April 22, 2026 11:15 am

ਆਧਾਰ ਕਾਰਡ ਨਾਲ ਜੁੜੇ ਵੋਟਰ ਕਾਰਡ ਦੀਆਂ ਲਿਸਟਾਂ ਦਾ ਈ-ਖਰੜਾ 1 ਅਕਤੂਬਰ ਤੱਕ ਹੋਵੇਗਾ ਤਿਆਰ

ਬਠਿੰਡਾ, 7 ਅਪ੍ਰੈਲ (ਗੁਰਤੇਜ ਸਿੰਘ ਸਿੱਧੂ / ਅਮਰਜੀਤ ਸਿੰਘ ਸਿੱਧੂ)- ਐਨ. ਈ. ਆਰ. ਪੀ. ਏ. ਪੀ. (ਨੈਸ਼ਨਲ ਇਲੈਕਟੋਰਲ ਰੋਲ ਪਿਓਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ) ਤਹਿਤ ਅੱਜ ਬਠਿੰਡਾ ਵਿਖੇ 7 ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਗਈ, ਜਿਨ੍ਹਾਂ ਵਿਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਮੁਹੰਮਦ ਤਈਅਬ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਜਸਕਰਨ ਸਿੰਘ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਪਰਮਿੰਦਰ ਸਿੰਘ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਡੀ.ਪੀ.ਐਸ. ਖਰਬੰਦਾ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਭੁਪਿੰਦਰ ਸਿੰਘ ਰਾਏ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀ ਰਵਿੰਦਰ ਸਿੰਘ ਸ਼ਾਮਿਲ ਸਨ।

ਇਹ ਸਿਖਲਾਈ ਜੁਆਇੰਟ ਸਕੱਤਰ, ਫੂਡ ਸਪਲਾਈ ਅਤੇ ਉਪਭੋਗਤਾ ਮਾਮਲੇ ਵਿਭਾਗ, ਪੰਜਾਬ ਸਰਕਾਰ ਸ਼੍ਰੀ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਦਿੱਤੀ ਗਈ, ਜਿਸ ਵਿਚ ਸ਼੍ਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੁਆਰਾ ਵੋਟਰ ਕਾਰਡ ਦਾ ¦ਿਕ ਆਧਾਰ ਕਾਰਡ ਨਾਲ ਜੋੜਨ, ਵੋਟਰ ਕਾਰਡ ਦੀਆਂ ਗਲਤੀਆਂ ਠੀਕ ਕਰਵਾਉਣ ਸਬੰਧੀ ਅਤੇ ਵੋਟਰ ਕਾਰਡ ’ਤੇ ਵੋਟਰ ਦੀ ਫੋਟੋ ਦੀ ਕੁਆਲਿਟੀ ਵਿੱਚ ਸੁਧਾਰ ਕਰਨ ਲਈ ਇਹ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਚੋਣ ਕਮਿਸ਼ਨ ਵਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸਦਾ ਪਹਿਲਾ ਈ-ਖਰੜਾ 1 ਅਕਤੂਬਰ 2015 ਤੱਕ ਤਿਆਰ ਕਰ ਦਿੱਤਾ ਜਾਵੇਗਾ।

Send this to a friend