April 23, 2026 7:23 am

13 ਅਪ੍ਰੈਲ ਤੋਂ ਸ੍ਰੀ ਅਨੰਦਪੁਰ ਸਾਹਿਬ-ਅੰਮ੍ਰਿਤਸਰ ਐਕਸਪ੍ਰੈਸ ਰੇਲ ਗੱਡੀ ਰੋਜ਼ਾਨਾ ਚੱਲੇਗੀ : ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ, 11 ਅਪ੍ਰੈਲ (ਦਵਿੰਦਰਪਾਲ ਸਿੰਘ/ ਅੰਕੁਸ਼)- ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੋੜਨ ਵਾਲੀ ਰੇਲ ਗੱਡੀ ਜਿਸਦਾ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ 23 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਰਸਮੀ ਉਦਘਾਟਨ ਕਰਕੇ ਇਸ ਇਲਾਕੇ ਦੇ ਲੋਕਾ ਦੀ ਕਈ ਦਹਾਕਿਆ ਪੁਰਾਣੀ ਮੰਗ ਪੂਰੀ ਕੀਤੀ ਸੀ। ਉਹ ਰੇਲ ਗੱਡੀ 13 ਅਪ੍ਰੈਲ ਤੋਂ ਰੋਜਾਨਾ ਚੱਲੇਗੀ। ਇਹ ਜਾਣਕਾਰੀ ਮੈਂਬਰ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਇਕ ਵਿਸੇਸ ਗਲਬਾਤ ਦੋਰਾਨ ਦਿੱਤੀ। ਉਹਨਾ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਬੇਹਤਰ ਤਾਲਮੇਲ ਕਾਰਨ ਪਿਛਲੇ ਲਗਭਗ 6 ਦਹਾਕਿਆ ਤੋਂ ਲੋਕਾ ਦੀ ਇਹ ਮੰਗ ਹੁਣ ਪੂਰੀ ਹੋ ਗਈ ਹੈ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਰੇਲ ਗੱਡੀ ਨੰਗਲ ਤੋਂ ਸਵੇਰੇ 7.30 ਵਜੇ ਚੱਲੇਗੀ ਅਤੇ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ, ਕੁਰਾਲੀ, ਮੋਰਿੰਡਾ, ਸਮਰਾਲਾ, ਲੁਧਿਆਣਾ,ਜਲੰਧਰ, ਬਿਆਸ ਠਹਿਰਾਉ ਤੋਂ ਬਾਅਦ 1.05 ਵਜੇ ਅ੍ਰਿਮਤਸਰ ਪੁੱਜੇਗੀ। ਅ੍ਰ੍ਰ੍ਰੰਮਿਤਸਰ ਤੋਂ ਇਹ ਰੇਲ ਗੱਡੀ 2.15 ਵਜੇ ਵਾਪਸ ਰਵਾਨਾ ਹੋ ਜਾਵੇਗੀ। ਅ੍ਰੰਮਿਤਸਰ ਦੇ ਰੇਲਵੇ ਸਟੇਸ਼ਨ ਉਤੇ ਰੇਲ ਗੱਡੀਆ ਦੇ ਵਧੇਰੇ ਰਸ਼ ਹੋਣ ਕਾਰਨ ਹਾਲੇ ਇਹ ਰੇਲ ਗੱਡੀ ਉਥੇ ਕੇਵਲ 1 ਘੰਟਾ ਹੀ ਠਹਿਰਾਵ ਕਰੇਗੀ। ਜਦੋਂ ਕਿ ਆਉਣ ਵਾਲੇ ਕੁਝ ਦਿਨਾ ਵਿਚ ਅ੍ਰੰਮਿਤਸਰ ਰੇਲਵੇ ਸਟੇਸ਼ਨ ਉਤੇ ਰੇਲ ਗੱਡੀਆਂ ਦੀ ਸਮਾਂ ਸਾਰਨੀ ਵਿਚ ਕੁਝ ਬਦਲਾਅ ਕਰਕੇ ਉਥੇ ਲਗਭਗ 2 ਘੰਟੇ ਦਾ ਹੋਰ ਵਧੇਰੇ ਠਹਿਰਾਵ ਕਰਨ ਭਾਵ ਕਿ ਕੁਲ 3 ਘੰਟੇ ਦਾ ਠਹਿਰਾਵ ਕਾਰਨ ਦੀ ਤਜਵੀਜ ਹੈ ਜੋ ਕਿ ਜਲਦੀ ਪ੍ਰਵਾਨ ਹੋ ਜਾਵੇਗੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਦੇ ਲੋਕ ਇਸ ਰੇਲ ਗੱਡੀ ਰਾਹੀ ਅ੍ਰੰਮਿਤਸਰ ਦੇ ਨੇੜੇ ਦੇ ਧਾਰਮਿਕ ਸਥਾਨਾ ਦੇ ਦਰਸ਼ਨ ਕਰਨ ਦੇ ਨਾਲ ਨਾਲ ਇਸ ਖੇਤਰ ਦੇ ਵਪਾਰਕ ਖੇਤਰ ਵਿਚ ਵੀ ਚੋਖੀ ਤਰਕੀ ਹੋਣ ਦੀ ਸੰਭਾਵਨਾ ਹੈ। ਉਹਨਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੀ ਇਸ ਰੇਲ ਗੱਡੀ ਦਾ ਕਾਫੀ ਲਾਭ ਮਿਲੇਗਾ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਇਸ ਰੇਲ ਗੱਡੀ ਦੇ ਚਲਣ ਨਾਲ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ। ਉਹਨਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਧਾਰਮਿਕ ਸਥਾਨਾ ਦੇ ਦਰਸ਼ਨ ਕਰਨ ਲਈ ਅ੍ਰੰਮਿਤਸਰ ਜ¦ਧਰ ਲੁਧਿਆਣਾ ਦੇ ਲੋਕਾ ਨੂੰ ਵੀ ਕਾਫੀ ਅਸਾਨੀ ਹੋ ਜਾਵੇਗੀ। ਸੜਕਾਂ ਉਤੇ ਟਰੈਫਿਕ ਦਾ ਕਾਫੀ ਬੋਜ ਘੱਟ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ 14 ਅਪ੍ਰੈਲ ਨੂੰ ਵਿਸਾਖੀ ਮੋਕੇ ਉਹ ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਜਦੋਂ ਕਿ ਉਹਨਾਂ ਦੇ 13 ਅਪ੍ਰੈਲ ਦੇ ਗੜਸੰਕਰ ਦੇ ਰੋਜੇਵਿਆ ਦੇ ਬਾਵਜੂਦ ਉਹ ਪੂਰਾ ਯਤਨ ਕਰਨਗੇ ਕਿ 13 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਗੱਡੀ ਰਵਾਨਾ ਹੋਣ ਮੋਕੇ ਖੁੱਦ ਹਾਜ਼ਰ ਹੋਣ। ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਇਹ ਇਲਾਕਾ ਇਕ ਸੈਰ ਸਪਾਟਾਂ ਕੇਂਦਰ ਵਜੋ ਵਿਕਸੀਤ ਹੋ ਜਾਵੇਗਾ।

Send this to a friend