April 22, 2026 9:29 pm

ਸਤਿਅਮ ਘੁਟਾਲੇ ’ਚ ਰਾਜੂ ਨੂੰ 7 ਸਾਲ ਦੀ ਸਜ਼ਾ, 5 ਕਰੋੜ ਜੁਰਮਾਨਾ

ਹੈਦਰਾਬਾਦ, 9 ਅਪ੍ਰੈਲ (ਪੀ.ਟੀ.)- ਬੇਹੱਦ ਚਰਚਿਤ ਸਤਿਅਮ ਘੁਟਾਲਾ ਮਾਮਲੇ ‘ਚ ਅਦਾਲਤ ਨੇ ਰਾਮਲਿੰਗਾ ਰਾਜੂ ਸਮੇਤ ਸਾਰੇ ਦੋਸ਼ੀਆਂ ਨੂੰ 7 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਨਾਲ ਹੀ ਉਨ੍ਹਾਂ ਰਾਜੂ ’ਤੇ 5 ਕਰੋੜ ਤੇ ਉਸ ਦੇ ਭਰਾ ਬੀ ਰਾਮਾਰਾਜੂ ’ਤੇ ਵੀ 5 ਕਰੋੜ ਦਾ ਜੁਰਮਾਨਾ ਲਗਾਇਆ ਹੈ। ਇਸਤੋਂ ਪਹਿਲਾਂ ਅੱਜ ਹੈਦਰਾਬਾਦ ਦੀ ਵਿਸ਼ੇਸ਼ ਅਦਾਲਤ ਨੇ ਸਾਰੇ 10 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੇਸ਼ ਵਿਚ ਖਾਤਿਆਂ ’ਚ ਘੁਟਾਲੇ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ। 6 ਸਾਲ ਤੱਕ ਚੱਲੀ ਅਦਾਲਤੀ ਕਾਰਵਾਈ ਦੇ ਦੌਰਾਨ 200 ਤੋਂ ਵੀ ਜ਼ਿਆਦਾ ਗਵਾਹਾਂ ਤੇ 3 ਹਜ਼ਾਰ ਤੋਂ ਜ਼ਿਆਦਾ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਕਾਰਪੋਰੇਟ ਖੇਤਰ ਦੇ ਇਸ ਵੱਡੇ ਘੁਟਾਲੇ ਦਾ ਪਰਦਾਫਾਸ਼ ਜਨਵਰੀ 2009 ’ਚ ਹੋਇਆ ਸੀ।

Send this to a friend