੇ ਮਨੇਜ਼ਮੈਟ ਕਮੇਟੀ ਦੇ ਅਹੁਦੇਦਾਰ ਮਲਕੀਤ ਸਿੰਘ, ਮਾਸਟਰ ਸੁਖਪਾਲ ਸਿੰਘ ਗੰਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਜਿਲੇ ਦੇ ਵਿੱਚ ਪੰਜ ਕੈਪ ਲਾਏ ਗਏ। ਪਹਿਲਾ ਕੈਪ ਜਲਾਲ ਵਿਖੇ ਲਾਇਆ ਗਿਆ ।ਦੂਜਾ ਗੋਨਿਆਨਾ ਮੰਡੀ ਟਿਕਾਣਾ ਭਾਈ ਜਗਤਾ ਜੀ ਗੁਰਦਵਾਰਾ ਵਿਖੇ ਮਹੰਤ ਤੀਰਥ ਸਿੰਘ ਜੀ ਨੂੰ ਸਮਰਪਿਤ ਅਤੇ ਮਾਤਾ ਬਚਨ ਕੋਰ
ਗਰੇਵਾਲ,ਸੋਹਣ ਸਿੰਘ ਗਰੇਵਾਲ ਅਤੇ ਜੁਗਿੰਦਰ ਸਿੰਘ ਦੀ ਯਾਦ ਵਿੱਚ ਲਾਇਆ ਗਿਆ। ਜਿਸ ਦਾ ਉਦਘਾਟਨ ਜ਼ਿਲ੍ਹਾ ਸ਼ੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਕੀਤਾ। ਇਸ ਕੈਪ ਵਿੱਚ 425 ਦੇ ਕਰੀਬ ਮਰੀਜਾਂ ਨੇ ਆਪਣਾ ਆਪਣਾ ਚੈਕ-ਅਪ ਕਰਵਾਇਆ। ਇਸ ਕੈਂਪ ਦੇ ਮੁੱਖ ਸਹਿਯੋਗੀ ਬਾਬਾ ਕਾਹਨ ਸਿੰਘ ਜੀ, ਗੁਰਮੀਤ ਸਿੰਘ ਅਮਰਗੜ,ਰਣਜੀਤ ਸਿੰਘ, ਹਰਬੰਸ ਸੈਕਟਰੀ, ਕ੍ਰਿਸ਼ਨ ਕੁਮਾਰ ਆਦਿ ਨੇ ਦਿੱਤਾ। 19 ਅਪ੍ਰੈਲ ਨੂੰ ਤੀਜਾ ਕੈਪ ਪਿੰਡ ਖੇਮੂਆਣਾ ਵਿਖੇ ਪੰਜਾਬੀ ਫਿਲਮ ਸਟਾਰ ਹਰਭਜਨ ਮਾਨ ਦੀ ਮਾਤਾ ਸਵ: ਮਾਤਾ ਦਲੀਪ ਕੋਰ ਮਾਨ ਨੂੰ ਸਮਰਪਿਤ ਲਾਇਆ ਗਿਆ।ਇਸ ਕੈਪ ਦਾ ਉਦਘਾਟਨ ਕੁਲਵੰਤ ਸਿੰਘ ਧਾਲੀਵਾਲ,ਹਰਭਜਨ ਮਾਨ ਨੇ ਸੰਤ ਬਾਬਾ ਮੀਹਾ ਸਿੰਘ ਸਪੋਰਟਸ ਕਲੱਬ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਕੀਤਾ। ਇਸ ਕੈਂਪ ਵਿੱਚ 158 ਦੇ ਕਰੀਬ ਆਦਮੀ ਅਤੇ 224 ਦੇ ਕਰੀਬ ਔਰਤਾਂ ਪਹੁੰਚੀਆਂ ਅਤੇ ਆਪਣਾ ਚੈਕ-ਅਪ ਕਰਵਾਇਆ। ਅਖੀਰ ਵਿੱਚ ਪਿੰਡ ਦੇ ਸਪੋਰਟਸ ਕਲੱਬ ਬਾਬਾ ਮੀਹਾਂ ਸਿੰਘ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਉਹਨਾਂ ਦੇ ਨਾਲ ਪਹੁੰਚੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। 20 ਅਪ੍ਰੈਲ ਨੂੰ ਚੋਥਾਂ ਕੈਪ ਭਾਈ ਮਨੀ ਸਿੰਘ ਨਿਵਾਸ ਤਖਤ ਸ੍ਰੀ ਤਲਵੰਡੀ ਸਾਬੋ ਵਿਖੇ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੀ ਮਾਤਾ ਸੁਖਦਰਸ਼ਨ ਕੋਰ ਥਾਲੀਵਾਲ ਦੀ ਯਾਦ ਵਿੱਚ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਿੰਘ ਸਹਿਬ ਗਿਆਨੀ ਗੁਰਮੁੱਖ ਸਿੰਘ ਵੱਲੋਂ ਕੀਤਾ ਗਿਆ। ਇਸ ਕੈਪ ਵਿੱਚ 281 ਮਰੀਜਾਂ ਨੇ ਪਹੁੰਚ ਕੇ ਆਪਣਾ ਚੈਕਅੱਪ ਕਰਵਾਇਆ। ਇਸ ਕੈਪ ਨੂੰ ਨੇਪੜੇ ਚਾੜਨ ਡਾ: ਗੁਰਸੇਵਕ ਸਿੰਘ, ਜਗ ਸਿੰਘ, ਭੂਪਿੰਦਰ ਸਿੰਘ, ਗੁਲਾਬ ਸਿੰਘ, ਜਥੇਦਾਰ ਅਮਰੀਕ ਸਿੰਘ, ਰਣਜੀਤ ਸਿੰਘ ਨੇ ਪੁਰਨ ਸਹਿਯੋਗ ਦਿੱਤਾ।21 ਅਪ੍ਰੈਲ ਨੂੰ ਪੰਜਵਾ ਕੈਪ ਪਿੰਡ ਕੋੱਟਸ਼ਮੀਰ ਵਿਖੇ ਜੰਗੀਰ ਸਿੰਘ ਸਿੱਧੂ ਦੀ ਯਾਦ ਵਿੱਚ ਉਹਨਾ ਦੇ ਪ੍ਰੀਵਾਰ ਵੱਲੋ ਗੁਰਦਵਾਰਾ ਬੁੰਗਾ ਸਾਹਿਬ ਵਿਖੇ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਐਮ.ਐਲ.ਏ. ਗੋਬਿੰਦ ਸਿੰਘ ਲੋਗੋਵਾਲ ਅਤੇ ਘੱਟ ਗਿਣਤੀ ਭਾਈਚਾਰਾ ਯੂ.