April 25, 2026 3:27 am

ਪੀ.ਸੀ.ਐਸ. ਅਧਿਕਾਰੀਆਂ ਨੂੰ ਵਿਰਾਸਤੀ ਜਾਇਦਾਦ ਨੂੰ ਪ੍ਰਾਪਰਟੀ ਰਿਟਰਨ ਵਿੱਚ ਦਿਖਾਉਣਾ ਲਾਜ਼ਮੀ

ਚੰਡੀਗੜ੍ਹ, 22 ਅਪ੍ਰੈਲ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਅੱਜ ਮੁੜ ਤੋਂ ਜਾਰੀ ਹਦਾਇਤਾਂ ਮੁਤਾਬਕ ਸਾਰੇ ਪੀ.ਸੀ.ਐਸ. ਅਧਿਕਾਰੀਆਂ ਨੂੰ ਆਪਣੀ ਅਚੱਲ ਜਾਇਦਾਦ ਜੋ ਉਸ ਨੂੰ ਵਿਰਾਸਤ ਵਿੱਚ ਮਿਲੀ ਹੋਵੇ ਜਾਂ ਉਸ ਦੀ ਮਾਲਕੀ ਹੈ ਜਾਂ ਉਸ ਕੋਲ ਰਹਿਣ/ਪਟੇ ’ਤੇ ਹੈ ਅਤੇ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਵੱਲੋਂ ਖਰੀਦ-ਵੇਚ ਕੀਤੀ ਗਈ ਹੈ, ਦਾ ਵਿਵਰਣ ਸਾਲਾਨਾ ਪ੍ਰਾਪਰਟੀ ਰਿਟਰਨ ਵਿੱਚ ਦਰਜ ਕਰਨਾ ਲਾਜ਼ਮੀ ਹੋਵੇਗਾ। ਇਹ ਪ੍ਰਾਪਰਟੀ ਭਰਨ ਦੀ ਮਿਤੀ 30 ਅਪ੍ਰੈਲ ਨਿਰਥਾਰਿਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸੋਨਲ ਵਿਭਾਗ ਦੇ ਇਕ ਬੁਲਾਰੇ ਨੇ ਦ¤ਸਿਆ ਕਿ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਪ੍ਰਾਪਰਟੀ ਰਿਟਰਨਾਂ ਸਬੰਧੀ ਵਾਰ-ਵਾਰ ਹਦਾਇਤਾਂ ਕਰਨ ਦੇ ਬਾਵਜੂਦ ਬਹੁਤ ਸਾਰੇ ਅਧਿਕਾਰੀਆਂ ਵੱਲੋਂ ਆਪਣੀ ਅਚੱਲ ਸਾਲਾਨਾ ਪ੍ਰਾਪਰਟੀ ਰਿਟਰਨਾਂ ਪੇਸ਼ ਨਹੀਂ ਕੀਤੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਇਸ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ ਕਿਉਂ ਕਿ ਇਹ

ਨਿਯਮਾਂ ਦੀ ਉਲੰਘਣਾ ਹੈ। ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪੀ.ਸੀ.ਐਸ. ਅਧਿਕਾਰੀ ਹਰ ਵਿੱਤੀ ਸਾਲ ਦੀ ਅਚੱਲ ਪ੍ਰਾਪਰਟੀ ਰਿਟਰਨ ਹਰ ਸਾਲ 30 ਅਪ੍ਰੈਲ ਤੱਕ ਨੱਥੀ ਪ੍ਰੋਫਾਰਮੇ ਅਨੁਸਾਰ ਨਿਰਧਾਰਿਤ ਅਥਾਰਟੀ ਨੂੰ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸਾਲ 2014-15 ਦੀ ਅਚੱਲ ਸਾਲਾਨਾ ਪ੍ਰਾਪਰਟੀ ਰਿਟਰਨ ਦੇ ਪ੍ਰੋਫਾਰਮੇ ਦਾ ਕੋਈ ਵੀ ਕਾਲਮ ਖਾਲੀ ਨਾ ਛ¤ਡਿਆ ਜਾਵੇ ਕਿਉਂ ਕਿ ਅਧੂਰੇ ਪ੍ਰੋਫਾਰਮੇ ਸਵੀਕਾਰ ਨਹੀਂ ਕੀਤੇ ਜਾਣਗੇ।

Send this to a friend