ਗੁਰੂਹਰਸਹਾਏ, 21 ਮਾਰਚ- ਮਹਾਂਪੁਰਖ ਸੰਤ ਸੁਰਿੰਦਰ ਸਿੰਘ ਕਾਹਨਾ ਢੇਸੀਆਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਸ਼ਰਧਾਲੂਆਂ ਦਾ ਫਿਰੋਜ਼ਪੁਰ-ਫਾਜਿਲਕਾ ਮੁੱਖ ਮਾਰਗ ’ਤੇ ਪਿੰਡ ਅਲਫੂ ਕੇ ਦੇ ਨੇੜੇ 13 ਮਾਰਚ ਨੂੰ ਹੋਏ ਦਰਦਨਾਕ ਸੜਕ ਹਾਦਸੇ ਦੌਰਾਨ ਮਰੇ ਵਿਅਕਤੀਆਂ ਦੀ ਆਤਮਿਕ ਸੁੱਖ ਸਾਂਤੀ ਲਈ ਰੱਖੇ ਗਏ ਸ੍ਰੀ ਆਖੰਡ ਪਾਠਾਂ ਦੇ ਭੋਗ ਅੱਗ ਪਿੰਡ ਛਾਂਗਾ ਰਾਏ ਉਤਾੜ ਦੇ ਸਰਕਾਰੀ ਸਕੂਲ ਦੇ ਪੰਡਾਲ ਅੰਦਰ ਪਾਏ ਗਏ ਅਤੇ ਪਹੁੰਚੇ ਰਾਗੀ ਸਿੰਘਾਂ ਵੱਲੋਂ ਕੀਰਤਨ ਅਤੇ ਡੇਰਾ ਗੁਰਦੁਆਰਾ ਭਜਨਗੜ੍ਹ ਦੇ ਮੁਖੀ ਬਾਬਾ ਮੁਖਤਿਆਰ ਸਿੰਘ ਜੀ ਵੱਲੋਂ ਗੁਰਬਾਣੀ ਵਚਨ ਸੁਣਾਏ ਗਏ। ਇਸ ਮੌਕੇ ਹਲਕਾ ਗੁਰੂਹਰਸਹਾਏ ਦੇ ਸਮਾਜ ਸੇਵੀ ਸੰਸਥਾਵਾਂ, ਧਾਰਮੀਕ, ਰਾਜਨੀਤਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਕਾਹਨਾ ਢੇਸੀਆਂ ਤੋਂ ਪਹੁੰਚੇ ਮੁੱਖ ਸੇਵਾਦਾਰ ਬਾਬਾ ਮਲੂਕ ਸਿੰਘ ਨੇ ਹਾਦਸੇ ਦੌਰਾਨ ਮਰੇ 9 ਵਿਅਕਤੀਆਂ ਨੂੰ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਉਨ੍ਹਾਂ ਦੇ ਵਾਰਸਾਂ ਨੂੰ ਗੁਰਦੁਆਰਾ ਸਾਹਿਬ ਤੋਂ ਭੇਜੀਆਂ ਗਈਆਂ
ਸ਼ਾਲਾਂ ਦੇ ਕੇ ਪਗੜੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪਹੁੰਚੇ ਆਗੂਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਸ ਸਮੇਂ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸਿੰਘ ਸੋਢੀ ਵੱਲੋਂ ਸ਼ਰਧਾਂਜਲੀ ਦੇਣ ਉਪਰੰਤ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਆਪਣੇ ਕੋਲੋਂ 30-30 ਹਜ਼ਾਰ ਅਤੇ ਜਖਮੀਆਂ ਨੂੰ 10-10 ਹਜ਼ਾਰ ਰੁਪਏ ਦੇ ਚੈਕ ਭੇਟ ਕੀਤੇ। ਸਾਂਸਦ ਸ਼ੇਰ ਸਿੰਘ ਘੁਬਾਇਆ ਵੱਲੋਂ ਮ੍ਰਿਤਕਾਂ ਦੇ ਨਾਮ ’ਤੇ 5 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਅੰਦਰ ਲਾਇਬ੍ਰ੍ਰੇਰੀ ਖੋਲਣ ਦਾ ਐਲਾਨ ਕੀਤਾ ਗਿਆ। ਸ. ਵਰਦੇਵ ਸਿੰਘ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਲੀ ਇਕ-ਇਕ ਲੱਖ ਰੁਪਏ ਦੀ ਰਾਸ਼ੀ ਦੇ ਚੈਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਅਤੇ ਜਖਮੀਆਂ ਨੂੰ 25-25 ਹਜ਼ਾਰ ਰੁਪਏ ਦੇ ਚੈਕ ਭੇਟ ਕੀਤੇ ਅਤੇ ਪਿੰਡ ਨੂੰ 20 ਲੱਖ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਐਸ.