April 21, 2026 8:48 pm

ਬੱਬਰ ਖਾਲਸਾ ਦੇ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਜ਼ਮਾਨਤ ’ਤੇ ਰਿਹਾਅ

Page-3_21 ਨਵੀਂ ਦਿੱਲੀ, 21 ਮਾਰਚ (ਮਨਪ੍ਰੀਤ ਸਿੰਘ ਖਾਲਸਾ)- ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੁ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਬੀਤੀ ਰਾਤ ਜਮਾਨਤ ਤੇ ਰਿਹਾ ਹੋ ਗਏ ਹਨ । ਜੱਜ ਰੀਤਿਸ਼ ਸਿੰਘ ਵਲੋਂ 50000 ਦੀਆਂ ਦੋ ਜਮਾਨਤਾਂ ਮੰਗੀਆਂ ਗਈਆਂ ਸਨ ਜੋ ਕਿ ਭਾਈ ਖਾਨਪੁਰੀ ਦੇ ਪਰਿਵਾਰਿਕ ਮੈਬਰਾਂ ਨੇ ਭਰੀਆਂ ਸਨ । ਜ਼ਿਕਰਯੋਗ ਹੈ ਕਿ ਅਦਾਲਤ ਵਿਚ ਵਕੀਲਾਂ ਦੀ ਹੜਤਾਲ ਹੋਣ ਕਰਕੇ ਭਾਈ ਖਾਨਪੁਰੀ ਦੇ ਪਰਵਿਾਰਿਕ ਮੈਬਰਾਂ ਨੇ ਆਪ ਜੱਜ ਰੀਤਿਸ਼ ਸਿੰਘ ਦੇ ਸਾਹਮਣੇ ਪੇਸ਼ ਹੋ ਕੇ ਜਮਾਨਤ ਲਈ ਬਹਿਸ ਕੀਤੀ ਸੀ ਤੇ ਦੋ ਵਾਰੀ ਜਮਾਨਤ ਖਾਰਿਜ ਹੋਣ ਦੇ ਬਾਵਜੂਦ ਪਰਿਵਾਰਿਕ ਮੈਬਰਾਂ ਨੇ ਭਾਵਪੁਰਵਕ ਬਹਿਸ ਕਰਦਿਆਂ ਜੱਜ ਸਾਹਿਬ ਨੂੰ ਜਮਾਨਤ ਦੇਣ ਲਈ ਮਜਬੂਰ ਕਰ ਦਿਤਾ ਸੀ ।ਇਸ ਮਾਮਲੇ ਵਿਚ ਦਿੱਲੀ ਗੁਰੁਦਆਰਾ ਕਮੇਟੀ ਵੱਲੋਂ 50000 ਦੀਆਂ ਦੋ ਐੈਫ

ਡੀ ਆਰ ਜਮਾਨਤ ਦੇ ਤੋਰ ਤੇ ਦਿਤੀਆਂ ਗਈਆਂ ਸਨ ਜਿਸ ਨੁੰ ਜੱਜ ਨੇ ਅਸਵੀਕਾਰ ਕਰਦਿਆਂ ਹੋਇਆਂ ਪਰਿਵਾਰਿਕ ਮੈਬਰਾਂ ਦੀਆਂ ਜਮਾਨਤਾਂ ਮੰਗੀਆਂ ਸਨ । ਇਸ ਮਾਮਲੇ ਵਿਚ ਭਾਈ ਖਾਨਪੁਰੀ ਦੀ ਜਮਾਨਤ ਜੋ ਕਿ ਵੀਰਵਾਰ ਨੂੰ ਹੋ ਗਈ ਪਰ ਤਿਹਾੜ੍ਹ ਜੇਲ੍ਹ ਦੇ ਅਧਿਕਾਰੀਆਂ ਵਲੋਂ ਨਾਜਾਇਜ ਤੌਰ ਤੇ ਤੰਗ ਕਰਦਿਆਂ ਭਾਈ ਖਾਨਪੁਰੀ ਨੂੰ ਹਿਰਾਸਤ ਵਿਚ ਹੀ ਰਖਿਆ ਸੀ ਜਿਸ ਦਾ ਸਖਤ ਨੋਟਿਸ ਲੈਦੇਆਂ ਪਰਿਵਾਰਿਕ ਮੈਬਰਾਂ ਵਲੋਂ ਕੀਤੀ ਨਜਭਠ ਕਰਕੇ ਭਾਈ ਖਾਨਪੁਰੀ ਨੂੰ ਸ਼ੁਕਰਵਾਰ ਦੇਰ ਰਾਤ ਛਡਿਆ ਗਿਆ ਸੀ । ਜੇਲ਼੍ਹ ਤੋਂ ਬਾਹਰ ਆ ਕੇ ਭਾਈ ਖਾਨਪੁਰੀ ਅਪਣੇ ਪਰਿਵਾਰਿਕ ਮੈਬਰਾਂ ਅਤੇ ਸਜੱਣ ਮਿਤਰਾਂ ਦੇ ਨਾਲ ਗੁਰਦੁਆਰਾ ਛੋਟੇ ਸਾਹਿਬਜਾਦੇ ਫਤਿਹ ਨਗਰ ਨਤਮਸਤਕ ਹੋਣ ਗਏ ਸੀ । ਪ੍ਰੈਸ ਨਾਲ ਗਲਬਾਤ ਕਰਦਿਆਂ ਭਾਈ ਖਾਨਪੁਰੀ ਨੇ ਦਸਿਆ ਕਿ ਸਿਰਫ ਸਿੱਖ ਹੋਣ ਦੇ ਨ੍ਹਾਤੇ ਸਾਨੂੰ ਵੱਧ ਤੰਗ ਕੀਤਾ ਜਾਦਾਂ ਹੈ ਤੇ ਜੇਲ੍ਹ ਦੇ ਅੰਦਰ ਆਰ ਐੈਸ ਐੈਸ ਅਤੇ ਡੇਰੇਵਾਦ ਦਾ ਬਹੁਤਾ ਪਰਚਾਰ ਹੋ ਰਿਹਾ ਹੈ । ਉਨ੍ਹਾਂ ਦਸਿਆ ਕਿ ਜੇਲ੍ਹ ਅੰਦਰ ਬੰਦ ਘੱਟ ਗਿਣਤੀਆਂ ਨੂੰ ਇਕ ਸਾਜਿਸ਼ ਤਹਿਤ ਹਿੰਦੂ ਧਰਮ ਵਿਚ ਬਦਲੀ ਕਰਵਾਉਣ ਲਈ ਗੁਰੂਡੰਮ ਦਾ ਵੱਧ ਤੋਂ ਵੱਧ ਪਰਚਾਰ ਕਰਕੇ ਚਾਲਾਂ ਚਲੀ ਜਾ ਰਹੀਆਂ ਹਨ ਜਿਸ ਦਾ ਸਾਡੀ ਸਿੱਖ ਕਮੇਟੀਆਂ ਅਤੇ ਜੱਥੇਬੰਦੀਆਂ ਨੂੰ ਨੋਟਿਸ ਲੈ ਕੇ ਜੇਲ੍ਹਾਂ ਅੰਦਰ ਸਿੱਖੀ ਰਵਾਇਤਾਂ ਦੇ ਵੱਧ ਤੋਂ ਵੱਧ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ । ਅੰਤ ਵਿਚ ਭਾਈ ਖਾਨਪੁਰੀ ਨੇ ਕੌਮ ਨੂੰ ਮੁੜ ਬਾਪੂ ਸੁਰਤ ਸਿੰਘ ਦੇ ਹੱਕ ਵਿਚ ਜੁਟਣ ਦਾ ਸੁਨੇਹਾ ਦੇਦੇਆਂ ਹੋਏ ਕਿਹਾ ਕਿ ਸਮੇਂ ਦੀ ਸੰਭਾਲ ਕਰਦਿਆਂ ਬਾਪੁ ਸੁਰਤ ਸਿੰਘ ਵਲੋਂ ਲਾਏ ਮੋਰਚੇ ਨੂੰ ਫਤਿਹ ਕਰਨ ਲਈ ਸਮੂਹ ਰਾਜਸੀ ਧਾਰਮਿਕ ਜੱਥੇਬੰਦੀਆਂ ਨੂੰ ਆਪਸੀ ਵੈਰ ਭਾਵ ਛੱਡ ਕੇ ਅਤੇ ਪਿੱਛੇ ਹੋਈਆਂ ਕੂਝ ਗਲਤੀਆਂ ਤੋਂ ਸਿਖਿਆਂ ਲੈਦੇ ਹੋਏ ਇਕੋ ਪਲੇਟਫਾਰਮ ਤੇ ਇੱਕਠੇ ਹੋਣ ਦੀ ਸਖਤ ਜਰੂਰਤ ਹੈ ਜਿਸ ਨਾਲ ਇਹ ਮੋਰਚਾ ਸਫਲਤਾ ਪੁਰਵਕ ਫਤਹਿ ਕੀਤਾ ਜਾ ਸਕੇ।

Send this to a friend