ਮੁੰਬਈ, 22 ਅਪ੍ਰੈਲ (ਪੀ. ਟੀ.)- ਸ਼ਿਵਸੈਨਾ ਨੇ ਆਪਣੇ ਮੁਖਪੱਤਰ ਸਾਮਣਾ ’ਚ ਇ¤ਕ ਵਾਰ ਫਿਰ ਓਵੈਸੀ ਬੰਧੂਆਂ ’ਤੇ ਨਿਸ਼ਾਨਾ ਸਾਧਿਆ ਹੈ। ਸ਼ਿਵਸੈਨਾ ਨੇ ਓਵੈਸੀ ਬੰਧੂਆਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸੰਭਾਜੀ ਨਗਰ ’ਤੇ ਭਗਵਾ ਉਤਾਰ ਕੇ ਹਰਾ ਫਹਿਰਾਉਂਨਾ ਚਾਹੁੰਦੇ ਹਨ ਤੇ ਇਨ੍ਹਾਂ ਤੋਂ ਕੋਈ ਦੂਜੀ ਉਂਮੀਦ ਵੀ ਨਹੀਂ ਕੀਤੀ ਜਾ ਸਕਦੀ ਹੈ। ਇਨ੍ਹਾਂ ਦੇ ਦਿਮਾਗ਼ ’ਚ ਪਾਕਿਸਤਾਨੀ ਹਰਾ ਫਹਿਰਾਉਂਨਾ ਹੀ ਵੜਿਆ ਹੋਇਆ ਹੈ।ਸ਼ਿਵਸੈਨਾ ਦੀ ਮੰਨੀਏ ਤਾਂ ਨਵੀਂ ਮੁੰਬਈ ’ਚ ਹੁਣ ਛੋਟੀ ਧਾਰਾਵੀ ਤੇ ਮਿੰਨੀ ਪਾਕਿਸਤਾਨ ਖੜੇ ਹੋ ਰਹੇ ਹਨ। ਚੋਰੀ, ਸੇਂਧਮਾਰੀ ਤੇ ਡਕੈਤੀ ਦੀਆਂ ਘਟਨਾਵਾਂ ਨੇ ਸ਼ਹਿਰ ਨੂੰ ਦਹਿਸ਼ਤਜਦਾ ਕਰ ਰ¤ਖਿਆ ਹੈ ਤੇ ਬੰਗਲਾਦੇਸ਼ੀ ਇਸ ਸ਼ਹਿਰ ਨੂੰ ਦੀਮਕ ਵਾਂਗ ਚ¤ਟ ਰਹੇ ਹਨ।