ਕੇ. ਦੇ ਚੇਅਰਮੈਨ ਸ੍ਰ. ਮਲਕੀਤ ਸਿੰਘ ਗਰੇਵਾਲ ਨੇ ਕੀਤਾ। ਇਸ ਕੈਂਪ ਵਿੱਚ ਆਸ ਪਾਸ ਦੇ ਪਿੰਡਾ ਵਿੱਚੋ ਮਰੀਜਾਂ ਨੇ ਪਹੂੰਚ ਕੇ ਆਪਣੀ ਬਿਮਾਰੀ ਦੀ ਜਾਂਚ ਕਰਵਾਈ। ਇਸ ਕੈਪ ਵਿੱਚ ਔਰਤਾਂ ਅਤੇ ਮਰਦਾ ਸਮੇਤ 261 ਮਰੀਜ ਨੇ ਲਾਭ ਲਿਆ। ਇਸ ਕੈਪ ਦੀ ਮਨੇਜਮੈਟ ਵਿੱਚ ਡਾ:ਗੁਰਸੇਵਕ ਸਿੰਘ,ਜਗ ਸਿੰਘ,ਭੂਪਿੰਦਰ ਸਿੰਘ,ਗੁਲਾਬ ਸਿੰਘ ,ਜਥੇਦਾਰ ਅਮਰੀਕ ਸਿੰਘ,ਰਣਜੀਤ ਸਿੰਘ ਨੇ ਪੁਰਨ ਸਹਿਯੋਗ ਦਿੱਤਾ ਗਰਾਮ ਪੰਚਾਇਤ ਅਤੇ ਪਿੰਡ ਵਾਸੀਆ ਨੇ ਕੈਪ ਦੀ ਸਾਰੀ ਟੀਮ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਪਿੰਡ ਵਿੱਚ ਕੈਪ ਲਾਉਣ ਤੇ ਧੰਨਵਾਦ ਵੀ ਕੀਤਾ। ਪੰਜਾਬ ਵਿੱਚ 103 ਕੈਪ ਇਸ ਤੋ ਪਹਿਲਾ ਲੱਗ ਚੁੱਕੇ ਹਨ ਜਿੰਨਾ ਦਾ ਮਰੀਜਾ ਨੇ ਪੂਰਾ ਲਾਭ ਲਿਆ। ਇਹਨਾ ਸਾਰੇ ਕੈਪਾ ਵਿੱਚੇ ਔਰਤਾ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ (ਪੈਪ ਸਮਿਆਰ) ਟੈਸਟ ਨਾਲ ਕੀਤੀ ਗਈ ਅਤੇ ਛਾਤੀ ਦੇ ਕੈਂਸਰ ਦੀ ਜਾਂਚ(ਮੈਮੋਗ੍ਰਾਫੀ)ਟੈਸਟ ਰਾਹੀ ਕੀਤੀ ਗਈ । ਜੋ ਮੋਕੇ ਤੇ ਇਹ ਦੋਵੇ ਟੈਸਟ ਕਰਨ ਲਈ ਸਪੈਸ਼ਲ ਬੱਸ ਤਿਆਰ ਕਰਕੇ ਉਸ ਵਿੱਚ ਮਸ਼ੀਨਾ ਲਾਈਆ ਸਨ।,ਕੈਂਸਰ ਦੇ ਮਰੀਜਾਂ ਨੂੰ ਸਹੀ ਸਲਾਹ ਅਤੇ ਸੋਖੇ ਤਰੀਕੇ ਨਾਲ ਸਲਝਾਉਣ ਲਈ ਸ਼ਪੈਸ਼ਲ ਸਟਾਫ ਲਾਇਆ ਗਿਆ ।,ਸ਼ੂਗਰ,ਬਲੱਡ ਪ੍ਰੈਸਰ ਅਤੇ ਈ.ਸੀ.ਜੀ ਟੈਸਟ ਫਰੀ ਕੀਤੇ ਗਏ ਅਤੇ ਨਾਲ ਦਵਾਈਆਂ ਮੁਫਤ ਦਿੱਤੀਆ;ਇਹਨਾ ਕੈਪਾ ਨੂੰ ਲੜੀ ਬੰਧ ਚਲਾਉਣ ਲਈ ਪੰਜਾਬ ਦੇ ਇਨਚਾਰਜ ਡਾਂ. ਧਰਮਿੰਦਰ ਸਿੰਘ ਢਿੱਲੋ,ਸੁਰੇਸ਼ ਕੁਮਾਰ,ਲੇਡੀਜ ਡਾ ਗੁਲਸ਼ਨ,ਡਾ. ਕੁਲਜੀਤ ਅਤੇ ਉਹਨਾ ਦੀ ਸਾਰੀ ਟੀਮ ਨੇ ਬਹੁਤ ਉਤਸ਼ਾਹ ਨਾਲ ਕੰਮ ਕੀਤਾ।