April 21, 2026 8:46 pm

ਸਾਂਬਾ ’ਚ ਫੌਜੀ ਕੈਂਪ ’ਤੇ ਅੱਤਵਾਦੀ ਹਮਲਾ- ਮੁਕਾਬਲੇ ’ਚ ਦੋ ਅੱਤਵਾਦੀ ਮਰੇ

Page-3_03 ਜੰਮੂ, 21 ਮਾਰਚ (ਪੀ. ਟੀ.)- ਜੰਮੂ-ਕਸ਼ਮੀਰ ’ਚ ਲਗਾਤਾਰ ਦੂਸਰੇ ਦਿਨ ਵੀ ਅੱਤਵਾਦੀ ਹਮਲਾ ਹੋਇਆ। ਅੱਜ ਸਵੇਰੇ ਕੁਝ ਅੱਤਵਾਦੀਆਂ ਨੇ ਸਾਂਬਾ ਕੋਲ ਮੇਸਰ ‘ਚ 81 ਆਰਮਡ ਰੈਜਮੈਂਟ ਕੈਂਪ ਦੇ ਗੇਟ ‘ਤੇ ਹਮਲਾ ਕੀਤਾ। ਸ਼ੁਰੂਆਤੀ ਰਿਪੋਰਟ ਅਨੁਸਾਰ ਅੱਤਵਾਦੀਆਂ ਨੇ ਛਾਉਣੀ ਦੇ ਨਜ਼ਦੀਕ ਗਰਨੇਡ ਸੁੱਟੇ ਅਤੇ ਗੋਲੀਬਾਰੀ ਕੀਤੀ। ਇਸ ਹਮਲੇ ‘ਚ ਇਕ ਨਾਗਰਿਕ ਦੀ ਮੌਤ ਹੋ ਗਈ ਹੈ। ਉਥੇ ਹੀ ਸੈਨਾ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਫਿਲਹਾਲ ਅੱਤਵਾਦੀਆਂ ਅਤੇ ਸੈਨਾ ਦੇ ਜਵਾਨਾਂ ‘ਚ ਮੁੱਠਭੇੜ ਜਾਰੀ ਹੈ। ਮੁੱਠਭੇੜ ਆਰਮੀ ਪਬਲਿਕ ਸਕੂਲ ਦੇ ਕੋਲ ਹੋ ਰਹੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਇਸ ਤੋਂ ਪਹਿਲਾ ਕੱਲ੍ਹ ਕਰੀਬ 6 ਘੰਟੇ ਦੀ ਜਬਰਦਸਤ ਮੁੱਠਭੇੜ ਤੋਂ ਬਾਅਦ ਸੈਨਾ ਅਤੇ ਹੋਰ ਸੁਰੱਖਿਆ ਬਲਾਂ ਨੇ ਉਨ੍ਹਾਂ ਦੋ ਫਿਦਾਈਨਾਂ ਨੂੰ ਮਾਰ ਦਿੱਤਾ ਸੀ ਜਿਨ੍ਹਾਂ ਨੇ ਕੱਲ੍ਹ ਤੜਕੇ ਕਠੂਆ ਦੇ ਰਾਜਬਾਗ ਪੁਲਿਸ ਸਟੇਸ਼ਨ ‘ਤੇ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ ‘ਚ ਤਿੰਨ ਸੁਰੱਖਿਆ ਕਰਮਚਾਰੀਆਂ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ ਸੀ।

Send this to a friend