April 24, 2026 10:48 pm

…ਸਲਮਾਨ ਦੇ ਹਿੱਟ ਐਂਡ ਰਨ ਕੇਸ ‘ਚ 6 ਮਈ ਨੂੰ ਆਵੇਗਾ ਫੈਸਲਾ

salman-khan ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਚੱਲ ਰਹੇ ਹਿੱਟ ਐਂਡ ਰਨ ਕੇਸ ਬਾਰੇ ਖਬਰ ਮਿਲੀ ਹੈ ਕਿ ਇਸ ‘ਤੇ 6 ਮਈ ਨੂੰ ਫੈਸਲਾ ਆਵੇਗਾ। ਜ਼ਿਕਰਯੋਗ ਹੈ ਕਿ 28 ਦਸੰਬਰ 2002 ਨੂੰ ਨਸ਼ੇ ਦੀ ਹਾਲਤ ‘ਚ ਉਪਨਗਰ ਬਾਂਦਰਾ ‘ਚ ਇਕ ਬੇਕਰੀ ਵਿੱਚ ਆਪਣੀ ਲੈਂਡਕਰੂਜਰ ਗੱਡੀ ਨੂੰ ਮਾਰਨ ਦੇ ਦੋਸ਼ ‘ਚ ਸਲਮਾਨ ਖਾਨ ਨੇ ਪਿਛਲੇ ਮਹੀਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਡਰਾਈਵਰ ਅਸ਼ੋਕ ਗੱਡੀ ਚਲਾ ਰਿਹਾ ਸੀ।

ਇਹ ਪਹਿਲਾ ਮੌਕਾ ਸੀ ਕਿ ਜਦੋਂ ਸਲਮਾਨ ਖਾਨ ਨੇ ਇਹ ਖੁਲਾਸਾ ਕੀਤਾ ਸੀ। 42 ਸਾਲ ਦੇ ਅਸ਼ੋਕ ਸਿੰਘ 30 ਮਾਰਚ ਨੂੰ ਬਚਾਅ ਪੱਖ ਦੇ ਗਵਾਹ ਦੇ ਤੌਰ ‘ਤੇ ਹਾਜ਼ਰ ਹੋਏ ਅਤੇ ਸਲਮਾਨ ਖਾਨ ਦੇ ਬਿਆਨ ਨਾਲ ਪੂਰੀ ਤਰ੍ਹਾਂ ਮਿਲਦਾ-ਜੁਲਦਾ ਬਿਆਨ ਦਿੱਤਾ ਸੀ।

Send this to a friend