ਸੰਗਰੂਰ, 21 ਮਾਰਚ (ਹਰਜੀਤ ਸਿੰਘ ਹਸਨਪੁਰੀ)- ਚੋਣ ਹਲਕਾ -107 ਧੂਰੀ ਦੀ ਉ¤ਪ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਪੰਜਵੇਂ ਦਿਨ ਦੋ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ਼ ਕੀਤੇ ਗਏ। ਇਸ ਸਬੰਧ ਵਿੱਚ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟ੍ਰੇਟ ਧੂਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਤੋਂ ਸੁਰਜੀਤ ਸਿੰਘ ਕਾਲਾਬੂਲਾ ਤੇ ਜੈ ਜਵਾਨ ਜੈ ਕਿਸਾਨ ਪਾਰਟੀ ਤੋਂ ਮਨਜੀਤ ਕੌਰ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ਼ ਕੀਤੇ ਗਏ ਹਨ। ਉਨ੍ਹਾਂ ਦੱ੍ਯਸਿਆ ਕਿ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ 24 ਮਾਰਚ ਤੱਕ ਸਵੇਰੇ 11 ਤੋਂ 3 ਵਜ੍ਹੇ ਤੱਕ ਐਸਡੀਐਮ ਦਫ਼ਤਰ ਧੂਰੀ ਵਿਖੇ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਭਰੇ ਗਏ ਕਾਗਜ਼ਾਂ ਦੀ ਪੜਤਾਲ 25 ਮਾਰਚ ਨੂੰ ਸਵੇਰੇ 11 ਹੋਵੇਗੀ, ਜਦਕਿ 27 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਿਰਧਾਰਿਤ ਵਿਧੀ ਅਨੁਸਾਰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਦੂਸਰੇ ਪਾਸੇ
ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਤੇ ਧੂਰੀ ਦੇ ਹਲਕਾ ਇੰਚਾਰਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਸਾਂਝੇ ਮੋਰਚੇ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪੰਜਾਬ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਅਤੇ ਗਗਨਜੀਤ ਸਿੰਘ ਬਰਨਾਲਾ ਸਾਬਕਾ ਐਮਐਲਏ ਹਲਕਾ ਧੂਰੀ ਦੇ ਸਪੁੱਤਰ ਸਿਮਰਪ੍ਰਤਾਪ ਸਿੰਘ ਬਰਨਾਲਾ ਕਾਂਗਰਸ ਦੇ ਚੋਣ ਨਿਸ਼ਾਨ ‘ਪੰਜੇ’ ਉ¤ਤੇ ਚੋਣ ਲੜਨਗੇ ਅਤੇ 23 ਮਾਰਚ ਨੂੰ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਧੂਰੀ ਦੇ ਪਾਸ ਆਪਣੇ ਨਾਮਜ਼ਦਗੀ ਦਸਤਾਵੇਜ਼ ਸ਼੍ਰੀ ਰਾਜੇਸ਼ ਧੀਮਾਨ ਐਸਡੀਐਮ ਅਤੇ ਰਿਟਰਨਿੰਗ ਅਫ਼ਸਰ ਧੂਰੀ ਨੂੰ ਪੇਸ਼ ਕਰਨਗੇ। ਆਉਂਦੇ ਕੁਝ ਦਿਨਾਂ ਦੌਰਾਨ ਕੁਝ ਹੋਰ ਰਾਜਨੀਤਿਕ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਣ ਤੋਂ ਬਾਅਦ ਸਥਿਤੀ ਸਪਸ਼ਟ ਹੋਵੇਗੀ ਕਿ ਧੂਰੀ ਜ਼ਿਮਨੀ ਚੋਣ ਵਿੱਚ ਕੁੱਲ ਕਿੰਨੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਸਾਂਝੇ ਮੋਰਚੇ ਦੇ ਉਮੀਦਵਾਰ ਜ਼ੋ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ’ਤੇ ਸਿਮਰਪ੍ਰਤਾਪ ਸਿੰਘ ਬਰਨਾਲਾ ਚੋਣ ਲੜ ਰਹੇ ਹਨ।ਉਸਨੇ ਪੰਜਾਬ ਟਾਈਮਜ਼ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ਼ ਰਾਹੀਂ ਸਪੱਸ਼ਟ ਕੀਤਾ ਹੈ ਕਿ ਜੇਕਰ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਜਾਂਦੀ ਹੈ ਤਾਂ ਹਲਕਾ ਧੂਰੀ ਦੇ ਸਰਵਪੱਖੀ ਵਿਕਾਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਸ਼੍ਰੀ ਸਿਮਰਪ੍ਰਤਾਪ ਸਿੰਘ ਭਾਰਤ ਦੇ ਮੰਨੇ ਪ੍ਰਮੰਨੇ ਡੂਮ ਸਕੂਲ ਵਿੱਚ ਪੜ੍ਹੇ ਹੋਏ ਹਨ ਅਤੇ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰ ਰਹੇ ਹਨ। ਇਹਨਾਂ ਨੂੰ ਸਿਆਸਤ ਵਿਰਸੇ ਵਿੱਚ ਮਿਲੀ ਹੈ ਇਹਨਾਂ ਦੇ ਪੜਦਾਦਾ ਨਰਸਿੰਘ ਨਾਭਾ ਰਿਆਸਤ ਦੇ ਰਾਜੇ ਰਿੁਪਦਮਨ ਸਿੰਘ ਦੇ ਨਾਜ਼ਰ ਸਨ ਅਤੇ ਇਹਨਾਂ ਦੇ ਦਾਦਾ ਸ ਸ਼ਸੁਰਜੀਤਡਸੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ , ਕੇਂਦਰੀ ਖੇਤੀਬਾੜੀ ਮੰਤਰੀ ਅਤੇ ਕਈ ਰਾਜਾਂ ਦੇ ਰਾਜਪਾਲ ਰਹਿ ਚੁੱਕੇ ਹਨ।ਇਸ ਦੇ ਪਿਤਾ ਵਿਧਾਨ ਸਭਾ ਹਲਕਾ ਧੂਰੀ ਤੋਂ ਇੱਕ ਵਾਰ ਐਮ ਲ਼ਏੳ ਦੀ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਇਹਨਾਂ ਦੀ ਉਮਰ ਲਗਭਗ 25 ਸਾਲ ਦੀ ਹੈ। ਆਪਣੇ ਦਾਦੇ ਅਤੇ ਪਿਤਾ ਦੀ ਤਰ੍ਹਾਂ ਲੰਮੇਂ ਕੱਦ ਕਾਠ ਦੇ ਹਨ ਇਸ ਤੋਂ ਪ ਹਿਲਾਂ ਲੋਕਾਂ ਵਿੱਚ ਸਾਂਝੇ ਉਮੀਦਵਾਰ ਦਾ ਪ੍ਰਚਾਰ ਗਗਨਜੀਤ ਸਿੰਘ ਬਰਨਾਲਾ ਦਾ ਕੀਤਾ ਗਿਆ ਸੀ ।ਪਰੰਤੂ ਅੱਜ ਹੀ ਸਾਂਝੇ ਮੋਰਚੇ ਨੇ ਗਗਨਜੀਤ ਸਿੰਘ ਬਰਨਾਲੇ ਦੀ ਥਾਂ ਉਸਦੇ ਪੁੱਤਰ ਸਿਮਰਪ੍ਰਤਾਪ ਸਿੰਘ ਬਰਨਾਲਾ ਨੂੰ ਦੇ ਦਿੱਤੀ ਹੈ।