April 22, 2026 9:35 pm

ਬੱਬਰ ਖਾਲਸਾ ਦੇ ਖਾੜਕੂ ਭਾਈ ਭਿਓਰਾ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅਦਾਲਤ ’ਚ ਪੇਸ਼

dd ਨਵੀਂ ਦਿੱਲੀ, 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)- ਇਥੋਂ ਦੀ ਇਕ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਸਪੈਸ਼ਲ ਸੈ¤ਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ, 307 ਅਤੇ 186 ਅਧੀਨ ਮਾਨਯੋਗ ਜੱਜ ਰੀਤਿਸ਼ ਸਿੰਘ ਦੀ ਅਦਾਲਤ ਅੰਦਰ ਸਮੇਂ ਨਾਲ ਜਲਦੀ ਪੇਸ਼ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਗਵਾਹੀਆਂ ਚੱਲ ਰਹੀਆਂ ਹਨ। ਅੱਜ ਕੋਈ ਵੀ ਸਰਕਾਰੀ ਗਵਾਹ ਦੇ ਅਦਾਲਤ ਵਿਚ ਹਾਜ਼ਿਰ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕੋਈ ਵੀ ਕਾਰਵਾਈ ਨਾ ਹੋ ਸਕੀ।

ਪੇਸ਼ੀ ਉਪਰੰਤ ਭਾਈ ਭਿਓਰੇ ਨੇ ਆਪਣੇ ਭਰਾਤਾ ਜਰਨੈਲ ਸਿੰਘ ਰਾਹੀਂ ਕਿਹਾ ਕਿ ਫਿਲਮ ਨਾਨਕ ਸ਼ਾਹ ਫਕੀਰ ਵਿਰੁਧ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਤੇ ਸਾਡੀਆਂ ਪੰਥਕ ਅਤੇ ਰਾਜਸੀ ਜੱਥੇਬੰਦੀਆਂ ਵਲੋਂ ਧਾਰਣ ਕੀਤੀ ਚੁਪ ਕੌਮ ਲਈ ਬਹੁਤ ਜ਼ਿਆਦਾ ਘਾਤਕ ਹੈ। ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਕੋਈ ਵੀ ਨਸ਼ੇੜੀ ਜਾਂ ਕੁਰਹਿਤੀਆ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਿਵਾਰਿਕ ਮਂੈਬਰਾਂ ਦਾ ਰੂਪ ਧਰ ਗਲੀ ਮੁਹੱਲਿਆਂ ਅੰਦਰ ਨਾਟਕ ਦੀਆਂ ਖੇਡਾਂ ਵੀ ਖੇਡ ਸਕਦਾ ਹੈ। ਇਹ ਸਮਾਂ ਬਹੁਤ ਹੀ ਸਾਵਧਾਨੀ ਨਾਲ ਸੋਚ ਵਿਚਾਰ ਕੇ ਚੱਲਣ ਦਾ ਹੈ। ਬਹੁਗਿਣਤੀ ਘੱਟਗਿਣਤੀਆਂ ਨੂੰ ਨਿਗਲਣ ਲਈ ਹਰ ਹੀਲਾ ਵਰਤ ਰਹੀਆਂ ਹਨ। ਸਾਡੀ ਰਾਜਸੀ ਅਤੇ ਧਾਰਮਿਕ ਜੱਥੇਬੰਦੀਆਂ ਆਪਸੀ ਮਿਲਵਰਤਨ ਅਤੇ ਦੁਰਅੰਦੇਸ਼ੀ ਸੋਚ ਲੈ ਕੇ ਇਸ ਮਸਲੇ ਦਾ ਜਲਦ ਤੋਂ ਜਲਦ ਹਲ ਕਰਨ। ਉਨ੍ਹਾਂ ਬਾਪੂ ਸੁਰਤ ਸਿੰਘ ਵਲੋਂ ਲਾਏ ਗਏ ਮੋਰਚੇ ਵਿਚ ਵੀ ਬਾਪੂ ਜੀ ਦਾ ਵੱਧ ਤੋਂ ਵੱਧ ਸਾਥ ਦੇਣ ਅਪੀਲ ਕੀਤੀ ਹੈ। ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਮਹਿੰਦਰਪਾਲ ਸਿੰਘ, ਰਿੰਕੂ ਅਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਹਾਜਿਰ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 6 ਮਈ ਨੂੰ ਹੋਵੇਗੀ।

Send this to a friend