ਡੀ.ਐਮ.ਜਸਪਾਲ ਸਿੰਘ ਗਿੱਲ, ਗੁਰਸੇਵਕ ਸਿੰਘ ਕੈਸ਼ ਮਾਨ, ਰੋਹਿਤ ਕੁਮਾਰ ਮੋਂਟੂ ਵੋਹਰਾ ਪ੍ਰਧਾਨ ਨਗਰ ਕੌਂਸਲ ਗੁਰੂਹਰਸਹਾਏ, ਬਲਦੇਵ ਰਾਜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਕਮੇਟੀ, ਇਕਬਾਲ ਸਿੰਘ ਚੇਅਰਮੈਨ ਸੰਮਤੀ, ਦਰਸ਼ਨ ਸਿੰਘ ਬੇਦੀ ਚੇਅਰਮੈਨ, ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਸੁਖਚੈਨ ਸਿੰਘ ਸੇਖੋਂ ਦਫ਼ਤਰ ਇੰਚਾਰਜ, ਗੁਰਮੀਤ ਸਿੰਘ ਮਾਨ ਨਿੱਜੀ ਸਕੱਤਰ ਕੈਸ਼ ਮਾਨ, ਸੁਰਜੀਤ ਕੰਬੋਜ਼ ਭਾਜਪਾ ਮੰਡਲ ਪ੍ਰਧਾਨ, ਜਸਵਿੰਦਰ ਸਿੰਘ ਸਰਪੰਚ ਬਾਘੂ ਵਾਲਾ, ਹਰਦੇਵ ਸਿੰਘ ਨਿੱਝਰ ਸਰਪੰਚ, ਹੈਪੀ ਬਰਾੜ ਝੰਡੂ ਵਾਲਾ, ਨਰਿੰਦਰ ਮਖੀਜਾ ਕਾਰਜਕਾਰਨੀ ਮੈਂਬਰ ਬੀ.ਜੇ.ਪੀ., ਥਾਣਾ ਮੁਖੀ ਛਿੰਦਰ ਸਿੰਘ, ਕੇਵਲ ਕ੍ਰਿਸ਼ਨ ਸੰਮਤੀ ਮੈਂਬਰ, ਜੋਗਿੰਦਰ ਸਿੰਘ ਥਿੰਦ ਪ੍ਰਧਾਨ ਯੂਥ ਕਲੱਬਾਂ ਬਲਾਕ ਗੁਰੂਹਰਸਹਾਏ, ਗੁਰਮੀਤ ਕਚੂਰਾ ਸੰਚਾਲਕ ਮੀਡੀਆ ਸੈਂਟਰ, ਰਮੇਸ਼ ਕੁਮਾਰ ਸੋਨੂੰ, ਹਾਕਮ ਚੰਦ ਸੰਮਤੀ ਮੈਂਬਰ, ਡਾ. ਮਲਕੀਤ ਥਿੰਦ ਆਮ ਆਦਮੀ ਪਾਰਟੀ, ਸਾਬਕਾ ਸਰਪੰਚ ਮਹਿੰਦਰ ਸਿੰਘ, ਬਲਵਿੰਦਰ ਸਿੰਘ ਸਰਪੰਚ ਛਾਂਗਾ ਰਾਏ ਉਤਾੜ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜੱਟ ਮਹਾਂ ਸਭਾ, ਹੰਸ ਰਾਜ ਬੱਟੀ, ਸ਼ਮਿੰਦਰ ਸਿੰਘ ਸਿੱਧੂ, ਗੁਰਦੀਪ ਢਿੱਲੋਂ, ਨਸੀਬ ਸਿੰਘ ਸੰਧੂ ਨਿੱਜੀ ਸਕੱਤਰ, ਪਾਲਾ ਬੱਟੀ, ਐਡਵੋਕੇਟ ਚਰਨਜੀਤ ਸਿੰਘ ਛਾਂਗਾ ਰਾਏ, ਮਲਕੀਤ ਸਿੰਘ ਹੀਰਾ ਜਲਾਲਾਬਾਦ, ਗੁਰਪ੍ਰੀਤ ਸਿੰਘ ਸਾਬਕਾ ਚੇਅਰਮੈਨ ਲੱਖੋ ਕੇ ਬਹਿਰਾਮ, ਪੱਪੂ ਥਿੰਦ ਤ੍ਰਿਪਾਲ ਕੇ, ਬਲਤੇਜ ਬਰਾੜ ਜਲਾਲਾਬਾਦ ਅਤੇ ਸਮੂਹ ਪ੍ਰੈਸ ਕਲੱਬ ਗੁਰੂਹਰਸਹਾਏ ਤੋਂ ਇਲਾਵਾ ਅਨੇਕਾਂ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।