ਪਟਨਾ, 22 ਅਪ੍ਰੈਲ (ਪੀ. ਟੀ.)- ਬਿਹਾਰ ਦੇ ਕਈ ਜ਼ਿਲਿਆਂ ਚ ਮੰਗਲਵਾਰ ਰਾਤ ਤੂਫ਼ਾਨ ਦੇ ਕਹਿਰ ਨਾਲ ਕਾਫ਼ੀ ਜ਼ਿਆਦਾ ਨੁਕਸਾਨ ਹੋਣ ਦੀ ਖ਼ਬਰ ਹੈ। ਤੂਫ਼ਾਨ ਦੇ ਚ¤ਲਦੇ 32 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉ¤ਥੇ ਹੀ ਅਣਗਿਣਤ ਲੋਕ ਜ਼ਖ਼ਮੀ ਹੋ ਗਏ ਹਨ। ਇਸਤੋਂ ਇਲਾਵਾ ਹਜ਼ਾਰਾਂ ਘਰ ਨੁਕਸਾਨੇ ਗਏ ਹਨ। ਦ¤ਸਿਆ ਜਾ ਰਿਹਾ ਹੈ ਕਿ ਸੂਬੇ ਦੇ ਉਤਰ ਪੂਰਬੀ ਇਲਾਕੇ ‘ਚ ਆਏ ਇਸ ਚ¤ਕਰਵਰਤੀ ਤੂਫ਼ਾਨ ਨੇ ਭਾਰੀ ਤਬਾਹੀ ਮਚਾ ਦਿ¤ਤੀ ਹੈ।