ਵਾਲਮੀਕੀ ਸਮਾਜ ਅਤੇ ਸਫਾਈ ਕਰਮਚਾਰੀਆਂ ਵਲੋਂ ਕੋਆਪ੍ਰੇਟਿਵ ਬੈਂਕ ਦੇ ਮੈਨੇਜਰ ਖਿਲਾਫ ਨਾਅਰੇਬਾਜ਼ੀ

ਸਮਾਣਾ, 7 ਅਪ੍ਰੇਲ (ਬਲਜੀਤ ਸਿੰਘ ਦੋਦੜਾ)- ਸਥਾਨਕ ਕੋਆਪਰੇਟਿਵ ਬੈਂਕ ਦੇ ਮਨੈਜਰ ਖਿਲਾਫ ਭ੍ਰਿਸਟਾਚਾਰ ਦਾ ਦੋਸ਼ ਲਗਾੳਂਦੇ ਹੋਏ ਸਫਾਈ ਸੇਵਕਾ ਅਤੇ ਵਾਲਮੀਕੀ ਸਮਾਜ ਵੱਲੋਂ ਬੈਂਕ ਮੈਨੇਜਰ ਖਿਲਾਫ ਬੈਂਕ ਅੱਗੇ ਨਾਅਰੇਬਾਜ਼ੀ ਕਰਦਿਆਂ ਮੈਨੇਜਰ ਨੂੰ ਬਦਲਣ ਦੀ ਮੰਗ ਕੀਤੀ। ਇਸ ਮੌਕੇ ਦਰਜਨਾਂ ਸਫਾਈ ਸੇਵਕਾਂ ਨੇ ਬੈਂਕ ਅੱਗੇ ਕੂੜਾ ਕਰਕਟ ਦੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਤੇ ਪੱਤਰਕਾਰਾਂ ਨੂੰ ਸਫਾਈ ਸੇਵਕਾਂ ਦੇ ਆਗੂ ਰਾਜ ਕੁਮਾਰ ਨੇ ਦੱਸਿਆ ਕਿ ਬੈਂਕ ਮੈਨੇਜਰ ਕਰਮਜੀਤ ਸਿੰਘ ਉਨ੍ਹਾਂ ਦੇ ਲੋਨ ਕਰਨ ਬਦਲੇ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਇਕ ਕਮੇਟੀ ਦੇ ਮੁਲਾਜ਼ਮ ਤੋਂ ਲੈ ਕੇ ਪਖਪਾਤ ਤਰੀਕੇ ਨਾਲ ਕਰ ਰਿਹਾ ਹੈ ਜੇਕਰ ਕੋਈ ਮੁਲਾਜ਼ਮ ਸਿੱਧਾ ਮੈਨੇਜਰ ਕੋਲ ਲੋਨ ਲਈ ਆਉਂਦਾ ਹੈ ਤਾਂ ਉਕਤ ਮੈਨੇਜਰ ਉਨ੍ਹਾਂ ਨੂੰ ਮਾੜੀ ਸ਼ਬਦਾਵਲੀ ਤੋਂ ਇਲਾਵਾ ਫਾਇਲ ਫੜਨ ਤੋਂ ਵੀ ਗੁਰੇਜ ਕਰਦਾ ਹੈ, ਜਿਸ ਦੇ ਰੋਸ ਵਜੋ ਉਨ੍ਹਾਂ ਨੂੰ ਮਜਬੂਰਨ ਬੈਂਕ ਮੈਨੇਜਰ ਖਿਲਾਫ ਧਰਨਾ ਲਾਉਣਾ ਪਿਆ ਇਸ ਸੰਬਧੀ ਬੈਂਕ ਮੈਨੇਜਰ ਨਾਲ ਗੱਲ ਕੀਤੀ ਤਾਂ ਲੋਨ ਬਦਲੇ ਰਿਸ਼ਵਤ ਅਤੇ ਪੱਖਪਾਤ ਕਰਨ ਦੇ ਦੋਸ਼ ਨੂੰ ਉਨ੍ਹਾਂ ਨਕਾਰਦਿਆਂ ਕਿਹਾ  ਕਿ ਉਹ ਤਾਂ 31 ਮਾਰਚ ਕਰਕੇ ਜ਼ਿਆਦਾ ਰੁਝੇ ਹੋਏ ਸਨ। ਲੋਨ ਲਈ ਇਨ੍ਹਾਂ ਨੂੰ ਹਫਤੇ ਦਾ ਸਮਾਂ  ਦਿੱਤਾ ਸੀ। ਇਸ ਮੌਕੇ ਬੈਂਕ ਮੈਨੇਜਰ ਵੱਲੋਂ ਮਾਫੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ।

Send this to a friend