ਧੂਰੀ, 11 ਅਪ੍ਰੈਲ (ਪੀ.ਟੀ.)- ਧੂਰੀ ’ਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਂਗਰਸੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਵ¤ਲੋਂ ਲਗਾਏ ਗਏ ਧ¤ਕੇਸ਼ਾਹੀ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਾਰ ਰਹੀ ਹੈ, ਇਸ ਕਾਰਨ ਉਹ ਇਹੋ ਜਿਹੇ ਇਲਜ਼ਾਮ ਲਗਾ ਰਹੀ ਹੈ। ਕਾਂਗਰਸ ਨੇਤਾਵਾਂ ਦਾ ਕਹਿਣਾ ਹੈ ਕਿ ਅਕਾਲੀ ਆਗੂਆਂ ਵੱਲੋਂ ਕਈ ਬੂਥਾਂ ’ਤੇ ਧੱਕੇਸ਼ਾਹੀ ਕੀਤੀ ਗਈ। ਕੁਝ ਪੈਂਡੂ ਖੇਤਰਾਂ ਵਿਚ ਆਪਸੀ ਤਕਰਾਰ ਹੋਣ ਦੀ ਵੀ ਖਬਰ ਹੈ। ਬੇਸ਼ੱਕ ਇਸ ਚੋਣ ’ਚ ਦੋ ਪ੍ਰਮੁੱਖ ਧਿਰਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦਰਮਿਆਨ ਟਕਰਾਅ ਦਾ ਹਾਲਾਤ ਬਣੇ ਰਹੇ, ਪ੍ਰੰਤੂ ਆਮ ਲੋਕਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਸ਼ਾਂਤੀ ਨਾਲ ਕੀਤਾ।