ਨਵੀਂ ਦਿ¤ਲੀ, 23 ਅਪ੍ਰੈਲ (ਪੀ. ਟੀ.)- ਜਲੰਧਰ ਦੇ ਪਿੰਡ ਸਿ¤ਧੂਪੁਰ ਵਿ¤ਚ ਬੀਤੇ ਦਿਨੀਂ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਦੁਆਰਾ ਪਾਠੀ ਸਿੰਘਾਂ ਦੀ ਬੇਰਹਿਮੀ ਨਾਲ ਕੀਤੀ ਗਈ ਮਾਰਕੁ¤ਟ ਨੂੰ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਮਨਾਕ ਕਾਰਵਾਈ ਦ¤ਸਿਆ ਹੈ । ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਉ¤ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਸਤਿਕਾਰ ਕਮੇਟੀ ਦੇ ਮੈਂਬਰਾਂ ਦੁਆਰਾ ਪਾਠੀ ਸਿੰਘਾਂ ਵੱਲੋਂ ਮਾਰਕੁ¤ਟ ਕਰਨ ਅਤੇ ਉਨ੍ਹਾਂ ਦੇ ਧਾਰਮਿਕ ਚਿੰਨਾਂ ਦੀ ਬੇਅਦਬੀ ਕਰਨ ਨੂੰ ਦੁਰਭਾਗਪੂਰਨ ਵੀ ਕਰਾਰ ਦਿ¤ਤਾ ਹੈ ।ਪੀੜਤ ਪਾਠੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਪੇਸ਼ਕਸ਼ ਕਰਦੇ ਹੋਏ ਸ. ਸਿਰਸਾ ਨੇ ਸਤਿਕਾਰ ਕਮੇਟੀ ਮੈਂਬਰਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹਵਾਲਾ ਦੇ ਕੇ ਕੀਤੀ ਗਈ ਕੋਝੀ ਹਰਕਤ ਨੂੰ ਮਨਮਾਨੀ ਅਤੇ ਸਿ¤ਖੀ ਦਾ ਤਾਲਿਬਾਨੀਕਰਨ ਕਰਨ ਦੀ ਕੋਸ਼ਿਸ਼ ਵੀ ਕਰਾਰ ਦਿ¤ਤਾ ਹੈ ।
ਸਤਿਕਾਰ ਕਮੇਟੀ ਮੈਂਬਰਾਂ ਦੁਆਰਾ ਪਾਠੀ ਸਿੰਘਾਂ ਦੀ ਮਾਰਕੁ¤ਟ ਦਾ ਵੀਡੀਓ ਬਣਾਕੇ ਸੋਸ਼ਲ ਮੀਡੀਆ ਉ¤ਤੇ ਪਾਉਣ ਨਾਲ ਸਿ¤ਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁ¤ਜਣ ਦਾ ਵੀ ਸ. ਸਿਰਸਾ ਨੇ ਦਾਅਵਾ ਕੀਤਾ।