ਲੁਧਿਆਣਾ 11 ਅਪ੍ਰੈਲ (ਪੀ.ਟੀ.)- ਅੱਜ ਜਿੳਂ ਹੀ ਧੂਰੀ ਉਪ ਚੋਣ ਖਤਮ ਹੋਣ ਦੇ ਨਜਦੀਕ ਪਹੂੰਚੀ ਤਾਂ ਬੈਂਸ ਭਰਾਵਾਂ ਵਲੋਂ ਫਿਰੋਜਪੁਰ ਰੋਡ ’ਤੇ ਬੈਂਸ ਭਰਾਵਾਂ ਵੱਲੋਂ ਮਨੁਖੀ ਚੇਨ ਬਣਾਉਣ ਦੇ ਪ੍ਰੋਗਰਾਮ ਨੂੰ ਫੇਲ ਕਰਨ ਲਈ ਲੁਧਿਆਣਾ ਪੁਲਿਸ ਹਰਕਤ ਚ ਆ ਗਈ ਅਤੇ ਉਸ ਨੇ ਪਹਿਲਾਂ ਬੇੈਸ ਸਮਰਥਕਾਂ ਨੂੰ ਉਨਾ ਦੇ ਟਿਕਾਣਿਆਂ ਤੋਂ ਚੁਕਿਆ ਜਿਨਾ ਵਿਚ ਕੌਸਲਰ ਗੁਰਪ੍ਰੀਤ ਸਿੰਘ ਖੁਰਾਣਾ ,ਪਵਨਦੀਪ ਸਿੰਘ ਮਦਾਨ ,ਅਤੇ ਹੋਰ ਸਾਥੀ ਸ਼ਾਮਲ ਸਨ ,ਇਸ ਤੋਂ ਬਾਅਦ ਬੈਂਸ ਭਰਾਂਵਾਂ ਵਲੋਂ ਫਿਰੋਜਪੁਰ ਰੋਡ ਤੇ ਮਨੁਖੀ ਚੇਨ ਬਣਾ ਕੇ ਖੜਨ ਦੇ ਪ੍ਰਗਰਾਮ ਨੂੰ ਫੇਲ ਕਰਨ ਲਈ ਫਿਰੋਜਪੁਰ ਰੋਡ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਜਿਉਂ ਹੀ ਬੈਂਸ ਭਰਾ ਅਤੇ ਉਨ੍ਹਾਂ ਦੇ ਸਮਰਥਕ ਹੋਟਲ ਗੁਲਮੋਹਰ ਦੇ ਬਾਹਰ ਪਹੂੰਚੇ ਤਾਂ ਪੁਲਿਸ ਅਧਿਕਾਰੀਆਂ ਨੇ ਉਨਾਂ ਨੂੰ ਹਿਰਾਸਤ ਚ ਲੈ ਲਿਆ ਬੈਂਸ ਸਮਰਥਕਾਂ ਨੇ ਸਿਰ ਤੇ ਲਈਆਂ ਟੋਪੀਆਂ ਤੇ ਪੱਗਾਂ ਤੇ ਬੰਨੀਆਂ ਪੱਟੀਆਂ ਤੇ ਟੀਮ ਇਨਸਾਫ ਅਤੇ ਮੈਂ ਸਤਿਆਗ੍ਰਹੀ ਹਾਂ ਅਤੇ ਹੱਥਾਂ ਚ
ਫੜੀਆਂ ਤਖਤੀਆਂ ਤੇ ਰੇਤ ਮਾਫੀਏ ਦੇ ਖਿਲਾਫ ਨਾਹਰੇ ਲਿਖੇ ਹੋਏ ਸਨ ,ਮਿਲੀ ਜਾਣਕਾਰੀ ਮੁਤਾਬਿਕ ਬੈਂਸ਼ ਸਮਰਥਕਾਂ ਨੂੰ ਵੱਖ ਵੱਖ ਥਾਵਾਂ ਤੇ ਲਿਜਾ ਕੇ ਰੱਖਣ ਦਾ ਸਮਾਚਾਰ ਹੈ ਮਿਲੀ ਜਾਣਕਾਰੀ ਮੁਤਾਬਕ ਥਾਣਾ ਸਰਾਭਾ ਨਗਰ ਦੇ ਸਾਹਮਣੇ ਚੈਨਲ ਨੰਬਰ 2 ਦੇ ਡਾਕਟਰ ਤਜਿੰਦਰਪਾਲ ਸਿੰਘ ਨਾਲ ਵੀ ਉਨਾਂ ਨੂੰ ਬੈਂਸ ਸਮਰਥਕ ਦ ਸਕੇ ਪੁਲਿਸ ਅਧਿਕਾਰੀ ਵਲੋਂ ਬਦਸਲੂਕੀ ਕੀਤੀ ਗਈ ,ਇਥੇ ਹੀ ਪੁਲਸ ਅਧਿਕਾਰੀ ਵਲੋਂ ਇਕ ਫੋਟੋ ਪੱਤਰਕਾਰ ਦਾ ਕੈਮਰਾ ਵੀ ਖੋਹਿਆ ਗਿਆ ,ਆਖਰੀ ਸਤਰਾਂ ਲਿਖਣ ਤੱਕ ਗ੍ਰਰਿਫਤਾਰ ਸਤਿਆਗ੍ਰੀਆਂ ਨੂੰ ਥਾਣਾ ਸਰਾਭਾ ਨਗਰ ਤੋਂ ਕਿਧਰੇ ਹੋਰ ਲੈਕੇ ਜਾਣ ਦਾ ਸਮਾਚਾਰ ਹੈ ਉਨਾਂ ਨੂੰ ਕਿਥੇ ਲਿਜਾਇਆ ਗਿਆ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