ਰਿਜ਼ਰਵ ਬੈਂਕ ਨੇ ਰੈਪੋ ਦਰ ਤੇ ਸੀਆਰਆਰ ’ਚ ਨਹੀਂ ਕੀਤਾ ਕੋਈ ਬਦਲਾਅ

ਨਵੀਂ ਦਿ¤ਲੀ, 7 ਅਪ੍ਰੈਲ (ਪੀ.ਟੀ.)- ਰਿਜ਼ਰਵ ਬੈਂਕ ਨੇ ਮੌਦਰਿਕ ਨੀਤੀ ਦੀ ਘੋਸ਼ਣਾ ਕਰਦੇ ਹੋਏ ਰੈਪੋ ਦਰ ਤੇ ਸੀਆਰਆਰ ਨੂੰ ਪਹਿਲਾਂ ਦੀ ਤਰ੍ਹਾਂ ਰ¤ਖਣ ਦੀ ਘੋਸ਼ਣਾ ਕੀਤੀ ਹੈ। ਰੈਪੋ ਦਰ ਤੇ ਸੀਆਰਆਰ ’ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਰੈਪੋ ਦਰ ’ਚ ਪਿਛਲੇ ਵਿ¤ਤੀ ਸਾਲ ’ਚ ਦੋ ਵਾਰ ਕਟੌਤੀ ਕੀਤੀ ਗਈ ਸੀ। ਉਸ ਤੋਂ ਬਾਅਦ ਰੈਪੋ ਦਰ 7. 5 ਫ਼ੀਸਦੀ ਹੈ ਤੇ ਸੀਆਰਆਰ ਅਜੇ 4 ਫ਼ੀਸਦੀ ਹੈ। ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਬੈਂਕ ਪਹਿਲਾਂ ਪਿਛਲੀ ਵਾਰ ਦੇ ਰੈਪੋ ਦਰ  ਦਾ ਫ਼ਾਇਦਾ ਆਪਣੇ ਗਾਹਕਾਂ ਨੂੰ ਦੇਣ, ਉਸਤੋਂ ਬਾਅਦ ਰਿਜ਼ਰਵ ਬੈਂਕ ਆਉਣ ਵਾਲੇ ਦਿਨਾਂ ’ਚ ਰੇਟ ਕ¤ਟ ’ਤੇ ਵਿਚਾਰ ਕਰੇਗਾ।

Send this to a friend